17 ਸਾਲ ਦੀ ਨਬਾਲਗ਼ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਇਕ ਵਿਰੁੱਧ ਮਾਮਲਾ ਦਰਜ

ਨਬਾਲਗ਼ਾ ਨਾਲ ਜ਼ਬਰਦਸਤੀ ਕਰਨ ਤੇ ਇਕ ਵਿਰੁੱਧ ਮਾਮਲਾ ਦਰਜ

 

ਗੁਰਦਾਸਪੁਰ 9 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਅਧੀਨ ਪੈਂਦੇ ਇਲਾਕੇ ਦੀ ਵਸਨੀਕ ਇਕ 17 ਸਾਲ ਦੀ ਨਬਾਲਗ਼ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਬੀਤੀ 28 ਅਪ੍ਰੈਲ 2021 ਨੂੰ ਉਸ ਦਾ ਪਿਤਾ ਅਤੇ ਛੋਟਾ ਭਰਾ ਬਟਾਾਲੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ । ਘਰ ਵਿਚ ਉਹ , ਉਸ ਦੀ ਦਾਦੀ ਤੇ ਛੋਟੀ ਭੈਣ ਹਾਜ਼ਰ ਸੀ ।

ਕਰੀਬ 10.30 ਰਾਤ ਜਦੋਂ ਉਹ ਬਰਤਨ ਲੈਣ ਲਈ ਘਰ ਦੇ ਉਪਰਲੇ ਪੋਰਸ਼ਨ ਵਿੱਚ ਗਈ ਤਾਂ ਅੰਸ਼ੂ ਵਾਸੀ ਗੁਰਦਾਸਪੁਰ ਨੇ ਆ ਕੇ ਉਸ ਦੇ ਨਾਲ ਜਬੱਰਦਸਤੀ ਕੀਤੀ ਜਦੋਂ ਉਸ ਨੇ ਰੋਲਾ ਪਾਇਆ ਤਾਂ ਅੰਸ਼ੂ ਉੱਥੋਂ ਫ਼ਰਾਰ ਹੋ ਗਿਆ ।ਪੀੜਤ ਲੜਕੀ ਦੇ ਬਿਆਨ ਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਅੰਸ਼ੂ ਵਿਰੁੱਧ ਧਾਰਾ 376 , 04 ਪੋਸਕੋ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply