13 ਜੋੜਿਆ ਦਾ ਰਾਜ਼ੀਨਾਵਾਂ ਕਰਵਾ ਕੇ ਉਹਨਾਂ ਦੇ ਘਰ ਵਸਾਏ ਗਏ: ਐਸਐਸਪੀ ਸੁਰਿੰਦਰ ਲਾਂਬਾ 

99 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ

13 ਜੋੜਿਆ ਦਾ ਰਾਜ਼ੀਨਾਵਾਂ ਕਰਵਾ ਕੇ ਉਹਨਾਂ ਦੇ ਘਰ ਵਸਾਏ ਗਏ: ਐਸਐਸਪੀ  ਸੁਰਿੰਦਰ ਲਾਂਬਾ 

 
 
ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਪਠਾਨਕੋਟ ਪੁਲਿਸ ਵੱਲੋਂ ਦਰਖਾਸਤਾਂ ਦੇ ਨਿਪਟਾਰੇ ਸਬੰਧੀ ਸਪੈਸ਼ਲ ਕੈਂਪ ਡੀ ਪੀ ੳ ਪਠਾਨਕੋਟ, ਦਫ਼ਤਰ ਏ ਐਸ ਪੀ ਦਿਹਾਂਤੀ ਮਲਕਪੁਰ, ਥਾਣਾ ਡਵੀਜ਼ਨ ਨੰਬਰ 1 ਪਠਾਨਕੋਟ,ਅਤੇ ਥਾਣਾ ਸ਼ਾਹਪੁਰ ਕੰਡੀ ਵਿਖੇ ਕੈਂਪ ਲਗਾਏ ਗਏ ਜਿਸ ਵਿੱਚ ਦੋਵੇ ਧਿਰਾ ਦੇ ਦਸਤਖ਼ਤ ਕਰਾ ਕੇ ਮੌਕੇ ਤੇ ਬੁਲਾਕੇ ਉਹਨਾਂ ਦੀ ਹਾਜ਼ਰੀ ਵਿਚ ਕੁੱਲ 99 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ.
 ਪਤੀ-ਪਤਨੀ ਵਿਚਕਾਰ ਚੱਲ ਰਹੇ ਝਗੜਿਆਂ ਦਾ ਆਪਸੀ ਰਜਾਮੰਦੀ ਨਾਲ ਨਿਪਟਾਰਾ ਕਰਦੇ ਹੋਏ 13 ਜੋੜਿਆ ਦਾ ਰਾਜ਼ੀਨਾਵਾਂ ਕਰਵਾ ਕੇ ਉਹਨਾਂ ਦੇ ਘਰ ਵਸਾਏ ਗਏ।
 
ਐਸ ਐਸ ਪੀ ਪਠਾਨਕੋਟ ਸ੍ਰੀ ਸੁਰਿੰਦਰ ਲਾਂਬਾ ਆਈ ਪੀ ਐਸ ਨੇ ਉਕਤ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਹਨਾਂ ਕੈਂਪਾਂ ਦਾ ਮੁੱਖ ਮਕਸਦ ਲੰਬਿਤ ਦਰਖਾਸਤਾਂ ਦਾ ਤੁਰੰਤ ਨਿਪਟਾਰਾ ਕਰਕੇ ਪਬਲਿਕ ਨੂੰ ਮੌਕੇ ਤੇ ਹੀ ਇਨਸਾਫ ਦੇਣਾ ਹੈ। ਉਹਨਾਂ ਦੱਸਿਆ ਕਿ ਅਜਿਹੇ ਕੈਂਪਾਂ ਨਾਲ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਪਬਲਿਕ ਵਿਚ ਪੁਲਿਸ ਪ੍ਰਤੀ ਵਿਸ਼ਵਾਸ ਅਤੇ ਨੇੜਤਾ ਵਧੀ ਹੈ।

Related posts

Leave a Reply