54 ਦਰਖਾਸਤਾਂ ਦਾ ਨਿਪਟਾਰਾ ਕੀਤਾ, 7 ਜੋੜਿਆਂ ਦਾ ਰਾਜ਼ੀਨਾਵਾਂ ਕਰਵਾ ਕੇ ਉਨ੍ਹਾਂ ਦੇ ਘਰ ਵਸਾਏ :ਐਸ ਐਸ ਪੀ

54 ਦਰਖਾਸਤਾਂ ਦਾ ਨਿਪਟਾਰਾ ਕੀਤਾ, 7 ਜੋੜਿਆਂ ਦਾ ਰਾਜ਼ੀਨਾਵਾਂ ਕਰਵਾ ਕੇ ਉਨ੍ਹਾਂ ਦੇ ਘਰ ਵਸਾਏ :ਐਸ ਐਸ ਪੀ

ਪਠਾਨਕੋਟ, 2 ਅਕਤੂਬਰ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਪੁਲਿਸ ਵੱਲੋਂ ਲੰਬਿਤ ਦਰਖਾਸਤਾਂ ਦਾ ਤੁਰੰਤ ਨਿਪਟਾਰਾ ਕਰਕੇ ਪਬਲਿਕ ਨੂੰ ਮੌਕੇ ਤੇ ਹੀ ਇਨਸਾਫ  ਦੇਣ ਸਬੰਧੀ ਡੀ ਪੀ ਓ ਪਠਾਨਕੋਟ, ਸਬ ਡਵੀਜ਼ਨ ਸਿਟੀ, ਸਬ-ਡਵੀਜ਼ਨ ਦਿਹਾਤੀ ਅਤੇ ਸਬ-ਡਵੀਜ਼ਨ ਧਾਰ ਕਲਾਂ ਵਿਖੇ ਸਪੈਸ਼ਲ ਕੈਂਪ ਲਗਾਏ ਗਏ.
 
ਜਿਸ ਵਿੱਚ ਦੋਵਾਂ ਧਿਰਾਂ ਨੂੰ ਮੌਕੇ ਤੇ ਬੁਲਾਕੇ ਮੋਹਤਵਰਾਂ ਦੀ ਹਾਜ਼ਰੀ ਵਿਚ ਕੁੱਲ 54 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੋਕੇ     ਪਤੀ-ਪਤਨੀ ਵਿਚਕਾਰ ਚੱਲ ਰਹੇ ਝਗੜਿਆਂ ਦਾ  ਆਪਸੀ ਰਜਾਮੰਦੀ ਨਾਲ ਨਿਪਟਾਰਾ ਕਰਦੇ ਹੋਏ ਕੁੱਲ 7 ਜੋੜਿਆਂ ਦਾ ਰਾਜ਼ੀਨਾਵਾਂ ਕਰਵਾ ਕੇ ਉਨ੍ਹਾਂ ਦੇ ਘਰ ਵਸਾਏ ਗਏ। ਐਸ ਐਸ ਪੀ ਪਠਾਨਕੋਟ ਸ੍ਰੀ ਸੁਰਿੰਦਰ ਲਾਬਾ ਨੇ ਉਕਤ ਸਬੰਧੀ ਜਾਣਕਾਰੀ ਦਿੱਤੀ।

Related posts

Leave a Reply