17 ਜੋੜਿਆ ਦੇ ਘਰ ਵਸਾਏ ਗਏ: ਐਸਐਸਪੀ ਸੁਰਿੰਦਰ ਲਾਂਬਾ

ਵਿਸ਼ੇਸ਼ ਕੈਂਪ ਲਗਾ ਕੇ 87 ਦਰਖਾਸਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ:ਐਸ ਐਸ ਪੀ 
 
17 ਜੋੜਿਆ ਦੇ ਘਰ ਵਸਾਏ ਗਏ: ਐਸ ਐਸ ਪੀ ਪਠਾਨਕੋਟ
ਪਠਾਨਕੋਟ,16 ਜੁਲਾਈ (ਰਾਜਿੰਦਰ ਸਿੰਘ ਰਾਜਨ ) ਐਸ ਐਸ ਪੀ ਪਠਾਨਕੋਟ ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਕੋਟ ਪੁਲਿਸ ਵੱਲੋਂ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ਅੱਜ ਲੰਬਿਤ ਦਰਖਾਸਤਾਂ ਦੇ ਨਿਪਟਾਰੇ ਸਬੰਧੀ ਡੀ ਪੀ ਓ ਪਠਾਨਕੋਟ, ਦਫ਼ਤਰ ਏ ਐੱਸ ਪੀ ਦਿਹਾਂਤੀ ਮਲਕਪੁਰ ਅਤੇ ਥਾਣਾ ਸਾਹਪੁਰ ਕੰਡੀ ਵਿਖੇ ਅੱਜ  ਵਿਸ਼ੇਸ਼ ਕੈਂਪ ਲਗਾ ਕੇ 87 ਦਰਖਾਸਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਕੈਂਪ ਵਿਚ ਪਤੀ-ਪਤਨੀ ਵਿਚਕਾਰ ਚੱਲ ਰਹੇ ਝਗੜਿਆਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕਰਦੇ ਹੋਏ 17 ਜੋੜਿਆ ਦੇ ਘਰ ਵਸਾਏ ਗਏ।
ਐਸ ਐਸ ਪੀ ਨੇ ਇਹ ਵੀ ਦੱਸਿਆ ਕਿ ਇਹ ਕੈਂਪ ਸਬ ਡਵੀਜ਼ਨ ਪੱਧਰ ਤੇ 17/18-07-2021 ਨੂੰ ਵੀ ਲਗਾਏ ਜਾਣਗੇ. ਇਹ ਤਿੰਨ ਰੋਜ਼ਾ ਕੈਂਪ ਦਾ ਮੁੱਖ ਮਕਸਦ ਲੰਬੇ ਸਮੇਂ ਦੀਆਂ ਦਰਖ਼ਾਸਤਾਂ ਦਾ ਤੁਰੰਤ ਨਿਪਟਾਰਾ ਕਰਨਾ ਅਤੇ ਪ੍ਰਾਰਥੀ ਨੂੰ ਮੌਕੇ ਇਨਸਾਫ ਦੇਣਾ ਹੈ।

Related posts

Leave a Reply