ਇੰਗਲੈਂਡ ਤੋਂ ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਦੀ ਸਪੁੱਤਰੀ ਵਲੋਂ ਕਿਸਾਨ ਸੰਯੁਕਤ ਮੋਰਚੇ ਨੂੰ 50 ਹਜਾਰ ਰਕਮ ਭੇਂਟ

(ਇੰਗਲੈਂਡ ਤੋ ਭੇਜੀ ਰਕਮ ਨੂੰ ਕਾਮਰੇਡ ਹਰਬੰਸ ਸਿੰਘ ਧੂਤ ਦਿੱਲੀ ਵਿਖੇ ਸਯੁਕਤ ਮੇਰਚੇ ਦੇ ਕੈਸੀਅਰ ਨੂੰ ਫੜਾਉਦੇ ਹੋਏ)

ਗੜਦੀਵਾਲਾ 10 ਜਨਵਰੀ(ਚੌਧਰੀ) : ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਜੀ ਦੀ ਸਪੁੱਤਰੀ ਬੀਬੀ ਪ੍ਰੀਤਮ ਕੌਰ ਅਤੇ ਸਰਦਾਰ ਮਨਮੋਹਨ ਸਿੰਘ ਔਜਲਾ ਵਲੋਂ ਕਿਸਾਨੀ ਅੰਦੋਲਨ ਲਈ ਸੰਯੁਕਤ ਕਿਸਾਨ ਮੋਰਚੇ ਨੂੰ 50000 ਹਜਾਰ ਰੁਪਏ ਦੀ ਸਹਾਇਤਾ ਭੇਜੀ ਹੈ । ਇਹ ਰਕਮ ਕਾਮਰੇਡ ਪ੍ਰਤਾਪ ਚੰਦ ਧੂਤ ਦੇ ਲੜਕੇ ਕਾਮਰੇਡ ਹਰਬੰਸ ਸਿੰਘ ਧੂਤ ਰਾਹੀਂ ਦਿੱਲੀ ਸੰਯੁਕਤ ਮੋਰਚੇ ਨੂੰ ਭੇਂਟ ਕੀਤੀ ਗਈ।ਇੱਥੇ ਜਿਕਰਯੋਗ ਹੈ ਕਿ ਇਹ ਸ਼ਹੀਦੇ ਆਜਮ ਕਾਮਰੇਡ ਚੰਨਣ ਸਿੰਘ ਧੂਤ ਦਾ ਪਰਿਵਾਰ ਹੈ ਜੋ ਕਿ ਪਹਿਲਾ ਦੇਸ ਦੀ ਆਜਾਦੀ ਲੜਦਾ ਰਿਹਾ ਤੇ ਬਾਅਦ ‘ਚ ਦੇਸ਼ ਦੀ ਏਕਤਾ ਤੇ ਆਖੰਡਤਾ ਲਈ ਆਪਣੀ ਕੁਰਬਾਨੀ ਦਿੱਤੀ ਤੇ ਆਪਣਾ ਸਾਰਾ ਜੀਵਨ ਲੋਕਾਂ ਦੀ ਸੇਵਾ ਲਈ ਲਗਾ ਦਿੱਤਾ ,ਅੱਜ ਭੀ ਕਾਮਰੇਡ ਚੰਨਣ ਸਿੰਘ ਧੂਤ ਦਾ ਨਾਂ ਧਰੂ ਤਾਰੇ ਵਾਗ ਚਮਕਦਾ ਹੈ ਜਿਸ ਨੂੰ ਕਦੇ ਭੀ ਭੁਲਾਇਆ ਨਹੀਂ ਜਾ ਸਕਦਾ ।

Related posts

Leave a Reply