ਪੰਜਾਬ ਦੇ ਪੀਸੀਐਸ ਅਫਸਰਾਂ ਤੇ ਕੋਰੋਨਾ ਦਾ ਹਮਲਾ, 25 ਅਫਸਰ ਕੋਰੋਨਾ ਵਾਇਰਸ ਪੌਜ਼ੇਟਿਵ ਨਿਕਲੇ

ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ  ਕਹਿਰ ਬਣਦਾ ਜਾ ਰਿਹਾ ਹੈ । ਬੁੱਧਵਾਰ ਨੂੰ 206 ਪੌਜ਼ੇਟਿਵ ਮਰੀਜ਼ਾਂ ਵਿੱਚੋਂ 18 ਪੀਸੀਐਸ ਅਫਸਰ ਵੀ ਕੋਰੋਨਾਵਾਇਰਸ ਪੌਜ਼ੇਟਿਵ ਨਿਕਲੇ ਹਨ। ਇਹ ਉਹੀ ਅਫਸਰ ਹਨ ਜਿਨ੍ਹਾਂ ਨੇ 3 ਜੁਲਾਈ ਨੂੰ ਫਰੀਦਕੋਟ ਦੇ ਆਰਟੀਏ ਤਰਸੇਮ ਚੰਦ ਖਿਲਾਫ ਵਿਜੀਲੈਂਸ ‘ਚ ਕੇਸ ਦਰਜ ਹੋਣ ਖਿਲਾਫ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਮੀਟਿੰਗ ਕੀਤੀ ਸੀ।
ਇਸ ਬੈਠਕ ‘ਚ 40 ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਪੌਜ਼ੇਟਿਵ ਆਏ ਅਫਸਰਾਂ ਦੀ ਗਿਣਤੀ 18 ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦਰਅਸਲ, ਮੀਟਿੰਗ ‘ਚ ਸ਼ਾਮਲ ਤਿੰਨ ਅਫਸਰ ਜਦੋਂ ਪੌਜ਼ੇਟਿਵ ਪਾਏ ਗਏ ਤਾਂ ਸਾਰਿਆਂ ਨੇ ਆਪਣੇ ਆਪਣੇ ਕੋਵਿਡ ਟੈਸਟ ਕਰਵਾਏ। ਇਸ ਤੋਂ ਅਲਾਵਾ 2 ਜਲੰਧਰ ਤੇ 3 ਲੁਧਿਆਣਾ ਅਤੇ 2 ਹੁਸ਼ਿਆਰਪੁਰ ਨਾਲ ਸੰਬੰਧਿਤ ਹਨ।  ਇਨ੍ਹਾਂ ਦੀ ਕੁੱਲ ਗਿਣਤੀ 25 ਹੋ ਗਏ ਹੈ।  

Related posts

Leave a Reply