2022 ਦੀਆਂ ਚੋਣਾਂ ‘ਚ ਟਾਂਡਾ ਹਲਕੇ ਤੋਂ ਸ.ਜਸਵੀਰ ਰਾਜਾ ਦੀ ਅਗਵਾਈ ਹੇਠ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ : ਚੌਧਰੀ ਰਾਜਵਿੰਦਰ ਰਾਜਾ

ਗੜ੍ਹਦੀਵਾਲਾ 12 ਜੂਨ (ਚੌਧਰੀ / ਯੋਗੇਸ਼ ਗੁਪਤਾ) : ਗੜ੍ਹਦੀਵਾਲਾ ਵਿੱਚ ਇੱਕ ਆਪ ਯੂਧ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਯੂਥ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਅਤੇ ਮੱਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਯੂਥ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਗਤੀਵਿਧੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਦੇ ਯੂਥ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ 2022 ਦੀਆਂ ਚੋਣਾਂ ‘ਚ ਟਾਂਡਾ ਹਲਕੇ ਤੋਂ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ ਕਿਉਂਕਿ ਨੌਜਵਾਨਾਂ ਰੋਜ਼ਗਾਰ ਦੇਣ ਦਾ ਢੰਡੋਰਾ ਪਿੱਟਣ ਵਾਲੀ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਲੋਕ ਪਿੱਛਲੀਆਂ ਸਰਕਾਰਾਂ ਤੋਂ ਡਾਢੇ ਪ੍ਰੇਸ਼ਾਨ ਹਨ।ਇਸ ਮੌਕੇ ਮਹਿੰਦਰ ਸੰਘਾ ਟਾਂਡਾ ਅਤੇ ਕੁਲਦੀਪ ਸਿੰਘ ਮਿੰਟੂ ਨੇ ਵੀ ਪਾਰਟੀ ਦੀ ਬੇਹਤਰੀੀ ਲਈ ਆਪਣੇ ਆਪਣੇ ਸੁਝਾਅ ਦਿੱਤੇ। ਇਸ ਮੌਕੇ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਣੀ ਸਿੰਘ, ਅੰਬਾਲਾ, ਮਹਿੰਦਰ ਸੰਘਾ ਟਾਂਡਾ, ਗੁਰਦੀਪ, ਹੈਪੀ, ਸੁਖਰਾਜ,ਕੁਲਦੀਪ ਸਿੰਘ ਮੰਟੂ, ਅਮਰਵੀਰ ਸਿੰਘ, ਸਤੀਸ਼,ਹਰਜੀਤ ਸਿੰਘ,ਸਣੀ ਰਾਮਗੜ੍ਹੀਆ ,ਸਾਜਾਨ, ਗੌਰਵ, ਹਰਸਿਮਰਨ ਸਿੰਘ ਸ਼ਾਮਿਲ ਸਨ।

Related posts

Leave a Reply