ਚੱਬੇਵਾਲ-ਜਿਆਣ ਮੰਡੀ ਦਾ 2 ਕਰੋੜ 48 ਲੱਖ ਦੀ ਲਾਗਤ ਨਾਲ ਨਵੀਨੀਕਰਨ- ਡਾ. ਰਾਜ ਕੁਮਾਰ

ਚੱਬੇਵਾਲ-ਜਿਆਣ ਮੰਡੀ ਦਾ 2 ਕਰੋੜ 48 ਲੱਖ ਦੀ ਲਾਗਤ ਨਾਲ ਨਵੀਨੀਕਰਨ- ਡਾ. ਰਾਜ ਕੁਮਾਰ

– ਝੋਨੇ ਦੀ ਖਰੀਦ ਸਬੰਧੀ ਇੰਤਜਾਮਾ ਦਾ ਲਿਆ ਜਾਇਜ਼ਾ

ਚੱਬੇਵਾਲ /ਹੁਸ਼ਿਆਰਪੁਰ (ਮੋਹਿਤ ਕੁਮਾਰ ) : ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਦੁਆਰਾ ਚੱਬੇਵਾਲ-ਜਿਆਣ ਮੰਡੀ ਵਿੱਚ ਝੋਨੇ ਦੀ ਫਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਨੂੰ ਕੁਝ ਬਿਹਤਰ ਸੁਵਿਧਾਵਾ ਦੇਣ ਅਤੇ ਉਹਨਾਂ ਦੀਆਂ ਔਕੜਾ ਨੂੰ ਦੂਰ ਕਰਨ ਲਈ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਝੋਨੇ ਦੀ ਖਰੀਦ ਸਬੰਧੀ ਇੰਤਜਾਮ ਦਾ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਤੇ ਵਿਧਾਇਕ ਡਾ. ਰਾਜ ਨੇ ਦੱਸਿਆ ਕਿ ਮੰਡੀ ਜਿਆਣ ਵਿਖੇ ਇੱਟਾ ਦੇ ਫਡ੍ਹ, ਸੜਕਾਂ ਅਤੇ ਪਾਰਕਿੰਗ ਉੱਪਰ ਸੀ.ਸੀ. ਫਲੋਰਿੰਗ ਕਰਨ, ਚਾਰਦੀਵਾਰੀ ਵੀ ਕੀਤੀ ਗਈ, ਨਵੀ ਪਾਰਕਿੰਗ ਦੀ ਉਸਾਰਾਂ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਟੀਲ ਕਵਰ ਸ਼ੈਡ ਵੀ ਬਣਾਉਣ ਦਾ ਕੰਮ ਚੱਲ ਰਹਿਆ ਹੈ ਤਾਂ ਜੋ ਫਸਲ ਬਾਰਿਸ਼ ਕਰਕੇ ਖਰਾਬ ਨਾ ਹੋਵੇ। ਡਾ. ਰਾਜ ਨੇ ਦੱਸਿਆ ਕਿ ਇਹ ਸਭ ਨਵੀਨੀਕਰਨ ਲਗਭਗ 2 ਕਰੋੜ 48 ਲੱਖ ਦੀ ਲਾਗਤ ਨਾਲ ਕਰਵਾਇਆ ਜਾਵੇਗਾ।

ਜਿਕਰਯੋਗ ਹੈ ਕਿ ਡਾ. ਰਾਜ ਹਮੇਸ਼ਾ ਹੀ ਆਪਣੇ ਹਲਕੇ, ਹਲਕਾ ਵਾਸੀਆਂ ਅਤੇ ਕਿਸਾਨ ਵੀਰਾਂ ਨੂੰ ਹਰ ਸਹੂਲਤ ਮੁਹੱਇਆ ਕਰਵਾਉਣ ਲਈ ਤੱਤਪਰ ਰਹਿੰਦੇ ਹਨ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਕਿਸਾਨ ਹੀ ਸਾਡਾ ਅੰਨਦਾਤਾ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਫਸਲ ਦੀ ਖਰੀਦ ਤੇ ਵੇਚਣ ਲਈ ਉਹਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਕਰਕੇ ਉਹ ਆਪ ਖੁਦ ਜਾ ਕੇ ਸਮੇਂ-ਸਮੇਂ ਤੇ ਮੰਡੀਆ ਦਾ ਨਿਰੀਖਣ ਕਰਦੇ ਹਨ ਤਾਂ ਜੋ ਕਿਸਾਨ ਵੀਰਾਂ ਨੂੰ ਮਿਹਨਤ ਤੇ ਲਗਨ ਨਾਲ ਤਿਆਰ ਕੀਤੀ ਫਸਲ ਨੂੰ ਸਮੇਂ ਸਿਰ ਵੇਚਿਆ ਜਾ ਸਕੇ। ਇਸ ਮੌਕੇ ਤੇ  ਸੈਕਟਰੀ ਜਗਰਾਜ ਪਾਲ ਸਿੰਘ ਮੰਡੀ ਬੋਰਡ, ਐਸਡੀਓ ਦਿਲਪ੍ਰੀਤ ਸਿੰਘ, ਜਿਲਾ ਪ੍ਰੀਸ਼ਦ ਗਗਨਦੀਪ ਚਾਣਥੂ, ਜਿਲਾ ਪ੍ਰੀਸ਼ਦ ਮਨਪ੍ਰੀਤ ਕੌਰ, ਸੰਮਤੀ ਮੈਂਬਰ ਚਰੰਜੀ ਲਾਲ ਬਿਹਾਲਾ, ਜਿਆਣ ਸਰਪੰਚ ਪਰਮਜੀਤ ਕੌਰ, ਸਰਪੰਚ ਪੱਟੀ ਸ਼ਿੰਦਰਪਾਲ, ਸ਼ਿਵਰੰਜਨ ਰੋਮੀ ਚੱਬੇਵਾਲ, ਤਹਿਸੀਲਦਾਰ ਗੁਰਪ੍ਰੀਤ ਸਿੰਘ, ਸਰਪੰਚ ਗੁਰਦੀਪ ਸਿੰਘ ਹੰਦੋਵਾਲ ਕਲਾਂ, ਸਰਪੰਚ ਬਲਬੀਰ ਕੌਰ, ਸਿੰਘਪੁਰ ਸਰਪੰਚ ਸਤਨਾਮ, ਮਾਸਟਰ ਬਲਵਿੰਦਰ ਸਿੰਘ ਦਿਹਾਣਾ, ਬਿਰਲਾ ਸੇਠ, ਸੁਖਵੰਤ ਸਿੰਘ ਬੋਹਣ, ਵਿਜੇ ਬੋਹਣ, ਸਰਪੰਚ ਚੱਗਰਾਂ, ਸੁਬਿੰਦਰ ਸਿੰਘ, ਰਾਣਾ ਬਠੁੱਲਾ, ਅਮਨਦੀਪ ਸਰਪੰਚ ਕੰਮੋਵਾਲ, ਕੁਮਾਰ ਚੱਬੇਵਾਲ, ਸਰਪੰਚ ਟੋਹਲੀਆਂ ਮਹਿੰਦਰਪਾਲ ਆਦਿ ਮੌਜੂਦ ਸਨ।

Related posts

Leave a Reply