30 ਨੂੰ ਪਿੰਡ ਨੰਗਲ ਖੂੰਗਾ ਟਾਂਡਾ ਉੜਮੁੜ ’ਚ ਲੱਗੇਗਾ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ : ਪ੍ਰਦੀਪ ਸਿੰਘ ਢਿੱਲੋਂ

30 ਨੂੰ ਪਿੰਡ ਨੰਗਲ ਖੂੰਗਾ ’ਚ ਲੱਗੇਗਾ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ : ਪ੍ਰਦੀਪ ਸਿੰਘ ਢਿੱਲੋਂ
ਚੋਣ ਰਜਿਸਟਰੇਸ਼ਨ ਅਫ਼ਸਰ 41-ਉੜਮੁੜ ਨੇ ਲੋਕਾਂ ਨੂੰ ਵਿਧਾਨ ਸਭਾ ਖੇਤਰ ’ਚ ਲੱਗਣ ਵਾਲੇ ਵੋਟਰ ਜਾਗਰੂਕਤਾ ਕੈਂਪਾਂ ਦਾ ਲਾਭ ਲੈਣ ਦੀ ਕੀਤੀ ਅਪੀਲ
ਟਾਂਡਾ / ਹੁਸ਼ਿਆਰਪੁਰ, 29 ਜੂਨ (ਸੌਰਵ ਗਰੋਵਰ )
: ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ-ਕਮ-ਚੋਣ ਰਜਿਸਟਰੇਸ਼ਨ ਅਫ਼ਸਰ 41-ਉੜਮੁੜ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ਾਂ ’ਤੇ 18 ਤੋਂ 21 ਸਾਲ ਦੇ ਨੌਜਵਾਨਾਂ ਦੀ ਵੋਟ ਬਨਾਉਣ ਅਤੇ ਆਮ ਜਨਤਾ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਅਤੇ ਸ਼ਹਿਰੀ ਖੇਤਰ ਵਿੱਚ ਵੋਟ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 30 ਜੂਨ ਨੂੰ ਵਿਧਾਨ ਸਭਾ ਖੇਤਰ 41-ਉੜਮੁੜ ਦੇ ਪਿੰਡ ਨੰਗਲ ਖੂੰਗਾ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਵਿੱਚ ਸਬੰਧਤ ਬੂਥ ਲੈਵਲ ਅਫ਼ਸਰ, ਸੁਪਰਵਾਈਜ਼ਰ, ਸਵੀਪ ਨੋਡਲ ਅਫ਼ਸਰ ਪ੍ਰੋ: ਦਕਸ਼ ਸੋਹਲ ਹਾਜ਼ਰ ਹੋ ਕੇ ਆਮ ਜਨਤਾ ਨੂੰ ਵੋਟ ਬਨਾਉਣ, ਵੋਟ ਸੂਚੀ ਵਿੱਚ ਦਰਜ ਵਿਵਰਣ ਨੂੰ ਦਰੂਸਤ ਕਰਨ ਅਤੇ ਵੋਟ ਕਟਾਉਣ ਸਬੰਧੀ ਫਾਰਮ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਪ੍ਰੋ: ਦਕਸ਼ ਸੋਹਲ ਇਲਾਕੇ ਦੇ ਲੋਕਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਵੀ ਕਰਨਗੇ।

ਚੋਣ ਰਜਿਸਟਰੇਸ਼ਨ ਅਫ਼ਸਰ 41-ਉੜਮੁੜ ਪ੍ਰਦੀਪ ਸਿੰਘ ਢਿੱਲੋਂ ਨੇ ਪਿੰਡ ਖੂੰਗਾ ਅਤੇ ਆਸ-ਪਾਸ ਦੇ ਪਿੰਡਾਂ ਦੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਵਿਸ਼ੇਸ਼ ਕੈਂਪ ਦਾ ਲਾਭ ਲਿਆ ਜਾਵੇ ਅਤੇ ਜਿਨ੍ਹਾਂ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਦੀ ਹੋ ਗਈ ਹੈ ਜਾਂ ਇਸ ਤੋਂ ਵੱਧ ਹੈ, ਪਰ ਵੋਟ ਨਹੀਂ ਬਣਾਈ, ਉਹ ਆਪਣੀ ਵੋਟ ਜ਼ਰੂਰ ਬਨਾਉਣ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ 2 ਜੁਲਾਈ ਨੂੰ ਪਿੰਡ ਮੂਨਕ ਖੁਰਦ, 7 ਜੁਲਾਈ ਨੂੰ ਪਿੰਡ ਜਾਜਾ, 9 ਜੁਲਾਈ ਨੂੰ ਪਿੰਡ ਦਾਰਾਪੁਰ, 14 ਜੁਲਾਈ ਨਜਦੀਕ ਬੱਸ ਸਟੈਂਡ ਟਾਂਡਾ, 16 ਜੁਲਾਈ ਨੂੰ ਨੂੰ ਡਾਲ (ਬੋਹੜ ਦੇ ਥੱਲੇ) 21 ਜੁਲਾਈ ਨੂੰ ਪਿੰਡ ਓਹੜਪੁਰ, 23 ਜੁਲਾਈ ਨੂੰ ਪਿੰਡ ਬਸੀ ਜਲਾਲ, 28 ਜੁਲਾਈ ਨੂੰ ਕੰਧਾਲਾ ਜੱਟਾਂ, 30 ਜੁਲਾਈ ਨੂੰ ਨੰਗਰ ਫਰੀਦ, 4 ਅਗਸਤ ਨੂੰ ਜੌੜਾ, 6 ਅਗਸਤ ਨੂੰ ਖੋਖਰ, 11 ਅਗਸਤ ਨੂੰ ਤਲਵੰਡੀ ਸੱਲਾਂ, 13 ਅਗਸਤ ਨੂੰ ਅਵਾਣ ਘੋੜੇ ਸ਼ਾਹ, 18 ਅਗਸਤ ਨੂੰ ਸਹਿਬਾਜਪੁਰ, 20 ਅਗਸਤ ਨੂੰ ਫਿਰੋਜ ਰੌਲੀਆਂ, 25 ਅਗਸਤ ਨੂੰ ਗਿੱਲ, 27 ਅਗਸਤ ਨੂੰ ਮਿਆਣੀ, 1 ਸਤੰਬਰ ਨੂੰ ਪਿੰਡ ਰੜਾ ਅਤੇ 3 ਸਤੰਬਰ ਨੂੰ ਪਿੰਡ ਸਲੇਮਪੁਰ ਵਿਚ ਵੋਟਰ ਜਾਗਰੂਕਤਾ ਕੈਂਪ ਲਗਾਏ ਜਾਣਗੇ।

Related posts

Leave a Reply