ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ 3 ਮੌਤਾਂ,22 ਹੋਰ ਲੋਕ ਆਏ ਕੋਰੋਨਾ ਦੀ ਲਪੇਟ ‘ਚ

22 ਨਵੇਂ ਪਾਜੇਟਿਵ ਕੇਸ ਆਉਣ ਨਾਲ ਕੋਵਿਡ ਪਾਜੇਟਿਵ ਕੇਸਾਂ ਦੀ ਗਿਣਤੀ 7428 ਹੋਈ

ਹੁਸ਼ਿਆਰਪੁਰ 17 ਦਸੰਬਰ (ਚੌਧਰੀ ) : ਜਿਲੇ ਵਿੱਚ ਅੱਜ ਕੋਰੋਨਾ ਦੇ ਸ਼ੱਕੀ ਲੱਛਣਾ ਵਾਲੇ ਅਤੇ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਵਾਲੇ 1349 ਵਿਆਕਤੀਆ ਦੇ ਸੈਪਲ ਲਏ ਗਏ ਅਤੇ 1318 ਸੈਪਲਾ ਦੀ ਲੈਬ ਤੋ ਰਿਪੋਟ ਮਿਲਣ ਨਾਲ 22 ਨਵੇ ਪਾਜੇਟਿਵ ਕੇਸ ਮਿਲੇ ਹਨ ਜਿਨਾਂ ਵਿੱਚੋ 7 ਕੇਸ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਜਦ ਕਿ 15 ਕੇਸ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋ ਲੈ ਕੇ ਹੁਣ ਤੱਕ ਸ਼ੱਕੀ ਲੱਛਣਾ ਵਾਲੇ 218434ਵਿਆਕਤੀਆਂ ਦੇ ਸੈਪਲ ਲਏ ਗਏ ਹਨ ਤੇ ਹੁਣ ਤੱਕ 7428 ਪਾਜੇਟਿਵ ਕੇਸ ਜਦ ਕੇ 210391 ਸੈਪਲ ਨੈਗਟਿਵ ਪਾਏ ਗਏ ਹਨ ।  2107 ਸੈਪਲਾੰ ਦੀ ਰਿਪੋਟ ਦਾ ਇੰਤਜਾਰ  ਹੈ । 6999ਵਿਆਕਤੀ ਇਸ ਬਿਮਾਰੀ ਤੋ ਨਜਾਤ ਪਾ ਚੁੱਕੇ ਹਨ ਅਤੇ 142 ਐਕਟਿਵ ਕੇਸ ਹਨ । ਕੋਰੋਨਾ ਬਿਮਾਰੀ ਤੋ 287ਵਿਆਕਤੀਆਂ ਨੇ ਆਪਣੀ ਜਿੰਦਗੀ ਨੂੰ ਹਾਰਿਆ ਹੈ।

ਅੱਜ ਤਿੰਨ ਮੋਤਾਂ ਹੋਈਆਂ ਹਨ (1) ਪਹਿਲੀ ਮੌਤ 85 ਸਾਲਾ ਵਿਆਕਤੀ ਵਾਸੀ ਜਲੋਵਾਲ ਖਨੂਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (2) ਦੂਜੀ ਮੌਤ 48 ਸਾਲਾ ਔਰਤ ਬਸਤੀ ਬੀਨੇਵਾਲ ਦੀ ਮੋਤ ਪੀ. ਜੀ.ਆਈ ਚੰਡੀਗੜ (3) ਤੀਜੀ ਮੌਤ 49 ਸਾਲਾ ਵਿਆਕਤੀ ਵਾਸੀ ਇਸਲਾਮਾਬਾਦ ਦੀ ਮੌਤ ਹੋਮ ਆਈਲਸੋਲੇਸ਼ਨ ਵਿੱਚ ਹੋਈ ਹੈ। ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੋ ਮਾਸਿਕ ਲਗਾਉਣ , ਸਮਾਜਿਕ ਦੂਰੀ ਰੱਖਣ ,ਹੱਥਾਂ ਦੀ ਸਫਾਈ ਅਤੇ ਸ਼ੱਕੀ ਲੱਛਣ , ਪਾਜੇਟਿਵ ਵਿਆਕਤੀ ਦੇ ਸਪੰਰਕ ਵਿੱਚ ਆਉਣ ਸਮੇ ਨਜਦੀਕੀ ਸਿਹਤ ਸੰਸਥਾੰ ਤੋ ਆਪਣਾ ਕੋਵਿਡ 19 ਦਾ ਟੈਸਟ ਜਰੂਰ ਕਰਵਾਉਣ । ।

Related posts

Leave a Reply