ਗੜ੍ਹਦੀਵਾਲਾ ਇਲਾਕੇ ਦੇ 2 ਲੋਕ ਆਏ ਕਰੋਨਾ ਦੀ ਮਾਰ ਹੇਠ

( ਕਰੋਨਾ ਟੈਸਟ ਕਰਦੇ ਹੋਏ ਸਿਹਤ ਕਰਮਚਾਰੀ )

ਗੜ੍ਹਦੀਵਾਲਾ 27 ਸਤੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ.ਮਨੋਹਰ ਲਾਲ ਦੀ ਦੇਖਰੇਖ ਵਿਚ ਸੀਐਚਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ ਡਿਸਪੈਂਸਰੀ, ਮਹਿੰਗਰੋਵਾਲ ਵਿਖੇ ਸੈਂਪਲਿੰਗ ਕੈਂਪ ਲਗਾਇਆ ਗਿਆ ਸੀ। ਜਿਸ ਵਿਚ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ। ਸਿਹਤ ਵਿਭਾਗ ਦੀ ਟੀਮ ਨੇ ਅੱਜ ਕੁੱਲ 168 ਲੋਕਾਂ ਦੇ ਟੈਸਟ ਕੀਤੇ।ਜਿਨ੍ਹਾਂ’ਚੋਂ ਗੜ੍ਹਦੀਵਾਲਾ ਇਲਾਕੇ ਦੇ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ।ਇਸ ਮੌਕੇ ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਖੰਘ ਬੁਖ਼ਾਰ ਜਾਂ ਜ਼ੁਕਾਮ ਹੋਣ ਤੇ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ ਅਤੇ ਅਫ਼ਵਾਹਾਂ ਤੋਂ ਦੂਰ ਰੱਖਣ।

Related posts

Leave a Reply