2 ਲੱਖ10 ਹਜ਼ਾਰ ਮਿਲੀ ਲੀਟਰ ਅਲਕੋਹਲ,15 ਹਜ਼ਾਰ ਐਮ ਐਲ ਨਾਜਾਇਜ਼ ਸ਼ਰਾਬ ਅਤੇ 410 ਕਿੱਲੋ ਲਾਹਣ ਸਮੇਤ 4 ਕਾਬੂ


ਗੁਰਦਾਸਪੁਰ 24 ਅਪ੍ਰੈਲ ( ਅਸ਼ਵਨੀ  ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 2 ਲੱਖ 10 ਹਜ਼ਾਰ ਮਿਲੀ ਲੀਟਰ ਅਲਕੋਹਲ 15 ਹਜ਼ਾਰ ਐਮ ਐਲ ਨਜਾਇਜ ਸ਼ਰਾਬ ਅਤੇ 410 ਕਿੱਲੋ ਲਾਹਣ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ      
ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਟੀ ਪੁਆਇੰਟ ਕਾਲਾ ਬਾਲਾ ਤੋਂ ਕੁਲਦੀਪ ਸਿੰਘ ਪੁਤਰ ਜਗੀਰ ਸਿੰਘ ਬਨਾਰਸੀ ਦਾਸ ਵਾਸੀ ਪਿੰਡ ਕੂਟ ਨੂੰ ਗੱਡੀ ਨੰਬਰ ਪੀ ਬੀ 06 ਪੀ 8867 ਸਮੇਤ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਕੀਤੀ ਤਾਂ ਗੱਡੀ ਵਿੱਚੋਂ 7 ਕੇਨਾ ਵਿੱਚੋਂ 2 ਲੱਖ 10 ਹਜ਼ਾਰ ਐਮ ਐਲ ਅਲਕੋਹਲ ਬਰਾਮਦ ਹੋਈ ਪੁੱਛ-ਗਿੱਛ ਕਰਨ ਤੇ ਕੁਲਦੀਪ ਸਿੰਘ ਨੇ ਦਸਿਆਂ ਕਿ ਉਸ ਨੇ ਅਤੇ ਕੁਲਦੀਪ ਕੁਮਾਰ ਨੇ ਉਰਫ ਭੀਮਾ ਪੁੱਤਰ ਰਾਮ ਲਾਲ ਵਾਸੀ ਪਿੰਡ ਬੱਬਰੀ ਨੰਗਲ ਨੇ ਬੀਤੀ 23 ਅਪ੍ਰੈਲ ਨੂੰ ਕਿਸੇ ਨਾ ਮਾਲੂਮ ਟੱਰਕ ਡਰਾਈਵਰ ਤੋ ਲਈ ਸੀ ਅਤੇ ਉਹ ਇਸ ਨੂੰ ਆਪਣੇ ਘਰ ਲੈ ਗਿਆ ਸੀ ਤੇ ਅੱਜ ਅਲਕੋਹਲ ਕੁਲਦੀਪ ਕੁਮਾਰ ਦੇ ਘਰ ਛੱਡਣ ਲਈ ਜਾ ਰਿਹਾ ਸੀ । ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕੁਲਦੀਪ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ ।
         
ਸਹਾਇਕ ਸਬ ਇੰਸਪੈਕਟਰ ਯੂਸਫ਼ ਮਸੀਹ  ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਪਿੰਡ ਜਫਰਵਾਲ ਡਰੇਨ ਦੇ ਕੰਢੇ ਰੇਡ ਕਰਕੇ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਜੱਫਰਵਾਲ ਨੂੰ 410 ਕਿੱਲੋ ਅਲਕੋਹਲ ਸਮੇਤ ਗਿ੍ਰਫਤਾਰ ਕੀਤਾ ਹੈ ।
                 
ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ  ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਰਜਨੀ ਪਤਨੀ ਅਰਜਨ ਕੁਮਾਰ ਵਾਸੀ ਮੁਗਲਾਨੀ ਚੱਕ ਦੇ ਘਰ ਰੇਡ ਕਰਕੇ ਉਸ ਨੂੰ 7500 ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਗਿ੍ਰਫਤਾਰ ਕੀਤਾ

ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਰਵੀ ਕੁਮਾਰ ਪੁਤਰ ਸੁਖਦੇਵ ਰਾਜ ਵਾਸੀ ਗਾਹਲੜੀ ਦੇ ਘਰ ਦੇ ਸਾਹਮਣੇ ਰੇਡ ਕਰਕੇ ਉਸ ਨੂੰ 7500 ਐਮ ਐਲ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।

Related posts

Leave a Reply