ਬੁਰੀ ਖ਼ਬਰ: ਹੁਸ਼ਿਆਰਪੁਰ ਚ ਅੱਜ ਕੋਰੋਨਾ ਕਾਰਣ 4 ਮੌਤਾਂ, 43 ਨਵੇ ਕੇਸ RAED MORE: CLICK HERE::

 

ਹੁਸ਼ਿਆਰਪੁਰ (ਆਦੇਸ਼ ) ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1120 ਨਵੇ ਸੈਪਲ ਲੈਣ  ਨਾਲ ਅਤੇ 1067 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 43 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1538 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 58672 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 55938 ਸੈਪਲ  ਨੈਗਟਿਵ,  ਜਦ ਕਿ 1223 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 80 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 45 ਹੈ ।

ਐਕਟਿਵ ਕੇਸਾ ਦੀ ਗਿਣਤੀ 416 ਹੈ , ਤੇ 1077  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 43 ਕੇਸ ਹੁਸ਼ਿਆਰਪੁਰ ਕੇਸ ਵੱਖ ਵੱਖ ਸਿਹਤ ਬਲਾਕਾਂ ਨਾਲ ਸਬੰਧਿਤ  ਹਨ , ਹੁਸ਼ਿਆਰਪੁਰ  ਸ਼ਹਿਰ 18 , ਮਾਹਿਲਪੁਰ 1, ਦਸੂਹਾ  5 ,  ਤਲਵਾੜਾ   1, ਮੁਕੇਰੀਆਂ 3. , ਟਾਡਾ 2  ਗੰੜਸੰਕਰ 1 , ਚੱਕੋਵਾਲ 1 , ਪਿੰਡ ਦੇਹ ਪੁਰ 2 , ਹਰਟਾ ਬਡਲਾ 2, ਭੂਗਾਂ 2, ਪੋਸੀ  1,  ਹਾਜੀਪੁਰ 4 ਸਿਹਤ ਕੇਦਰ ਵਿੱਚ ਪਾਜੇਟਿਵ ਕੇ ਆਏ ਹਨ ।

ਇਸ ਤੋ ਇਲਾਵਾ (1) ਮੌਤ  ਵੀਨਾ ਜੈਨ 71 ਵਾਸੀ  ਗੋਤਮ ਨਗਰ ਹੁਸ਼ਿਆਰਪੁਰ ਸੀ. ਐਮ. ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਸੀ (2)  ਸ਼ੰਤੋਸ਼ ਚਾਵਲਾ 55 ਸਾਲ  ਹੁਸ਼ਿਆਰਪੁਰ ਸੀ. ਐਮ. ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਸੀ (3) ਨਿਸ਼ਾਨ ਸਿੰਘ 60 ਵਾਸੀ ਇਬਰਹੀਮ ਪੁਰ ਟਾਡਾ , ਮਾਨ ਹਸਪਤਾਲ ਜਲੰਧਰ ਵਿਖੇ ਦਾਖਿਲ ਸੀ (4) ਕੁਲਵੰਤ ਕੋਰ 59 ਵਾਸੀ ਮਿਸ਼ਨ ਰੋਡ ਦਸੂਹਾ  ਸਿਵਲ ਹਸਪਤਾਲ ਵਿਖੇ ਜੇਰੇ ਇਲਾਜ  ਉਥੇ ਇਸ ਦੀ ਮੌਤ ਹੋ ਗਈ. ਇਹ ਚਾਰੇ   ਮਰੀਜ ਕੋਰੋਨਾ ਪਾਜੇਟਿਵ ਸਨ । 

  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।  ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ  ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ 19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ ।

Related posts

Leave a Reply