ਕਾਂਗਰਸੀ ਆਗੂ ਦੇ ਦਿਹਾਂਤ ਉੱਤੇ ਮੰਤਰੀ ਰੰਧਾਵਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ..READ MORE::

ਕਾਂਗਰਸੀ ਆਗੂ ਦੇ ਦਿਹਾਂਤ ਉੱਤੇ ਮੰਤਰੀ ਰੰਧਾਵਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਪਠਾਨਕੋਟ, 16ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )

ਅੱਜ ਸ੍: ਸੁੱਖਜਿੰਦਰ ਸਿੰਘ ਰੰਧਾਵਾ ਮੰਤਰੀ ਪੰਜਾਬ  ਪਿੰਡ  ਰਾਏਚੱਕ ਵਿਖੇ ਪੁੱਜੇ ਜਿਥੇ ਉਨ੍ਹਾਂ ਸੀਨੀਅਰ ਕਾਂਗਰਸੀ ਆਗੂ ਜਗੀਰ ਸਿੰਘ ਦੇ ਦਿਹਾਂਤ ਉੱਤੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਮਿਰਤਕ ਦੇ ਵੱਡੇ ਭਰਾ ਗੁਰਦੀ ਸਿੰਘ ਸਰਪੰਚ ਹਾਜ਼ਰ ਸਨ । 



ਸ੍ਰੀ ਰੰਧਾਵਾ ਨੇ ਕਿਹਾ ਕਿ ਜਗੀਰ ਸਿੰਘ ਪਾਰਟੀ ਦੇ ਵਫਾਦਾਰ ਸਿਪਾਹੀ ਸਨ ਅਤੇ ਪਾਰਟੀ ਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਸਨ। ਉਨ੍ਹਾਂ ਦੇ ਜਾਣ ਨਾਲ ਪਾਰਟੀ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪਰਿਵਾਰ ਨੂੰ ਪੂਰਨ ਸਹਿਯੋਗ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਵਿੰਦਰ ਸਿੰਘ ਭੰਮਰਾ ਬਲਾਕ ਪ੍ਰਧਾਨ, ਕਿਸ਼ਨ ਚੰਦਰ ਮਹਾਜਨ, ਮਿਹੰਗਾ ਰਾਮ, ਗੁਰਿੰਦਰ ਸਿੰਘ, ਕਮਲਜੀਤ ਟੋਨੀ, ਅਮਰਜੀਤ ਸਿੰਘ ਸਰਪੰਚ, ਪਰਮਸੁਨੀਲ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਰਛਪਾਲ ਸਿੰਘ, ਸਰਵਨ ਸਿੰਘ ਢਿੱਲੋਂ, ਸਰਪੰਚ ਗੁਰਮੇਲ ਸਿੰਘ ਆਗੂ ਹਾਜਰ ਸਨ। 

Related posts

Leave a Reply