25 ਅਗਸਤ 2021 ਨੂੰ ਨਿਊਮੋਕੋਕਲ ਕੰਜੁਗੇਟ ਵੈਕਸੀਨ ਲਾਂਚ ਕੀਤੀ ਜਾਵੇਗੀ-ਸਿਵਲ ਸਰਜਨ

25 ਅਗਸਤ 2021 ਨੂੰ ਨਿਊਮੋਕੋਕਲ ਕੰਜੁਗੇਟ ਵੈਕਸੀਨ ਲਾਂਚ ਕੀਤੀ ਜਾਵੇਗੀ-ਸਿਵਲ ਸਰਜਨ 

 ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ) ਸਿਹਤ ਵਿਭਾਗ ਪੰਜਾਬ ਵੱਲੋਂ ਮਿਤੀ 25 ਅਗਸਤ 2021 ਨੂੰ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਪਠਾਨਕੋਟ ਵਿਖੇ ਸਿਵਲ ਹਸਪਤਾਲ ਪਠਾਨਕੋਟ ਵਿੱਚ ਨਿਊਮੋਕੋਕਲ ਕੰਜੁਗੇਟ ਵੈਕਸੀਨ ਦਾ ਲਾਂਚ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਟੀਕਾਕਰਨ ਅਫਸਰ ਡਾ. ਦਰਬਾਰ ਰਾਜ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਵੈਕਸੀਨ ਰੂਟੀਨ ਇਮੂਨਾਈਜੇਸ਼ਨ ਦੇ ਨਾਲ ਹੀ ਲਗਾਈ ਜਾਵੇਗੀ। ਜੋ ਕਿ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਿੱਚ ਮੱਦਦ ਕਰੇਗੀ। ਇਹ ਵੈਕਸ਼ੀਨ ਬਾਕੀ ਟੀਕਿਆਂ ਵਾਂਗ ਹੀ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਦੀ ਪਹਿਲੀ ਡੋਜ 11/2  ਮਹੀਨੇ , ਦੂਸਰੀ 31/2  ਮਹੀਨੇ ਅਤੇ ਬੂਸਟਰ ਡੌਜ 9 ਮਹੀਨੇ ਤੇ ਲਗਾਈ ਜਾਵੇਗੀ। ਇਸ ਟੀਕੇ ਨਾਲ ਬੱਚਿਆਂ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ। ਬਾਕੀ ਟੀਕਿਆਂ ਵਾਂਗ ਹੀ ਇਸ  ਨਾਲ ਹਲਕਾ ਬੁਖਾਰ ਹੋ ਸਕਦਾ ਅਤੇ ਬੁਖਾਰ ਦੀ ਦਵਾਈ ਨਾਲ ਠੀਕ ਹੋ ਜਾਵੇਗਾ। ਇਹ ਟੀਕਾ ਵੀ ਬਾਕੀ ਟੀਕਿਆਂ ਵਾਂਗ ਲਗਾਉਣਾ ਜਰੂਰੀ ਹੋਵੇਗਾ। ਜਿਸ ਦੇ ਨਾਲ ਬੱਚੇ ਨੂੰ ਛਾਤੀ ਦੇ ਰੋਗਾਂ ਅਤੇ ਦਿਮਾਗੀ ਬੁਖਾਰ ਖਾਂਸੀ ਬਚਾਅ ਰਹੇਗਾ।

Related posts

Leave a Reply