26.75 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਸੜਕ ਨਿਰਮਾਣ ਦੇ ਕੰਮ ਦੀ ਮੇਅਰ ਸ਼ਿਵ ਸੂਦ ਨੇ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ,(ਅਜੈ, ਸੁਖਵਿੰਦਰ) : ਨਿਊ ਸੁਖੀਆਬਾਦ ਵਿਖੇ ਪੁਰਾਨੀ ਆਦਮਵਾਲ ਰੋਡ ਤੋਂ ਭਰਵਾਈਂ ਰੋਡ ਤੱਕ 26.75 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾ ਕੇ ਬਣਾਈ ਜਾ ਰਹੀ ਸੜਕ ਦੇ ਕੰਮ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਕਰਵਾਈ। ਨਗਰ ਨਿਗਮ ਦੇ ਐਸ.ਡੀ.ਓ ਕੁਲਦੀਪ ਸਿੰਘ, ਜੇ.ਈ ਲਵਦੀਪ ਅਤੇ ਕੌਂਸਲਰ ਨਿਪੁੱਨ ਸ਼ਰਮਾ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ।

ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਨੂੰ ਬਨਾਉਣ ਲਈ ਨਗਰ ਨਿਗਮ ਦੇ ਹਾਉਸ ਦੀ ਮੀਟਿੰਗ ਵਿੱਚ 15 ਨਵੰਬਰ 2018 ਨੂੰ ਮਤਾ ਪਾਸ ਕੀਤਾ ਗਿਆ ਸੀ, ਜਿਸਦਾ ਟੈਂਡਰ 19 ਜੂਨ 2019 ਨੂੰ ਲਗਾਇਆ ਗਿਆ ਅਤੇ ਅੱਜ ਇਸਨੂੰ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ।

ਉਹਨਾਂ ਹੋਰ ਦੱਸਿਆ ਕਿ ਇਹ ਸੜਕ ਨਗਰ ਨਿਗਮ ਦੇ ਆਪਣੇ ਫੰਡਾਂ ਵਿੱਚੋਂ ਮੁਹੱਲਾ ਵਾਸੀਆਂ ਦੀ ਮੰਗ ਅਨੁਸਾਰ ਬਣਾਈ ਜਾ ਰਹੀ ਹੈ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਹ ਸੜਕ ਬਨਾਉਣ ਸਮੇਂ ਇਸਦੀ ਉੱਚ-ਕੁਆਲਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਨਿਊ ਸੁਖੀਆਬਾਦ ਦੇ ਨਿਵਾਸੀਆਂ ਨੇ ਇਸ ਸੜਕ ਦਾ ਕੰਮ ਸ਼ੁਰੂ ਹੋਣ ਤੇ ਮੇਅਰ ਸ਼ਿਵ ਸੂਦ ਦਾ ਧੰਨਵਾਦ ਕੀਤਾ।

ਨਿਊ ਸੁਖੀਆਬਾਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਮੇਸ਼ ਠਾਕੁਰ, ਦੇਸਰਾਜ ਸ਼ਰਮਾ, ਕ੍ਰਿਸ਼ਨ ਚੰਦ, ਬਲਵਿੰਦਰ, ਰਾਮ ਪ੍ਰਕਾਸ਼, ਕ੍ਰਿਸ਼ਨ ਦੇਵ, ਕੁਲਦੀਪ ਸਿੰਘ, ਰਾਜਦੇਵ, ਸੰਜੇ ਡੋਗਰਾ, ਕਰਨ ਡੋਗਰਾ, ਸੁਦਾਮਾ, ਬਾਲਾ ਰਾਮ, ਮਹਿੰਦਰ ਕੁਮਾਰ, ਨਰੇਸ਼ ਕੁਮਾਰ, ਸੰਜੀਵ ਝਾ, ਅਮਿਤ ਚੱਡਾ, ਵਿਜੈ, ਸਚਿਨ, ਸੁਖਦੇਵ ਅਤੇ ਮੁਹੱਲਾ ਵਾਸੀ ਵੱਡੀ ਗਿਣਤੀ ਵਿੱਚ ਇਸ ਮੌਕੇ ਤੇ ਹਾਜ਼ਰ ਸਨ।

Related posts

Leave a Reply