ਸ਼ਹੀਦ ਸਾਥੀ ਚੰਨਣ ਸਿੰਘ ਧੂਤ ਅਤੇ ਸ਼ਹੀਦ ਸਾਥੀ ਹੁਕਮ ਚੰਦ ਗੁਲਸ਼ਨ ਦੀ 34 ਵੀਂ ਬਰਸੀ ਕਿਸਾਨੀ ਸੰਘਰਸ਼ ਨੂੰ ਸਮਰਪਿਤ

ਗੜ੍ਹਦੀਵਾਲਾ 5 ਫਰਵਰੀ(CHOUDHARY ) : ਅੱਜ ਗੜ੍ਹਦੀਵਾਲਾ ਦੇ ਪਿੰਡ ਧੂਤ ਕਲਾਂ ਵਿਖੇ ਸੀ ਪੀ ਆਈ ਐਮ ਤਹਿਸੀਲ ਕਮੇਟੀ ਦਸੂਹਾ ਦੀ ਅਹਿਮ ਮੀਟਿੰਗ ਸਾਥੀ ਕੁਲਵੰਤ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਹਾਜਰ ਹੋਏ ਕਾਮਰੇਡ ਗੁਰਮੇਜ ਸਿੰਘ ਨੇ ਬੋਲਦਿਆਂ ਚੱਲ ਰਹੇ ਕਿਸਾਨੀ ਘੋਲ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪਾਰਟੀ ਵਲੋਂ ਲੋਕਾਂ ਨੂੰ ਇਸ ਘੋਲ ਵਿੱਚ ਸ਼ਾਮਲ ਕਰਵਾਉਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ। 6 ਫਰਵਰੀ ਦੇ 12 ਤੋਂ 3 ਵੱਜੇ ਤੱਕ ਬੰਦ ਵਿੱਚ ਸ਼ਾਮਲ ਹੋਣ ਲਈ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਇਸ ਮੌਕੇ ਸਾਥੀ ਚਰਨਜੀਤ ਸਿੰਘ ਚਠਿਆਲ ਤਹਿਸੀਲ ਸਕੱਤਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 15 ਫਰਵਰੀ ਨੂੰ ਸਾਥੀ ਚੰਨਣ ਸਿੰਘ ਧੂਤ, ਸਾਥੀ ਹੁਕਮ ਚੰਦ ਗੁਲਸ਼ਨ ਦੀ ਬਰਸੀ ਪਿੰਡ ਧੂਤ ਕਲਾਂ ਵਿਖੇ ਮਨਾਈ ਜਾਵੇਗੀ।ਦਸੂਹਾ, ਮਾਨਗੜ੍ਹ ਟੋਲ ਪਲਾਜ਼ਾ ਤੇ ਧੂਤ ਕਲਾਂ, ਦੌਸੜਕਾ, 6 ਫਰਵਰੀ ਨੂੰ ਜਾਮ ਲਗਾਏ ਜਾਣਗੇ। ਬਰਸੀ ਸਬੰਧੀ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ। ਫੰਡ ਸਬੰਧੀ ਕਮੇਟੀ 8 ਫਰਵਰੀ ਤੋਂ ਫੰਡ ਇਕੱਠਾ ਕਰਨਾ ਸ਼ੁਰੂ ਕਰੇਗੀ। ਮੈਂਬਰਸ਼ਿਪ ਤੇ ਨਵੀਨੀਕਰਨ ਮੁਹਿੰਮ ਨੂੰ ਤੇਜ ਕੀਤਾ ਜਾਵੇਗਾ। ਬਰਸੀ ਮੌਕੇ ਲਾਂਡਰਾ ਕਲਾਂ ਕੇਂਦਰ ਵਾਲੇ ਕਲਾਕਾਰ ਪਹੁੰਚ ਰਹੇ ਹਨ। ਇਸ ਮੌਕੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਸਾਥੀਆਂ ਨੂੰ ਦੋ ਮਿੰਟ ਖੜੇ ਹੋ ਕੇ ਸ਼ਰਦਾ ਦੇ ਫੁੱਲ ਭੇਂਟ ਕੀਤੇ। ਮੀਟਿੰਗ ਦੇ ਸ਼ੂਰੂ ਵਿੱਚ ਸੁਬਾ ਸਕੱਤਰੇਤ ਦੇ ਮੈਂਬਰ ਸਾਥੀ ਰਘੁਨਾਥ ਸਿੰਘ, ਕਾਮਰੇਡ ਪ੍ਰੀਤਮ ਚੰਦ ਪੰਡੋਰੀ ਸੁਮਲਾਂਂ,ਕਾਮਰੇਡ ਸੰਤੋਖ ਸਿੰਘ ਚਾਂਗ ਬਸੋੋੋਆ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਾਥੀ ਹਰਬੰਸ ਸਿੰਘ ਧੂਤ, ਰਣਜੀਤ ਸਿੰਘ, ਕਮਲੇਸ਼ ਕੌਰ ਧੂਤ, ਚੈਂਚਲ ਸਿੰਘ ਪਵਾਂ, ਕੁਲਵੰਤ ਸਿੰਘ ਧੂਤ ਆਦਿ ਹਾਜਰ ਸਨ। 

Related posts

Leave a Reply