14 ਵਾਂ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਜੁਲਾਈ ਦੇ ਅਖੀਰਲੇ ਐਤਵਾਰ ਨੂੰ, ਰੁੱਖ ਲਗਾਉਣਾ ਅਤੇ ਪਾਲਣਾ ਉੱਤਮ ਧਰਮ: ਡਿਪਟੀ ਕਮਿਸ਼ਨਰ ਰੰਧਾਵਾ

14 ਵਾਂ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਜੁਲਾਈ ਦੇ ਅਖੀਰਲੇ ਐਤਵਾਰ ਨੂੰ


ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਮਨਾਉਣ ਦੀ ਕੀਤੀ ਹਰ ਇਨਸਾਨ ਨੂੰ ਅਪੀਲ

ਰੁੱਖ ਲਗਾਉਣਾ ਅਤੇ ਪਾਲਣਾ ਉੱਤਮ ਧਰਮ: ਡਿਪਟੀ ਕਮਿਸ਼ਨਰ ਰੰਧਾਵਾ


ਨਵਾਂਸ਼ਹਿਰ (ਜੋਸ਼ੀ ) :
ਹਰ ਵਿਅਕਤੀ ਨੂੰ ਰੁੱਖਾਂ ਨਾਲ ਜੋੜਣ ਦੇ ਉਪਰਾਲੇ ਵਜੋਂ ਜੁਲਾਈ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਮਨਾਏ ਜਾਂਦੇ ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਦੇ ਸੰਬੰਧ ਵਿੱਚ ਅੱਜ ਜਿਲਾ ਪ੍ਰਸ਼ਾਸਨ ਵਲੋਂ 14ਵੇਂ ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਨੂੰ ਜੋਰ ਸ਼ੋਰ ਨਾਲ ਮਨਾਉਣ ਦੀ ਅਪੀਲ ਕੀਤੀ ਗਈ।
ਇਸ ਅਪੀਲ ਵਜੋਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਕ ਪੋਸਟਰ ਵੀ ਰਿਲੀਜ ਕੀਤਾ। ਇਸ ਮੌਕੇ ਏ ਡੀ ਸੀ ਰਾਜੀਵ ਵਰਮਾ, ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਸੰਸਥਾਪਕ ਅਸ਼ਵਨੀ ਜੋਸ਼ੀ ਅਤੇ ਪਰਿਆਵਰਣ ਪ੍ਰੇਮੀ ਅੰਕੁਸ਼ ਨਿਝਾਵਨ ਵੀ ਨਾਲ ਰਹੇ।

ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਾਰੀਆਂ ਸੰਸਥਾਵਾਂ ਨੂੰ, ਜਿਲੇ ਦੇ ਸਕੂਲਾਂ ਦੇ ਸਟਾਫ ਅਤੇ ਬੱਚਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਉਹ ਲਾਜ਼ਮੀ ਤੌਰ ਤੇ ਦੋ ਦੋ ਪੋਧੇ ਪ੍ਰਤੀ ਵਿਅਕਤੀ ਲਗਾਕੇ ਉਸਦੀ ਪਾਲਣਾ ਦਾ ਬਚਨ ਲੈਣ ਅਤੇ ਇਸ ਤਰਾਂ ਰੁੱਖ ਦਿਵਸ ਮਨਾਉਂਦੇ ਹੋਏ ਪਰਿਆਵਰਣ ਨੂੰ ਹਰਭਰਾ ਬਣਾਉਣ ਦਾ ਕ੍ਰਾਂਤੀਕਾਰੀ ਉਪਰਾਲਾ ਕਰਨ। ਉਹਨਾਂ ਕਿਹਾ ਕਿ ਸਕੂਲਾਂ ਦੇ ਸਮਾਰਟ ਬੱਚੇ ਹੀ ਸਮਾਰਟ ਨਾਗਰਿਕ ਬਣਦੇ ਹਨ।
ਇਹ (ਮੇਰਾ ਰੁੱਖ ਦਿਵਸ) ਹਰ ਪ੍ਰਾਣੀ ਨੂੰ ਭਾਵੁਕਤਾ ਵਜੋਂ ਵੀ ਰੁੱਖ ਨਾਲ ਜੋੜਦਾ ਹੈ ਅਤੇ ਇਹ ਮਾਣ ਦੀ ਗੱਲ ਹੈ ਕਿ ਇਸਦੀ ਪ੍ਰਥਾ ਨਵਾਂਸ਼ਹਿਰ ਦੀ ਧਰਤੀ ਤੋਂ 2010 ਵਿਚ ਪਰਿਆਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਦੀ ਨਿਵੇਕਲੀ ਸੋਚ ਵਜੋਂ
ਸ਼ੁਰੂ ਹੋਈ ਸੀ ਜੋ ਸਮੇਂ ਨਾਲ ਲਗਾਤਾਰ ਲੋਕ ਲਹਿਰ ਵਲ ਵੱਧ ਰਹੀ ਹੈ। ਜਨਤਾ ਦੇ ਸਹਿਯੋਗ ਨਾਲ ਨਵਾਂਸ਼ਹਿਰ ਇਲਾਕਾ ਗ੍ਰੀਨ ਕਵਰ ਲਈ ਪੰਜਾਬ ਵਿੱਚ ਪਹਿਲੇ ਨੰਬਰ ਤੇ ਰਿਹਾ ਹੈ।

Related posts

Leave a Reply