ਪੁਲਿਸ ਨੇ ਲੜਕੀ ਦੇ ਪਤੀ, ਸੱਸ,ਤੇ ਜੇਠਾਣੀ ਖਿਲਾਫ਼ 306 ਆਈ.ਪੀ.ਸੀ ਅਧੀਨ ਮਾਮਲਾ ਕੀਤਾ ਦਰਜ਼
ਗੜ੍ਹਦੀਵਾਲਾ 27 ਸਤੰਬਰ (ਚੌਧਰੀ /ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ) : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਭਾਨੋਵਾਲ ਵਿਖੇ ਇੱਕ ਵਿਆਹੁਤਾ ਵਲੋਂ ਆਪਣੇ ਸੁਹਰਾ ਪਰਿਵਾਰ ਤੋ ਦੁੱਖੀ ਹੋ ਕੇ ਕੋਈ ਜ਼ਹਰੀਲੀ ਚੀਜ਼ ਖਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸ.ਬਲਵਿੰਦਰ ਪਾਲ ਨੇ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਥੇਂਦਾ ਥਾਣਾ ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਕਿ ਉਸਦੀ ਵੱਡੀ ਲੜਕੀ ਬਲਜੀਤ ਕੌਰ (33) ਸਾਲ ਜਿਸਦੀ ਸ਼ਾਦੀ ਅਰਸਾ 9 ਸਾਲ ਪਹਿਲਾ ਰਜਿੰਦਰ ਕੁਮਾਰ ਪੁੱਤਰ ਗੁਰਮੀਤ ਰਾਮ ਵਾਸੀ ਭਾਨੋਵਾਲ ਥਾਣਾ ਗੜ੍ਹਦੀਵਾਲਾ ਨਾਲ ਪੂਰੇ ਰੀਤੀ ਰਿਵਾਜ਼ਾ ਨਹੀ ਕੀਤੀ ਗਈ ਸੀ।
ਜਿਸਦੀ ਇੱਕ ਬੇਟੀ 9 ਸਾਲ ਦੀ ਹੈ,ਮੇਰੀ ਲੜਕੀ ਬਲਜੀਤ ਕੌਰ ਨੂੰ ਉਸਦੀ ਸ਼ਾਦੀ ਤੋ ਕੁਝ ਸਮਾ ਬਾਅਦ ਹੀ ਉਸਦਾ ਪਤੀ ਰਜਿੰਦਰ ਕੁਮਾਰ,ਜੇਠਾਣੀ ਸੁਖਵਿੰਦਰ ਕੌਰ ਪਤਨੀ ਪਰਮਜੀਤ ਸਿੰਘ ,ਸੱਸ ਰੇਸ਼ਮ ਕੌਰ ਪਤਨੀ ਗੁਰਮੀਤ ਰਾਮ ਵਾਸੀਅਨ ਭਾਨੋਵਾਲ ਘੱਟ ਦਾਜ ਦਹੇਜ਼ ਦੀ ਖਾਤਰ ਉਸਨੂੰ ਤੰਗ ਪ੍ਰੇਸ਼ਾਨ ਅਤੇ ਤਾਹਨੇ ਮਿਹਣੇ ਮਾਰਨ ਲੱਗ ਪਏ। ਜਿਸ ਬਾਰੇ ਮੇਰੀ ਲੜਕੀ ਨੇ ਜਦੋਂ ਉਹ ਪੇਕੇ ਘਰ ਆਉਦੀ ਸੀ ਤੇ ਮੈਨੂੰ ਦਸਦੀ ਰਹਿੰਦੀ ਸੀ। ਜਿਸ ਸਬੰਧੀ ਮੈ ਆਪਣੇ ਤੌਰ ਤੇ ਆਪਣੇ ਜਵਾਈ ਰਜਿੰਦਰ ਕੁਮਾਰ,ਕੁੜਮਣੀ ਰੇਸ਼ਮ ਕੌਰ ਨੂੰ ਉਨ੍ਹਾ ਦੇ ਘਰ ਜਾ ਕੇ ਆਪਣੇ ਤੌਰ ਸਮਝਾਉਦੀ ਰਹੀ ਸੀ ਕਿ ਅਸੀ ਦਾਜ ਦਹੇਜ਼ ਨਹੀ ਦੇ ਸਕਦੇ।
ਹੁਣ ਮੇਰਾ ਜਵਾਈ ਰਜਿੰਦਰ ਕੁਮਾਰ ਅਰਸਾ ਕਰੀਬ 7/8 ਮਹੀਨੇ ਤੋ ਵਿਦੇਸ਼ ਤੋ ਆਇਆ ਸੀ। ਜਿਸਨੇ ਆਪਣੇ ਪਰਿਵਾਰ ਨਾਲ ਮਿਲਕੇ ਮੇਰੀ ਲੜਕੀ ਨੂੰ ਤੰਗ ਪ੍ਰੇਸਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਚਾਰ – ਪੰਜ ਦਿਨ ਪਹਿਲਾ ਮੇਰੀ ਲੜਕੀ ਮ੍ਰਿਤਕ ਬਲਜੀਤ ਕੌਰ ਮੈਨੂੰ ਮਿਲਣ ਲਈ ਪੇ ਕੇ ਘਰ ਆਈ ਸੀ। ਜਿਸਨੇ ਮੈਨੂੰ ਦੱਸਿਆ ਕਿ ਮੇਰਾ ਪਤੀ ਰਜਿੰਦਰ ਕੁਮਾਰ,ਸੱਸ ਰੇਸਮ ਕੌਰ,ਜੇਠਾਣੀ ਸੁਖਵਿੰਦਰ ਕੌਰ ਨੇ ਮੈਨੂੰ ਬਹੁਤ ਦੁੱਖੀ ਕੀਤਾ ਹੋਇਆ ਹੈ ਜੋ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਗਰ ਮੈਂ ਇਨ੍ਹਾ ਤੋ ਦੁੱਖੀ ਹੋ ਕੇ ਕੁਝ ਜ਼ਹਿਰੀਲੀ ਚੀਜ਼ ਖਾ ਲਈ ਤਾ ਇਹਨਾਂ ਨੂੰ ਕੀਤੇ ਦੀ ਸਜਾ ਜਰੂਰ ਮਿਲਣੀ ਚਾਹੀਦੀ ਹੈ।
ਜਦੋਂ ਮੈਂ ਆਪਣੇ ਲੜਕੇ ਜਸਵੀਰ ਸਿੰਘ ਨੂੰ ਨਾਲ ਲੈ ਕੇ ਪਿੰਡ ਭਾਨੋਵਾਲ ਵਿਖੇ ਗਈ ਜਿੱਥੇ ਮੇਰੀ ਲੜਕੀ ਦੇ ਘਰ ਜਾ ਕੇ ਵੇਖਿਆ ਤਾ ਮੇਰੀ ਲੜਕੀ ਦੀ ਲਾਸ ਘਰ ਦੇ ਬਰਾਡੇ ਵਿੱਚ ਮੰਜੇ ਤੇ ਪਈ ਸੀ। ਇਸ ਮੌਕੇ ਮ੍ਰਿਤਕ ਬਲਜੀਤ ਕੌਰ ਦੀ ਮਾਤਾ ਨੇ ਦੋਸ ਲਗਾਇਆ ਕਿ ਉਸਦੀ ਲੜਕੀ ਨੇ ਆਪਣੇ ਪਤੀ ਰਜਿੰਦਰ ਕੁਮਾਰ,ਸੱਸ ਰੇਸ਼ਮ ਕੌਰ, ਜੇਠਾਣੀ ਸੁਖਵਿੰਦਰ ਕੌਰ ਤੋ ਦੁੱਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਇਸ ਮੌਕੇ ਗੜ੍ਹਦੀਵਾਲਾ ਪੁਲਿਸ ਵਲੋਂ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਥਂੇਦਾ ਦੇ ਬਿਆਨਾਂ ਤੇ ਆਪਣੇ ਆਪਣੇ ਲੜਕੀ ਦੇ ਪਤੀ, ਸੱਸ,ਤੇ ਜੇਠਾਣੀ ਖਿਲਾਫ਼ 306 ਆਈ.ਪੀ.ਸੀ ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
EDITOR
CANADIAN DOABA TIMES
Email: editor@doabatimes.com
Mob:. 98146-40032 whtsapp