5 ਘਰਾਂ ਵਿੱਚ ਡੇਗੂਂ ਦਾ ਲਾਰਵਾ ਮਿਲਿਆ, 2 ਚਲਾਨ ਕੱਟ ਕੇ ਅਤੇ ਕੁਝ ਲੋਕਾਂ ਨੂੰ ਵਾਰਨਿੰਗ ਦੇ ਕੇ ਛੱਡਿਆ

5 ਘਰਾਂ ਵਿੱਚ ਡੇਗੂਂ ਦਾ ਲਾਰਵਾ ਮਿਲਿਆ, 2 ਚਲਾਨ ਕੱਟ ਕੇ ਅਤੇ ਕੁਝ ਲੋਕਾਂ ਨੂੰ ਵਾਰਨਿੰਗ ਦੇ ਕੇ ਛੱਡਿਆ  
 
ਪਠਾਨਕੋਟ 23 ਜੁਲਾਈ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ) ਅੱਜ ਸਿਵਲ ਸਰਜਨ ਡਾ ਹਰਵਿੰਦਰ ਸਿੰਘ  ਦੇ ਹੁਕਮਾਂ ਤੇ ਡਰਾਈ-ਡੇ ਫਰਾਈ-ਡੇ ਤੇ ਸਿਹਤ ਵਿਭਾਗ ਦੀ ਡੇਂਗੂ ,ਮਲੇਰੀਆ, ਲਾਰਵਾ ਸਰਚ ਅਤੇ ਅਵੇਅਰਨੈੱਸ ਟੀਮ ਵੱਲੋਂ  ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਰਾਜ ਅੰਮਿ੍ਤ ਸਿੰਘ ਅਤੇ ਅਨੋਖ ਲਾਲ ਦੀ ਅਗਵਾਈ  ਵਿਚ ਚਾਰਜੀਆ ਮੁਹੱਲਾ ਵਿਖੇ ਡੇਂਗੂ ਦੇ ਬਚਾਓ ਵਾਸਤੇ ਸਰਵੇ ਕੀਤਾ। ਇਸ ਦੌਰਾਨ ਟੀਮ ਨੇ ਲਗਪਗ 42 ਦੇ ਕਰੀਬ ਘਰਾਂ ਵਿੱਚ ਬੜੀ ਬਾਰੀਕੀ ਨਾਲ ਗਮਲੇ, ਫਰਿੱਜ ਦੀਆਂ ਬੈਕ ਸਾਈਡ ਦੀਅਾਂ ਟ੍ਰੇਅ,  ਡਰੰਮ, ਟੁੱਟਾ ਭੱਜਾ ਸਾਮਾਨ,  ਪਾਣੀ ਵਾਲੀਆਂ ਟੈਂਕੀਆਂ , ਕੂਲਰ ਅਤੇ ਪੰਛੀਆਂ ਦੇ ਪਾਣੀ ਵਾਲੇ ਬਰਤਨ ਆਦਿ ਚੈੱਕ ਕੀਤੇ ।
 
ਟੀਮ ਨੂੰ 5 ਘਰਾਂ ਵਿੱਚ ਕੂਲਰ ,ਗਮਲੇ ,ਪਾਣੀ ਵਾਲੇ ਭਾਡੇਂ ,ਡਰੰਮ ,ਬਾਲਟੀ ,ਕੁੱਜੇ , ਹੌਦੀ ਅਤੇ ਟਾਇਰਾਂ ਵਿੱਚੋਂ ਵਿੱਚੋਂ ਡੇਂਗੂ ਦਾ ਕਾਫੀ ਮਾਤਰਾ ਵਿੱਚ ਡੇਗੂਂ ਦਾ ਲਾਰਵਾ ਮਿਲਿਆ । ਜਿਸ ਨੂੰ ਮੌਕੇ ਤੇ ਖ਼ਤਮ ਕਰ ਦਿੱਤਾ ਅਤੇ ਕਾਰਪੋਰੇਸ਼ਨ ਦੇ ਸੈਨਟਰੀ ਇੰਸਪੈਕਟਰ ਦੀਪਕ ਵੱਲੋਂ ਮੌਕੇ ਤੇ 2 ਚਲਾਨ ਕੱਟ ਕੇ ਅਤੇ ਕੁਝ ਲੋਕਾਂ ਨੂੰ ਵਾਰਨਿੰਗ ਦੇ ਕੇ ਛੱਡਿਆ  ਅਤੇ ਜਿਨ੍ਹਾਂ ਦੇ ਚਲਾਨ ਕੱਟੇ ਗਏ ਉਨ੍ਹਾਂ ਨੂੰ ਕਾਰਪੋਰੇਸ਼ਨ ਦੇ ਦਫਤਰ ਵਿਖੇ 28 ਜੁਲਾਈ ਨੂੰ ਕਾਰਪੋਰੇਸ਼ਨ ਦਫ਼ਤਰ ਪੇਸ਼ ਹੋਣ ਦੀ ਹਦਾਇਤ ਕੀਤੀ  ਗਈ । ਸਪਰੇਅ ਟੀਮ ਵੱਲੋਂ ਘਰਾਂ ਦੇ ਅੰਦਰ ਬਾਹਰ ਸਪਰੇਅ ਕੀਤੀ ਗਈ। ਲੋਕਾਂ ਨੂੰ ਡੇਂਗੂ ਦੇ ਬਚਾਅ ਵਾਸਤੇ ਜਾਗਰੂਕ  ਕੀਤਾ ਗਿਆ।
 
ਦੱਸਿਆ ਗਿਆ ਕਿ ਡੇਂਗੂ ਦੇ ਬਚਾਅ ਵਾਸਤੇ ਹਰ ਘਰ ਦਾ ਜਾਗਰੂਕ ਹੋਣਾ ਜ਼ਰੂਰੀ ਹੈ । ਇਹ ਵੀ ਦੱਸਿਆ ਗਿਆ ਕਿ  ਡੇਂਗੂ ਦਾ ਮੱਛਰ ਹਮੇਸ਼ਾਂ ਦਿਨ ਵੇਲੇ ਕੱਟਦਾ ਹੈ ਅਤੇ ਇਸ ਦੀ ਪਹਿਚਾਣ ਚੀਤੇ ਵਰਗੀਆਂ ਧਾਰੀਆਂ ਤੋਂ ਹੁੰਦੀ ਹੈ । ਇਸ ਕਰਕੇ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ।  ਜੇ ਕਿਸੇ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਰੰਗ ਦੇ ਦਾਣੇ, ਅੱਖਾਂ ਦਾ ਪਿਛਲੇ ਪਾਸੇ ਨੂੰ ਧਸ ਜਾਣਾ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ । ਜੇ ਕਿਸੇ ਨੂੰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ । ਟੀਮ ਵਿਚ ਰਵੀ ,ਰਜੇਸ਼ ,ਸੁਰਜੀਤ ਹੈਲਥ ਵਰਕਰ,ਕੁਲਵਿੰਦਰ ਢਿੱਲੋਂ ਇੰਸੈਕਟ ਕੁਲੈਕਟਰ , ਸਪੇ੍ਅ ਵਰਕਰ ਸ਼ੁਬੀਰ ,ਰਾਹੁਲ, ਹਰਨਾਮ, ਮੋਹਿਤ ,ਸੰਦੀਪ ਆਦਿ ਹਾਜ਼ਰ ਸਨ।

Related posts

Leave a Reply