ਗੜ੍ਹਦੀਵਾਲਾ ਤੋਂ ਭਾਜਪਾ ਦੇ 4 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖਲ

ਗੜ੍ਹਦੀਵਾਲਾ 3 ਫਰਵਰੀ (CHOUDHARY /YOGESH GUPTA) : ਅੱਜ ਗੜ੍ਹਦੀਵਾਲਾ ਤੋਂ ਨਗਰ ਕੌਂਸਲ ਚੋਣਾਂ ਚ ਉਤਰੇ ਭਾਜਪਾ ਦੇ 4 ਉਮੀਦਵਾਰਾਂ ਨੇ ਜਿਲਾ ਦੇਹਾਂਤੀ ਪ੍ਰਧਾਨ ਸੰਜੀਵ ਮਨਹਾਸ ਦੀ ਅਗਵਾਈ ਹੇਠ  ਨਾਇਬ ਤਹਿਸੀਲਦਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਜਿਸ ਵਿੱਚ ਨੰਬਰ 2 ਤੋਂ ਪੰਕਜ ਸੈਣੀ, ਵਾਰਡ ਨੰਬਰ 4 ਤੋਂ ਸ਼ਿਵ ਦਿਆਲ, ਵਾਰਡ ਨੰਬਰ 5 ਤੋਂ ਸੰਤੋਸ਼ ਕੁਮਾਰੀ ਪਤਨੀ ਸ਼ਿਵ ਦਿਆਲ, ਵਾਰਡ ਨੰਬਰ 8 ਤੋਂ ਭਾਜਪਾ ਸ਼ਹਿਰੀ ਪ੍ਰਧਾਨ ਗੋਪਾਲ ਐਰੀ ਸ਼ਾਮਲ ਹਨ।

ਇਸ ਮੌਕੇ ਭਾਜਪਾ ਦੇਹਾਤੀ ਜਿਲਾ ਪ੍ਰਧਾਨ ਕਿਹਾ ਕਿ ਗੜ੍ਹਦੀਵਾਲਾ ਨਗਰ ਕੌਂਸਲ ਚੋਣਾਂ ਚ ਉਤਰੇ ਭਾਜਪਾ ਦੇ ਸਾਰੇ ਉਮੀਦਵਾਰ ਮੇਹਨਤੀ ਅਤੇ ਇਮਾਨਦਾਰ ਹਨ। ਇਸ ਮੌਕੇ ਯੂਥ ਭਾਜਪਾ ਜਿਲਾ ਪ੍ਰਧਾਨ ਯੋਗੇਸ਼ ਸਪਰਾ,ਰਾਜੂ ਗੁਪਤਾ, ਹਿਤਿਨ ਪੁਰੀ,ਸ਼ਸ਼ੀ ਬਾਲਾ, ਪੰਡਿਤ ਸੋਮ ਨਾਥ ਸਣੇ ਹੋਰ ਭਾਜਪਾ ਵਰਕਰ ਹਾਜਰ ਸਨ। 
 

Related posts

Leave a Reply