LATEST NEWS: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਦੇ ਮੈਡੀਕਲ ਛੁੱਟੀ ਲੈਣ ਸਬੰਧੀ ਨਵੇਂ ਹੁਕਮ ਜਾਰੀ

ਚੰਡੀਗੜ੍ਹ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਕ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਦੇ ਮੈਡੀਕਲ ਛੁੱਟੀ ਲੈਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਤਿੰਨ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਦਿੱਤਾ ਮੈਡੀਕਲ ਸਰਟੀਫਿਕੇਟ ਦੇ ਆਧਾਰ ਉਤੇ ਹੀ ਛੁੱਟੀ ਦਿੱਤੀ ਜਾਵੇਗੀ।

ਉਪ ਸਕੱਤਰ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਹਾਇਕ ਸਕੱਤਰ (12ਵੀਂ)/ ਸਹਾਇਕ ਸਕੱਤਰ (ਕੰਡਕਟ ਸ਼ਾਖਾ) ਅਤੇ ਸਮੂਹ ਸੁਪਰਡੈਂਟ ਧਿਆਨ ਦੇਣ ਦੀ ਖੇਚਲ ਕਰਨ ਕਿ ਜੇਕਰ ਉਨ੍ਹਾਂ ਅਧੀਨ ਕੰਮ ਕਰਦੇ ਕਿਸੇ ਵੀ ਕਰਮਚਾਰੀ ਜਾਂ ਉਨ੍ਹਾਂ ਵੱਲੋਂ ਮੈਡੀਕਲ ਛੁੱਟੀ ਭੇਜੀ ਜਾਂਦੀ ਹੈ, ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੈਡੀਕਲ ਛੁੱਟੀ ਸਿਰਫ਼  ਸਰਕਾਰੀ ਹਸਪਤਾਲ ਦੇ ਸੀ ਐਮ ਓ/ਸਿਵਲ ਸਰਜਨ  ਤੋਂ ਤਸਦੀਕ ਹੋਣ ਉਪਰੰਤ ਹੀ ਪ੍ਰਵਾਨ ਕੀਤੀ ਜਾਵੇਗੀ।

Related posts

Leave a Reply