32 ਬੋਰ ਰਿਵਾਲਵਰ ਤੇ ਤਿੰਨ ਜ਼ਿੰਦਾ ਰੋਂਦ ਸਮੇਤ 2 ਨੌਜਵਾਨ ਕਾਬੂ


ਗੜ੍ਹਦੀਵਾਲਾ,5 ਦਸੰਬਰ (ਚੌਧਰੀ) -ਗੜ੍ਹਦੀਵਾਲਾ ਪੁਲਸ ਵੱਲੋਂ ਗਸ਼ਤ ਦੌਰਾਨ ਦੋ ਨੌਜਵਾਨ ਵਿਅਕਤੀਆਂ ਤੋਂ ਇਕ ਰਿਵਾਲਵਰ 32 ਬੋਰ ਅਤੇ 3 ਹੋਂਦ ਜ਼ਿੰਦਾ ਬਰਾਮਦ ਕੀਤੇ ਹਨ । ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਨੇ ਦੱਸਿਆ ਕਿ ਏ.ਐੱਸ. ਆਈ, ਨਾਮਦੇਵ ਸਿੰਘ ਸਮੇਤ ਪੁਲਸ ਪਾਰਟੀ ਜੀ. ਟੀ.ਰੋਡ ਅਗਰੋਵਾਲ ਮੋੜ ਨਜ਼ਦੀਕ  ਮੌਜੂਦ ਸੀ ਤਾਂ ਉਨ੍ਹਾਂ ਸਾਹਮਣੇ ਤੋਂ ਦੋ ਨੌਜਵਾਨ ਪੈਦਲ  ਆਉਦਿਆਂ ਨੂੰ ਰੋਕ ਕੇ ਪਛਾਣ ਪੁੱਛੀ ਤਾਂ ਉਨ੍ਹਾਂ ਨੇ ਆਪਣਾ ਨਾਂ ਰਵਿੰਦਰ ਸਿੰਘ ਪੁੱਤਰ ਧਰਮ  ਸਿੰਘ ਵਾਸੀ ਪੱਸੀ ਕੰਢੀ ਥਾਣਾ ਦਸੂਹਾ  ਜ਼ਿਲਾ ਹੁਸ਼ਿਆਰਪੁਰ ਤੇ ਦੂਸਰੇ ਨੌਜਵਾਨ ਨੇ ਆਪਣਾ ਨਾਂ ਗੁਰਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਮਗੜ੍ਹ ਕੁੱਲੀਆਂ ਥਾਣਾ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਦੱਸੀ,ਜਿੰਨਾਂ ਦੀ ਤਲਾਸ਼ੀ ਕਰਨ ‘ਤੇ ਰਵਿੰਦਰ ਸਿੰਘ ਕੋਲ 32 ਬੋਰ ਰਿਵਾਲਰ ਅਤੇ ਦੂਸਰੇ ਗੁਰਜਿੰਦਰ ਸਿੰਘ ਕੋਲ 3 ਜ਼ਿੰਦਾ ਰੋਂਦ 32 ਬੋਰ ਦੇ ਬਰਾਮਦ ਹੋਏ। ਪੁਲਸ ਵੱਲੋਂ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਰਵਾਈ ਆਰੰਭ ਕਰ ਦਿੱਤੀ ਹੈ।

Related posts

Leave a Reply