ਹੈਰੋਇਨ,ਨਸ਼ੇ ਵਾਲੇ ਕੈਪਸੂਲ/ਗੋਲੀਆਂ ਅਤੇ ਚਰਸ ਸਮੇਤ 6 ਕਾਬੂ


ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) :- ਪੁਲਿਸ ਜਿ੍ਹਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਹੈਰੋਇਨ,ਨਸ਼ੇ ਵਾਲੇ ਕੈਪਸੂਲ ਤੇ ਗੋਲ਼ੀਆਂ ਅਤੇ ਚਰਸ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਅਤੇ 29 ਗ੍ਰਾਮ 80 ਮਿਲੀ ਗ੍ਰਾਮ ਹੈਰੋਇਨ,180 ਨਸ਼ੇ ਵਾਲੇ ਕੈਪਸੂਲ,115 ਨਸ਼ੇ ਵਾਲੀਆ ਗੋਲ਼ੀਆਂ ਅਤੇ 60 ਗ੍ਰਾਮ ਚਰਸ ਬਰਾਮਦ ਦਾ ਦਾਅਵਾ ਕੀਤਾ ਗਿਆ ਹੈ ।
                
ਸਹਾਇਕ ਸਬ ਇੰਸਪੈਕਟਰ ਜੁਗਲ ਕਿਸ਼ੋਰ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆ ਕਿ ਪੁਲਿਸ ਪਾਰਟੀ ਸਮੇਤ ਉਸ ਨੇ ਅਗਵਾਨ ਚੌਕ ਤੋਂ ਸੁੱਚਾ ਮਸੀਹ ਪੁੱਤਰ ਚਿਰਾਗ਼ ਮਸੀਹ ਵਾਸੀ ਧੀਦੋਵਾਲ ਨੂੰ ਸ਼ੱਕ ਪੈਣ ਉੱਪਰ ਰੋਕ ਕੇ ਪੁਲਿਸ ਸਟੇਸ਼ਨ ਕਲਾਨੋਰ ਵਿਖੇ ਸੁਚਿਤ ਕੀਤਾ ਤਾਂ ਸਹਾਇਕ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾਂ ਤੇ ਪੁੱਜ ਕੇ ਸੁੱਚਾ ਮਸੀਹ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 4 ਗ੍ਰਾਮ 80 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ।      
                    
ਸਹਾਇਕ ਸਬ ਇੰਸਪੈਕਟਰ ਪ੍ਰਗਟ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆ ਕਿ ਪੁਲਿਸ ਪਾਰਟੀ ਸਮੇਤ ਉਸ ਨੇ ਟੀ ਪੁਆਇੰਟ ਕਲਾਨੋਰ ਦੀ ਸਾਈਡ ਤੋਂ ਮੋਟਰ-ਸਾਈਕਲ ਤੇ ਆਏ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਮਾਲਪੁਰ ਅਫ਼ਗ਼ਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਮੀ ਲਿਫ਼ਾਫ਼ਾ ਸੁੱਟਦੇ ਹੋਏ ਨੂੰ ਸ਼ਕ ਪੈਣ ਕਾਰਨ  ਰੋਕ ਕੇ ਪੁਲਿਸ ਸਟੇਸ਼ਨ ਕਲਾਨੋਰ ਵਿਖੇ ਸੁਚਿਤ ਕੀਤਾ ਤਾਂ ਸਹਾਇਕ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾਂ ਤੇ ਪੁੱਜ ਕੇ 115 ਨਸ਼ੇ ਵਾਲੀਆ ਗੋਲ਼ੀਆਂ ਸਮੇਤ ਗਿ੍ਰਫਤਾਰ ਕੀਤਾ ਗਿਆ ।     
ਸਹਾਇਕ ਸਬ ਇੰਸਪੈਕਟਰ ਗੁਰਬਚਨਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਸਮਰਾਏ ਤੋਂ ਜਸਬੀਰ ਸਿੰਘ ਉਰਫ ਬਿੱਟੂ ਪੁੱਤਰ ਕਿਰਪਾਲ ਸਿੰਘ ਵਾਸੀ ਮਾਲੀ ਸਮਰਾਏ ਨੂੰ ਸ਼ੱਕ ਪੈਣ ਉੱਪਰ ਮੋਟਰ-ਸਾਈਕਲ ਸਮੇਤ ਰੋਕ ਕੇ ਤਲਾਸ਼ੀ ਕੀਤੀ ਤਾਂ ਉਸ ਪਾਸੋਂ 180 ਨਸ਼ੀਲੇ ਕੈਪਸੂਲ ਬਰਾਮਦ  ਹੋਏ ।
              
ਸਬ ਇੰਸਪੈਕਟਰ ਰਜਨੀ ਬਾਲਾ ਨੇ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਉਦੀਪੁਰ ਰੋਡ ਨੇੜੇ ਨੜੀਆਂ ਪਿੰਡ ਅਵਾਂਖਾ ਤੋਂ ਬੋਬੀ ਪੁੱਤਰ ਤਰਸੇਮ ਲਾਲ ਵਾਸੀ ਅਵਾਖਾ ਨੂੰ ਸ਼ੱਕ ਪੈਣ ਉੱਪਰ ਮੋਟਰ-ਸਾਈਕਲ ਸਮੇਤ ਰੋਕ ਕੇ ਤਲਾਸ਼ੀ ਕੀਤੀ ਤਾਂ ਉਸ ਪਾਸੋਂ 60 ਗ੍ਰਾਮ ਚਰਸ ਬਰਾਮਦ  ਹੋਏ ।
             
ਸਬ ਇੰਸਪੈਕਟਰ ਮੋਹਨ ਲਾਲ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸੰਬੰਧ ਵਿੱਚ ਟੀ ਪੁਆਇੰਟ ਪਨਿਆੜ ਮੋਜੂਦ ਸੀ ਕਿ ਦੋ ਨੋਜਵਾਨ ਕਿਰਨ ਕੁਮਾਰ ਪੁੱਤਰ ਬਲਜਿੰਦਰ ਕੁਮਾਰ ਅਤੇ ਦੀਪਕ ਕੁਮਾਰ ਪੁੱਤਰ ਸ਼ਾਮ ਲਾਲ ਵਾਸੀਆਨ ਜਲੰਧਰ ਪੁਲਿਸ ਨੂੰ ਵੇਖ ਕੇ ਘਬਰਾ ਕੇ ਉੱਥੋਂ ਖਿਸਕਣ ਲੱਗੇ ਨੂੰ ਸ਼ੱਕ ਪੈਣ ਉੱਪਰ ਰੋਕ ਕੇ ਚੈੱਕ ਕੀਤਾ ਤਾਂ ਕਿਰਨ ਕੁਮਾਰ ਪਾਸੋਂ 15 ਗ੍ਰਾਮ ਹੈਰੋਇਨ ਅਤੇ ਦੀਪਕ ਕੁਮਾਰ ਪਾਸੋਂ 10 ਗ੍ਰਾਮ ਹੀਰੋਇਨ ਬਰਾਮਦ  ਹੋਈ।

Related posts

Leave a Reply