ਮੁਕੇਰੀਆਂ ‘ਚ 5 ਕਿਲੋ ਡੋਡੇ ਚੂਰਾ ਪੋਸਤ ਸਮੇਤ ਇੱਕ ਗਿਰਫਤਾਰ

ਮੁਕੇਰੀਆਂ 18 ਦਸੰਬਰ (ਚੌਧਰੀ) : ਥਾਣਾ ਮੁੱਖੀ ਮੁਕੇਰੀਆਂ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਦਸੰਬਰ ਨੂੰ ਇੱਕ ਟੈਲੀਫੋਨ ਏ ਐਸ ਆਈ ਬਲਵੰਤ ਸਿੰਘ ਮੋਸੂਲ ਥਾਣਾ ਹੋਇਆ ਕਿ ਉਹ ਸਮੇਤ ਕਰਮਚਾਰੀਆਂ ਗਸ਼ਤ ਦੇ ਸਬੰਧ ਵਿੱਚ ਨਾਕਾ ਮਾਨਸਰ ਤੋਂ ਹੁੰਦੇ ਹੋਏ ਮੇਨ ਰੋਡ ਕਸਬਾ ਹਾਜੀਪੁਰ ਦੀ ਤਰਫ ਜਾਂਦੀ ਸੜਕ ਪਰ ਮੋਜੂਦ ਸੀ ਜਦੋਂ ਪਿੰਡ ਚੱਕ ਕਲਾ ਤੋਂ ਥੋੜਾ ਪਿੱਛੇ ਹੀ ਸੀ ਤਾਂ ਇੱਕ ਵਿਅਕਤੀ ਕੱਚੇ ਰਸਤੇ ਤੋਂ ਆਪਣੇ ਹੱਥ ਵਿੱਚ ਬੋਰਾ ਪਲਾਸਟਿਕ ਵਜਨਦਾਰ ਫੜੀ ਆਉਦਾ ਦਿਖਾਈ ਦਿਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਪਿਛਾਹ ਨੂੰ ਮੋੜ ਪਿਆ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਵਿਕਟਰ ਪੁੱਤਰ ਲੇਟ ਤਰਸੇਮ ਲਾਲ ਵਾਸੀ ਲੰਮਾ ਪਿੰਡ ਜਲੰਧਰ ਦੱਸਿਆ ਜੋ ਇਤਲਾਹ ਮਿਲਣ ਤੇ ਐਸ.ਆਈ ਗੁਰਦੀਪ ਸਿੰਘ ਸਮੇਤ ਸਾਥੀਆ ਮੋਕਾ ਤੇ ਗਿਆ ਤੇ ਬੋਰੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 5 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਮੁਕੱਦਮਾ ਨੰਬਰ 180 ਮਿਤੀ17 ਦਸੰਬਰ ਜੁਰਮ 15-61-85 NDPS ACT ਥਾਣਾ ਮੁਕੇਰੀਆਂ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ।ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

Related posts

Leave a Reply