ਸੰਤ ਬਾਬਾ ਅਮਰ ਸਿੰਘ ਬੋਰੀ ਵਾਲੇ ਜੀ ਦੀ ਯਾਦ ਵਿੱਚ 5 ਵਾਂ ਇੱਕ ਰੋਜਾ ਬਾਸਕਿਟਬਾਲ ਟੂਰਨਾਮੈਂਟ 13 ਦਸੰਬਰ ਨੂੰ

ਗੜ੍ਹਦੀਵਾਲਾ 11 ਦਸੰਬਰ (ਚੌਧਰੀ ) : ਗੜ੍ਹਦੀਵਾਲਾ ਗਰੇਟਰਜ਼ ਬਾਸਕਿਟਬਾਲ ਕਲੱਬ ਗੜ੍ਹਦੀਵਾਲਾ ਵਲੋਂ ਸੰਤ ਬਾਬਾ ਅਮਰ ਸਿੰਘ ਬੋਰੀ ਵਾਲੇ ਜੀ ਦੀ ਯਾਦ ਵਿੱਚ ਪੰਜਵਾਂ ਬਾਸਕਿਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਗੜ੍ਹਦੀਵਾਲਾ ਗਰੇਟਰਜ਼ ਬਾਸਕਿਟਬਾਲ ਕਲੱਬ ਗੜ੍ਹਦੀਵਾਲਾਾ ਟੀਮ ਦੇ ਨਾਲ ਕਲੱਬ ਕਲੱਬ ਪ੍ਰਧਾਨ ਗੁਰਸ਼ਮਿੰਦਰ ਸਿੰਘ ਕਾਲਕਟ ਅਤੇ ਹੋਰ)

ਇਸ ਸੰਬਧੀ ਜਾਣਕਾਰੀ ਕਲੱਬ ਪ੍ਰਧਾਨ ਗੁਰਸ਼ਮਿੰਦਰ ਸਿੰਘ ਕਾਲਕਟ ਨੇ ਦੱਸਿਆ ਕਿ 13 ਦਸੰਬਰ ਦਿਨ ਐਤਵਾਰ ਨੂੰ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਹੋ ਰਹੇ ਇੱਕ ਰੋਜ਼ਾ ਬਾਸਕਿਟਬਾਲ ਟੂਰਨਾਮੈਂਟ ਵਿੱਚ ਜ਼ਿਲ੍ਹੇ ਭਰ ਤੋਂ ਟੀਮਾਂ ਭਾਗ ਲੈ ਰਹਿਆਂ ਹਨ ।ਜਿਹਨਾਂ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਅਪਣੀ ਵਧੀਆ ਖੇਡ ਦਾ ਪ੍ਰਦਸ਼ਨ ਕਰਨਗੇ। ਇਸ ਖੇਡ ਮੁਕਾਬਲੇ ਵਿੱਚ ਗੜ੍ਹਦੀਵਾਲਾ ਗਰੇਟਰਜ਼ ਬਾਸਕਿਟਬਾਲ ਕਲੱਬ ਗੜ੍ਹਦੀਵਾਲਾ ਤੋਂ ਇਲਾਵਾ ਟਾਂਡਾ ਯੂਨਾਇਟਡ ਕਲੱਬ ਟਾਂਡਾ, ਬਲੱਗਨ ਦਸੂਆ, ਬਸੀ ਦੌਲਤ ਖਾਂ,ਵਾਰੀਅਰ ਕਲੱਬ ਮਡੂਲੀ ਬ੍ਰਾਹਮਣਾ, ਲਾਜਵੰਤੀ, ਗੁਰ ਕਿਰਪਾ ਕਲੱਬ ਪੂਰਹੀਰਾਂ ਅਤੇ ਢੋਲਣਵਾਲ ਦੀਆਂ ਪ੍ਰਸਿੱਧ ਟੀਮਾਂ ਅਪਣੇ ਵਧੀਆ ਖੇਡ ਦਾ ਪ੍ਰਦਸ਼ਨ ਕਰਨਗੀਆਂ।

Related posts

Leave a Reply