ਬੁਰੀ ਖ਼ਬਰ : ਹੁਸ਼ਿਆਰਪੁਰ ਦੇ ਪਿੰਡ ਥਾਨਾ ਦੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਜਾ ਰਹੇ 16 ਸਾਲਾਂ ਨੌਜਵਾਨ ਕਿਸਾਨ ਦੀ ਟਰੈਕਟਰ-ਟਰਾਲੀ ਤੋਂ ਡਿਗ ਕੇ ਸੜਕ ਹਾਦਸੇ ਵਿਚ ਮੌਤ

 ਗੁਰਜਿੰਦਰ ਸਿੰਘ (16) ਨਿਵਾਸੀ ਪਿੰਡ ਥਾਨਾ, ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਕਿਸਾਨਾਂ ਨਾਲ ਟਰੈਕਟਰ-ਟਰਾਲੀ ਵਿੱਚ ਸਵਾਰ ਹੋ ਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਗੁਰਜਿੰਦਰ ਸਿੰਘ ਟਰਾਲੀ ਦੇ ਪਿਛਲੇ ਪਾਸੇ ਬੈਠਾ ਸੀ। ਨਮਸਤੇ ਚੌਕ ਨੇੜੇ ਫਲਾਈਓਵਰ ‘ਤੇ ਅਚਾਨਕ ਉਹ ਟਰਾਲੀ ਤੋਂ ਹੇਠਾਂ ਡਿੱਗ ਗਿਆ  ਅਤੇ ਪਿੱਛੇ ਤੋਂ ਆ ਰਹੀ ਗੱਡੀ ਦੇ ਥੱਲੇ ਆਉਣ ਕਾਰਨ ਉਸ ਦੀ ਮੌਕੇ’ ਤੇ ਹੀ ਮੌਤ ਹੋ ਗਈ।

ਹੁਸ਼ਿਆਰਪੁਰ : ਦਿੱਲੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਪੰਜਾਬ ਤੋਂ ਜਾ ਰਹੇ ਇਕ ਨੌਜਵਾਨ ਕਿਸਾਨ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।

6-year-old farmer of Hoshiarpur village Thana dies after falling from tractor-trolley

ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ। ਜਾਣਕਾਰੀ ਅਨੁਸਾਰ ਗੁਰਜਿੰਦਰ ਸਿੰਘ (16) ਨਿਵਾਸੀ ਪਿੰਡ ਥਾਨਾ, ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਕਿਸਾਨਾਂ ਨਾਲ ਟਰੈਕਟਰ-ਟਰਾਲੀ ਵਿੱਚ ਸਵਾਰ ਹੋ ਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਗੁਰਜਿੰਦਰ ਸਿੰਘ ਟਰਾਲੀ ਦੇ ਪਿਛਲੇ ਪਾਸੇ ਬੈਠਾ ਸੀ। ਨਮਸਤੇ ਚੌਕ ਨੇੜੇ ਫਲਾਈਓਵਰ ‘ਤੇ ਅਚਾਨਕ ਉਹ ਟਰਾਲੀ ਤੋਂ ਹੇਠਾਂ ਡਿੱਗ ਗਿਆ  ਅਤੇ ਪਿੱਛੇ ਤੋਂ ਆ ਰਹੀ ਗੱਡੀ ਦੇ ਥੱਲੇ ਆਉਣ ਕਾਰਨ ਉਸ ਦੀ ਮੌਕੇ’ ਤੇ ਹੀ ਮੌਤ ਹੋ ਗਈ।

ਗੁਰਜਿੰਦਰ ਸਿੰਘ ਨੇ  ਇਸ ਸਾਲ 10 ਵੀਂ ਜਮਾਤ ਪਾਸ ਕੀਤੀ ਸੀ । ਯਾਦ ਰਹੇ ਕਿ ਮੰਗਲਵਾਰ ਨੂੰ ਕਰਨਾਲ ਵਿੱਚ ਇੱਕ ਸੜਕ ਹਾਦਸੇ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਸੀ। ਮੰਗਲਵਾਰ ਦੇਰ ਰਾਤ ਇਕ ਹੋਰ ਕਿਸਾਨ ਦੀ ਮੌਤ ਹੋ ਗਈ. 

Related posts

Leave a Reply