48 ਬੋਤਲਾਂ ਪੰਜਾਬ ਕੈਸ਼ ਵਿਸਕੀ ਸ਼ਰਾਬ ਸਮੇਤ ਇੱਕ ਕਾਬੂ


ਗੜ੍ਹਦੀਵਾਲਾ 22 ਸਤੰਬਰ (ਚੌਧਰੀ) :ਸਥਾਨਕ ਪੁਲਸ ਨੇ ਇਕ ਵਿਅਕਤੀ ਨੂੰ 48 ਬੋਤਲਾਂ  ਸ਼ਰਾਬ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਬਲਵਿੰਦਰਪਾਲ ਨੇ ਦੱਸਿਆ ਕਿ ਏ ਐੱਸ ਆਈ ਸਤਪਾਲ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਪਿੰਡ ਰੂਪੋਵਾਲ ਤੋਂ ਮੱਲੀਆਂ ਵੱਲ ਜਾ ਰਹੇ ਸੀ ਤਾਂ ਇਕ ਮੋਨਾ ਵਿਅਕਤੀ ਸਕੂਟਰ ਨੰਬਰ ਪੀ ਬੀ 07 ਐਮ 4043 ਤੇਂ ਆਉਂਦਾ ਦਿਖਾਈ ਦਿੱਤਾ।ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ। ਜਿਸਨੂੰ ਏ ਐਸ ਆਈ ਨੇ ਕਾਬੂ ਕਰਕੇ ਨਾਂ ਪਤਾ ਪੁੱਛਿਆ। ਜਿਸ ਨੇ ਆਪਣਾ ਨਾਂ ਬਲਵੀਰ ਚੰਦ ਪੁੱਤਰ ਗਿਆਨ ਚੰਦ ਵਾਸੀ ਮੱਲੀਆਂ ਨੰਗਲ ਥਾਣਾ ਗੜ੍ਹਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 48 ਬੋਤਲਾਂ ਪੰਜਾਬ ਕੈਸ਼ ਵਿਸਕੀ ਸ਼ਰਾਬ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਹੈ। 

Related posts

Leave a Reply