ਹੁਸ਼ਿਆਰਪੁਰ ਜਿਲੇ ਵਿਚ ਕੋਰੋਨਾ ਨਾਲ ਹੋਈਆਂ 3 ਮੌਤਾਂ,25 ਹੋਰ ਲੋਕ ਆਏ ਕਰੋਨਾ ਦੀ ਚਪੇਟ ‘ਚ

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ)
ਜਿਲੇ ਵਿੱਚ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 4715 ,ਕੁੱਲ ਮੌਤਾਂ ਹੋਈਆਂ 170

ਹੁਸ਼ਿਆਰਪੁਰ 4 ਅਕਤੂਬਰ ( ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1318 ਨਵੇ ਸੈਪਲ ਲੈਣ  ਨਾਲ ਅਤੇ 804  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 25 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4714 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 111605 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 105642 ਸੈਪਲ ਨੈਗਟਿਵ, ਜੱਦ ਕਿ 1705 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ,127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 170 ਹੈ ।ਐਕਟਿਵ ਕੇਸਾ ਦੀ ਗਿਣਤੀ ਹੈ 478, ਠੀਕ ਹੋ ਕਿ ਘਰ ਗਏ ਮਰੀਜਾੰ ਦੀ ਗਿਣਤੀ 4067 । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 25 ਪਾਜੇਟਿਵ ਕੇਸ  ਨਵੇ ਹਨ । 

ਹੁਸ਼ਿਆਰਪੁਰ ਸ਼ਹਿਰ 7 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ18 ਪਾਜੇਟਵ ਮਰੀਜ ਹਨ।ਮੌਤਾਂ ਦੀ ਗਿਣਤੀ 3 ਹੈ (1) ਪਹਿਲੀ ਮੌਤ 66 ਸਾਲਾ ਔਰਤ  ਵਾਸੀ ਤਲਵਾੜਾ ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ (2) 93 ਸਾਲਾ ਔਰਤ ਵਾਸੀ ਭੋਲ ਕਲੋਤਾ ਮੋਤ ਸਿਵਲ ਹਸਪਤਾਲ ਦਸੂਹਾ (3) 74  ਸਾਲਾ ਵਿਅਕਤੀ ਵਾਸੀ ਸੀ ਚਠਿਆਲ ,ਭੂੰਗਾਂ ਮੌਤ ਨਿਜੀ ਹਸਪਤਾਲ ਜਲੰਧਰ ।  ਇਹ 3 ਮਰੀਜ ਕੋਰੋਨਾ ਪਾਜੇਟਿਵ ਸਨ । ਜਿਲੇ ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  
 

Related posts

Leave a Reply