ਅੱਜ ਜ਼ਿਲਾ ਹੁਸ਼ਿਆਰਪੁਰ ਚ ਦੋ ਪੁਲਿਸ ਮੁਲਾਜ਼ਿਮਾਂ ਸਮੇਤ 5 ਕਰੋਨਾ ਪੌਜੇਟਿਵ

5 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 214

ਹੁਸ਼ਿਆਰਪੁਰ : (ਆਦੇਸ਼ ) ਅੱਜ ਜ਼ਿਲਾ ਹੁਸ਼ਿਆਰਪੁਰ ਚ ਦੋ ਪੁਲਿਸ ਮੁਲਾਜ਼ਿਮਾਂ ਸਮੇਤ 5 ਕਰੋਨਾ ਪੌਜੇਟਿਵ ਕੇਸ ਸਾਮਨੇ ਆਏ ਹਨ। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 588 ਨਵੇ ਸੈਪਲ ਲੈਣ ਅਤੇ 551 ਸੈਪਲਾਂ ਦੀ ਰਿਪੋਟ ਆਉਣ ਤੇ 5 ਵਿਅਕਤੀ ਦੀ ਰਿਪੋਟ ਪਾਜੇਟਿਵ ਆਉਣ ਨਾਲ ਜਿਲੇ ਵਿੱਚ ਪਾਜੇਟਿਵ ਕੇਸਾ ਦੀ ਗਿਣਤੀ 214 ਹੋ ਗਈ ਹੈ । ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 19085 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 17702 ਸੈਪਲ ਨੈਗਟਿਵ ਅਤੇ 1160 ਸੈਪਲਾਂ ਦੀ ਰਿਪੋਰਤ ਦਾਇੰਤਜ਼ਾਰ ਹੈ।  24 ਮਰੀਜ ਐਕਟਿਵ ਹਨ  ।

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ ਸੀਹਮਾਂ ਪਿੰਡ ਦੀ ਔਰਤ  , ਇਕ ਵਿਆਕਤੀ  ਪੀ. ਐਚ. ਸੀ. ਹਾਜੀਪੁਰ ਦੇ ਅਧੀਨ ਪਿੰਡ  ਦਾ ਵਿਆਕਤੀ 32 ਸਾਲਾ ਵਿਦੇਸ਼ ਤੋ ਆਇਆ ਹੈ । ਦੋ ਪੁਲਿਸ ਮੁਲਾਜਮ ਤੇ  ਇਕ ਵਿਆਕਤੀ ਪੀ. ਐਚ. ਸੀ. ਚੱਕੋਵਾਲ  ਦਾ ਪਾਜੇਟਿਵ ਆਇਆ ਹੈ । 

Related posts

Leave a Reply