ਜਿਲਾ ਪਠਾਨਕੋਟ ਵਿੱਚ ਸਥਾਪਤ 14 ਸੇਵਾਂ ਕੇਂਦਰ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ 276 ਸੇਵਾਵਾਂ ਕਰ ਰਹੇ ਹਨ ਪ੍ਰਦਾਨ

(ਸੇਵਾ ਕੇਂਦਰ ਮਲਿਕਪੁਰ ਵਿੱਚ ਕੰਮ ਕਰਵਾ ਰਹੇ ਲੋਕ, (ਇੰਨਸੇਟ ਵਿੱਚ)ਜਾਣਕਾਰੀ ਦਿੰਦੇ ਹੋਏ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ)

ਸੇਵਾ ਕੇਂਦਰਾਂ ਵਿੱਚ ਕੰਮ ਕਰਵਾਉਂਣ ਲਈ ਆਉਂਦੇ ਸਮੇਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨਾ ਬਣਾਇਆ ਜਾਵੇ ਯਕੀਨੀ

ਪਠਾਨਕੋਟ,29 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇੱਕ ਹੀ ਛੱਤ ਹੇਠ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਉਂਣ ਲਈ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ। ਜਿਸ ਅਧੀਨ ਪੂਰੇ ਸੂਬੇ ਅੰਦਰ ਇਸ ਸਮੇਂ 516 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਸੇਵਾ ਕੇਂਦਰਾਂ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ 276 ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਇਸ ਸਮੇਂ 14 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਵਿੱਚੋਂ ਟਾਈਪ-1 ਸੇਵਾ ਕੇਂਦਰ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿੱਚ ਕੰਮ ਕਰ ਰਿਹਾ ਹੈ। ਉਨਾਂ ਦੱਸਿਆ ਕਿ ਉਪਰੋਕਤ ਸੇਵਾ ਕੇਂਦਰਾਂ ਵਿੱਚ ਕੂਲ 56 ਕਾਊਂਟਰ ਲਗਾਏ ਹੋਏ ਹਨ ਤਾਂ ਜੋ ਲੋਕਾਂ ਨੂੰ ਕੰਮ ਕਰਵਾਉਂਣ ਵਿੱਚ ਕਿਸੇ ਤਰਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦੱਸਿਆ ਕਿ ਉਪਰੋਕਤ 56 ਕਾਊਂਟਰ ਤੇ 66 ਕਰਮਚਾਰੀ ਵੀ ਤੈਨਾਤ ਕੀਤੇ ਹੋਏ ਹਨ। ਉਨਾਂ ਦੱਸਿਆ ਕਿ ਇਨਾਂ ਕਰਮਚਾਰੀਆਂ ਵੱਲੋਂ ਕੋਵਿਡ-19 ਦੇ ਚਲਦਿਆਂ ਕਰੋਨਾ ਮਹਾਂਮਾਰੀ ਦੇ ਦੋਰਾਨ ਵੀ ਆਪਣੀਆਂ ਸੇਵਾਵਾਂ ਬਾਖੁਬੀ ਨਿਭਾਈਆਂ ਜਾ ਰਹੀਆਂ ਹਨ।

ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਦੇ ਸੇਵਾ ਕੇਂਦਰਾਂ ਵਿੱਚ ਜਨਵਰੀ 2020 ਤੋਂ ਲੈ ਕੇ ਹੁਣ ਤੱਕ 65,046 ਅਰਜੀਆਂ ਅਪਲਾਈ ਹੋਈਆਂ ਹਨ ਅਤੇ ਸਾਰੀਆਂ ਹੀ ਅਰਜੀਆਂ ਅਪਰੂਵ ਹੋਈਆਂ ਹਨ ਕੋਈ ਵੀ ਅਰਜੀ ਪੈਂਡਿੰਗ ਨਹੀਂ ਹੈ। ਉਨਾਂ ਦੱਸਿਆ ਕਿ ਪ੍ਰਤੀਦਿਨ ਆਉਂਣ ਵਾਲੀਆਂ ਅਰਜੀਆਂ ਨੂੰ ਡਿ੍ਰਸਟਿ੍ਰਕ ਈ-ਗਵਰਨੈਂਸ ਕੋਆਰਡੀਨੇਟਰ ਰੂਬਲ ਸੈਣੀ ਅਤੇ ਵਰੂਣ ਕੁਮਾਰ ਵੱਲੋਂ ਮੋਨੀਟਰ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਸਾਰੀਆਂ ਸੇਵਾਵਾਂ ਦਾ ਲਾਭ ਸਮੇਂ ਰਹਿੰਦਿਆਂ ਦਿੱਤਾ ਜਾ ਸਕੇਂ ਅਤੇ ਲੋਕਾਂ ਨੂੰ ਕਿਸੇ ਵੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।  
ਉਨਾ ਅੰਤ ਵਿੱਚ ਕਿਹਾ ਕਿ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਹੈ ਕਿ ਸੇਵਾ ਕੇਂਦਰਾਂ ਵਿੱਚ ਕੰਮ ਕਰਵਾਉਂਣ ਲਈ ਆਉਂਦੇ ਸਮੇਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦਿਆ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕੰਮ ਲਈ ਆਉਂਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜਰੂਰ ਲਗਾਇਆ ਹੋਵੇ ਅਤੇ ਸਮਾਜਿੱਕ ਦੂਰੀ ਨੂੰ ਬਰਕਰਾਰ ਰੱਖਿਆ ਜਾਵੇ।




Related posts

Leave a Reply