ਪਠਾਨਕੋਟ ਵਿੱਚ 24 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ

ਸੁਕਰਵਾਰ-ਸਨੀਵਾਰ ਦੇਰ ਰਾਤ ਨੂੰ ਆਈ 24  ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ
ਜਿਲ•ਾ ਪਠਾਨਕੋਟ ਵਿੱਚ ਕੂਲ 879  ਕਰੋਨਾ ਪਾਜੀਟਿਵ, 651 ਲੋਕ ਨੇ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 210
 ਮਾਸਕ ਪਾਓ, ਬਾਰ ਬਾਰ ਹੱਥਾਂ ਨੂੰ ਧੋਵੋ ਅਤੇ ਸਮਾਜਿੱਕ ਦੂਰੀ ਬਣਾ ਕੇ ਰੱਖੋ-ਡਿਪਟੀ ਕਮਿਸ਼ਨਰ

ਪਠਾਨਕੋਟ, 22 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਜਿਲ•ਾ ਪਠਾਨਕੋਟ ਵਿੱਚ ਸੁਕਰਵਾਰ-ਸਨੀਵਾਰ ਦੀ ਦੇਰ ਰਾਤ 24 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ ਸਨੀਵਾਰ ਨੂੰ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧਾਰ ਤੇ ਕਿਸੇ ਵੀ ਤਰ•ਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ 10 ਲੋਕਾਂ ਨੂੰ ਆਪਣੇ ਆਪਣੇ ਘਰ•ਾਂ ਨੂੰ ਭੇਜਿਆ ਗਿਆ।  ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
 
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਲਗਾਤਾਰ ਮਿਸ਼ਨ ਫਤਿਹ ਅਧੀਨ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਮਾਸਕ ਪਾਓ, ਬਾਰ ਬਾਰ ਹੱਥਾਂ ਨੂੰ ਧੋਵੋ ਅਤੇ ਸਮਾਜਿੱਕ ਦੂਰੀ ਬਣਾ ਕੇ ਰੱਖੋ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਸੋਸਲ ਡਿਸਟੈਂਸ ਬਣਾ ਕੇ ਰੱਖੀਏ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਾਕੀ ਹਦਾਇਤਾਂ ਦੀ ਵੀ ਪਾਲਣਾ ਕਰੀਏ।

ਉਨ•ਾਂ ਦੱਸਿਆ ਕਿ ਹੁਣ ਜਿਲ•ਾ ਪਠਾਨਕੋਟ ਵਿੱਚ ਸਨੀਵਾਰ ਨੂੰ ਕੂਲ 879 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨ•ਾਂ ਵਿੱਚੋਂ 651 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ•ਾ ਦੱਸਿਆ ਕਿ ਇਸ ਸਮੇਂ ਜਿਲ•ਾ ਪਠਾਨਕੋਟ ਵਿੱਚ 210 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 18 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
 
 ਉਨ•ਾਂ ਦੱਸਿਆ ਕਿ ਸੁਕਰਵਾਰ-ਸਨੀਵਾਰ ਦੀ ਦੇਰ ਰਾਤ ਜਿਨ•ਾਂ 24 ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਨ•ਾਂ ਵਿੱਚੋਂ 1 ਪਿੰਡ ਗੁਗਰਾਂ, 1 ਇਸਵਰ ਨਗਰ, 4 ਲੋਕ ਸੋਮਾ ਕੰਪਨੀ, 1 ਅਨੰਦਪੁਰ ਕੂਲੀਆ, 2 ਸੁੰਦਰ ਨਗਰ ਪਠਾਨਕੋਟ,1 ਸਰਨਾ ਸਟੇਸ਼ਨ, 2 ਘਰਥੋਲੀ ਮੁਹੱਲਾ, 1 ਸੁਜਾਨਪੁਰ,2 ਇੰਦਰਾ ਕਲੋਨੀ ਅਤੇ 9 ਲੋਕ ਮਾਮੂਨ ਕੈਂਟ ਦੇ ਹਨ ।

Related posts

Leave a Reply