BAD NEWS..ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਚ 5 ਸਾਲਾ ਬੱਚੇ ਦੇ ਸਿਰ ਤੇ ਗਰਿੱਲ ਡਿੱਗਣ ਨਾਲ ਹੋਈ ਮੌਤ

ਗੜ੍ਹਦੀਵਾਲਾ 28 ਅਕਤੂਬਰ(ਚੌਧਰੀ) : ਬੀਤੀ ਸ਼ਾਮ ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਚ ਬੱਚੇ ਦੇ ਸਿਰ ਤੇ ਲੋਹੇ ਦੀ ਗਰਿੱਲ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਘਰ ਵਿਚ ਪਰਿਵਾਰ ਵਲੋਂ ਟਾਇਲਾਂ ਲਗਵਾਉਣ ਦਾ ਕੰਮ ਚੱਲ ਰਿਹਾ ਸੀ ਤੇ ਉਸ ਦੇ ਚਲਦੇ ਕੁਝ ਗਰਿੱਲਾਂ ਲਾਹ ਕੇ ਥੱਲੇ ਰੱਖੀਆਂ ਹੋਈਆਂ ਸਨ। ਬੱਚਾ ਵੰਸ਼ (5) ਰੱਖੀਆਂ ਹੋਈਆਂ ਗਰਿੱਲਾਂ ਵੱਲ ਚੱਲਾ ਗਿਆ ਤਾਂ ਅਚਾਨਕ ਗਰਿੱਲ ਉਸ ਦੇ ਸਿਰ ਤੇ ਡਿੱਗ ਪਈ। ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ। ਪਰਿਵਾਰ ਵਲੋਂ ਤੁਰੰਤ ਉਸ ਨੂੰ ਸਿਵਿਲ ਹਸਪਤਾਲ ਦਸੂੂਹਾ ਵਿਖੇ ਲਿਜਾਇਆ ਗਿਆ ਜਿੱਥੇ ਬੱਚੇ ਦੇ ਦਮ ਤੋੜ ਦਿੱਤਾ। 

Related posts

Leave a Reply