ਪਲਸ ਪੋਲੀਓ ਮਹਿਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਬਲਾਕ ਘਰੋਟਾ ‘ਚ 202 ਬੂਥ 4 ਮੋਬਾਇਲ ਟੀਮਾਂ ਅਤੇ 38 ਸੁਪਰਵਾਈਜ਼ਰ ਕੀਤੇ ਨਿਯੁਕਤ : ਡਾ ਬਿੰਦੂ ਗੁਪਤਾ


ਪਠਾਨਕੋਟ 29 ਜਨਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਨੈਸ਼ਨਲ ਪਲਸ ਪੋਲੀਓ ਮੁਹਿੰਮ ਜ਼ੋ ਕਿ ਮਿਤੀ 31 ਜਨਵਰੀ ਤੋਂ 2 ਫਰਵਰੀ ਤੱਕ ਸਾਰੇ ਦੇਸ਼ ਵਿਚ ਹੋ ਰਿਹਾ ਹੈ। ਇਸ ਸਬੰਧ ਵਿਚ ਸੀ ਐਚ ਸੀ ਘਰੋਟਾ‌ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਿੰਦੂ ਗੁਪਤਾ ਵੱਲੋਂ ਸੁਪਰਵਾਈਜ਼ਰ ਮਲਟੀਪਰਪਜ ਹੈਲਥ ਵਰਕਰ ਫੀਮੇਲ ਦੀ ਮੀਟਿੰਗ ਕੀਤੀ ਗਈ।ਸਿਵਲ ਸਰਜਨ ਪਠਾਨਕੋਟ ਡਾਕਟਰ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਵਿੱਚ ਘਰੋਟਾ ਵਿਚ ਇਸ ਮੁਹਿੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ202 ਬੂਥ ਬਣਾਏ ਗਏ ਹਨ ਅਤੇ 4 ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ । ਇਰਨਾਂ ਦੀ ਸੁਪਰਵੀਜ਼ਨ ਲਈ 38 ਸੁਪਰਵਾਈਜ਼ਰ ਫਤਹਿ ਡਾਕਟਰ ਰੋਹਿਤ ਮਹਾਜਨ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਹੈ। ਇਹਨਾਂ ਟੀਮਾਂ ਵੱਲੋਂ ਗੁਰੂਤਾ ਬਲਾਕ ਵਿੱਚ ਲਗਭਗ 22740 ਬੱਚਿਆਂ ਨੂੰ ਜੋ ਕਿ 0 ਤੋਂ 5 ਸਾਲ ਦੇ ਉਮਰ ਗਰੁੱਪ ਵਿੱਚ ਆਉਂਦੇ ਹਨ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ । ਉਹਨਾਂ ਆਪਣੇ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਏਰੀਏ ਵਿਚ 0ਤੋ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆ ਯਕੀਨੀ ਬਣਾਉਣ । ਇਸ ਮੌਕੇ ਡਾਕਟਰ ਨਵਦੀਪ ਕੌਰ, ਡਾਕਟਰ ਸਨੇਹ ਪਾਲ ਸਿੰਘ, ਡਾਕਟਰ ਪ੍ਰੀਆ, ਐਲ ਐਚ ਵੀ ਸੀਤਾ ਦੇਵੀ, ਸੁਨੀਤਾ ਸ਼ਰਮਾ, ਹਰਬੀਰ ਕੌਰ, ਸੁਦੇਸ਼ ਕੁਮਾਰੀ, ਡਾਕਟਰ ਪ੍ਰੀਕਸ਼ਤ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਗੁਰਮੁਖ ਸਿੰਘ, ਅਮਰਬੀਰ ਸਿੰਘ ਪਾਹੜਾ, ਯੁਧਵੀਰ ਸਲਾਰੀਆ ਆਦਿ ਹਾਜਰ ਸਨ।

Related posts

Leave a Reply