ਗੜ੍ਹਦੀਵਾਲਾ ਅਤੇ ਹਰਿਆਣਾ ਖੇਤਰ ਚ ਆਏ 11ਕਰੋਨਾ ਪਾਜੀਟਿਵ ਮਰੀਜਾਂ ਨੂੰ ਆਈਸੋਲੇਸ਼ਨ ਵਾਰਡ ਹੁਸ਼ਿਆਰਪੁਰ ਭੇਜਿਆ

ਗੜ੍ਹਦੀਵਾਲਾ 11 ਅਗਸਤ (ਚੌਧਰੀ) : ਜਿਲਾ ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਅਤੇ ਹਰਿਆਣਾ ਦੇ ਇਲਾਕੇ ਚ ਪਿਛਲੇ ਦਿਨ ਆਏ 11 ਕਰੋਨਾ ਪਾਜੀਟਿਵ ਮਰੀਜਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਦੇਖਰੇਖ ਵਿਚ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਭੇਜਿਆ ਗਿਆ ਹੈ।ਇਨ੍ਹਾਂ ਕਰੋਨਾ ਪਾਜੀਟਿਵ ਮਰੀਜਾਂ ਦੇ ਆਉਣ ਨਾਲ ਇਲਾਕੇ ਦੇ ਨਿਵਾਸੀਆਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ ਐੱਮ ਓ ਪੀ ਐਚ ਸੀ ਭੂੰਗਾ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਦੇ ਪਿੰਡ ਜਮਸ਼ੇਰ ਚਠਿਆਲ,ਰਾਜਾ ਕਲਾਂ,ਬਰਾਲਾ,ਪੰਡੋਰੀ ਸੁਮਲਾਂ ਅਤੇ ਹਰਿਆਣਾ,ਢੋਲਵਾਹਾ,ਬਹਿਰਾਮ,ਕੂਟਾਂ,ਸਰਾਈਂ ਦੇ 11 ਲੋਕ ਕਰੋਨਾ ਪਾਜੀਟਿਵ ਆਏ ਦੀਆਂ ਰਿਪੋਟਾਂ ਪੌਜ਼ਟਿਵ ਆਏ ਸਨ। ਇਨਾਂ ਸਾਰਿਆਂ ਮਰੀਜਾਂ ਨੂੰ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਭੇਜਿਆ ਗਿਆ ਹੈ।

ਉਨਾਂ ਦੱਸਿਆ ਕਿ ਪਿੰਡ ਰਾਜਾ ਕਲਾਂ ਦੇ ਕਰੋਨਾ ਪਾਜੀਟਿਵ ਆਈ ਔਰਤ ਦੇ ਸੰਪਰਕ ਚ ਉਸਦੇ ਤਿੰਨ ਪਰਿਵਾਰਕ ਮੈਂਬਰਾਂ ਅਤੇ ਆਗਨਵਾੜੀ ਵਰਕਰ ਕੁਲ ਚਾਰ ਲੋਕਾਂ ਦੇ ਸੈਂਪਲ ਲਏ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋਵੇਗੀ। ਇਸ ਮੌਕੇ ਸੇਹਤ ਕਰਮਚਾਰੀ ਸਰਤਾਜ ਸਿੰਘ, ਜਗਦੀਪ ਸਿੰਘ,ਮਨਜਿੰਦਰ ਸਿੰਘ,ਰੁਪਿੰਦਰ ਸਿੰਘ,ਅਰਪਿੰਦਰ ਸਿੰਘ,ਸਰਬਜੀਤ ਕੌਰ,ਏ ਐਨ ਐਮ ਪ੍ਰਵੀਨ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ। 

Related posts

Leave a Reply