LATEST: ਹੋਟਲ ਵਿਚ ਰੰਗ – ਰਲੀਆਂ ਮਨਾਉਂਦੇ 3 ਮੁੰਡੇ – ਕੁੜੀਆਂ ਸਮੇਤ ਮੈਨੇਜਰ ਕਾਬੂ, ਮਾਲਕ ਫ਼ਰਾਰ

ਅੰਮ੍ਰਿਤਸਰ : ਥਾਣਾ ਬੀ-ਡਵੀਜ਼ਨ ਦੀ  ਪੁਲਿਸ  ਨੇ  ਗਲਿਆਰੇ ਦੇ ਖੇਤਰ ਵਿਚ ਹੋਟਲ ਵਿਚ ਵੇਸਵਾਗਮਨੀ ਦਾ ਧੰਦਾ ਕਰਨ ਦੇ ਦੋਸ਼ ਚ  3 ਜੋੜਿਆਂ ਸਮੇਤ ਹੋਟਲ ਦੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਉਪਰੋਕਤ ਸਾਰੇ ਦੋਸ਼ੀਆਂ ਖਿਲਾਫ ਅਨੈਤਿਕ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ  ਜੋਬਨਪ੍ਰੀਤ ਸਿੰਘ, ਮਨਜੋਤ ਕੌਰ, ਪ੍ਰਿਆ ਅਤੇ ਜੋਤੀ, ਕਰਨ ਸ਼ੇਰਗਿੱਲ, ਸਾਹਿਲ ਮਸੀਹ, ਰਿਸ਼ਭ ਕੁਮਾਰ ਸ਼ਾਮਲ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਹੋਟਲ ਦਾ ਮਾਲਕ ਆਪਣੇ ਸਟਾਫ ਦੇ ਨਾਲ ਮਿਲ ਕੇ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਕਰ ਰਿਹਾ ਹੈ ਅਤੇ ਹੋਟਲ ਦਾ ਕਮਰਾ ਦੇ ਕੇ  ਮੋਟੀ ਰਕਮ ਕਮਾ ਰਿਹਾ ਹੈ, ਜਿਸ ਤੇ ਛਾਪਾ ਮਾਰਿਆ ਗਿਆ ਅਤੇ ਪੁਲਿਸ ਨੇ ਪੂਰੇ ਰੈਕੇਟ ਦਾ ਪਰਦਾਫਾਸ਼ ਕੀਤਾ।

ਥਾਣਾ ਬੀ-ਡਵੀਜ਼ਨ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਛਾਪੇਮਾਰੀ ਸੂਚਨਾ ਦੇ ਅਧਾਰ ‘ਤੇ ਕੀਤੀ ਗਈ , ਜਿੱਥੋਂ ਰੰਗ ”ਰਲੀਆਂ ਮਨਾਉਣ ਵਾਲੇ 3 ਜੋੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਮਰਾ ਦੇਣ ਵਾਲੇ ਹੋਟਲ ਮੈਨੇਜਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਫਿਲਹਾਲ ਹੋਟਲ ਮਾਲਕ ਪੁਲਿਸ ਦੀ ਪਕੜ ਤੋਂ ਦੂਰ ਹੈ।

Related posts

Leave a Reply