ਪਠਾਨਕੋਟ ਸਿਟੀ ਦੇ ਮੁੱਖ 6 ਮਾਰਗਾਂ ਦੀ ਕੀਤੀ ਜਾਏਗੀ ਕਾਇਆ ਕਲਪ July 6, 2020July 6, 2020 Adesh Parminder Singh ਪਠਾਨਕੋਟ ਦੇ ਪ੍ਰਵੇਸ ਦੁਆਰਾਂ ਤੇ ਬਣਾਏ ਜਾਣਗੇ ਮੁੱਖ ਗੇਟਸਹਿਰ ਦੀ ਸੁਰੱਖਿਆ ਵਿਵਸਥਾ ਲਈ ਚੁੱਕੇ ਜਾਣਗੇ ਉਚਿੱਤ ਕਦਮਪਠਾਨਕੋਟ, 6 ਜੁਲਾਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਸਿਟੀ ਪਠਾਨਕੋਟ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਵੀਮਿੰਗ ਪੂਲ ਹਾਲ ਵਿਖੇ ਇੱਕ ਵਿਸ਼ੇਸ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਵਿੱਚ ਸੁਰਿੰਦਰ ਸਿੰਘ ਵਧੀਕ ਕਮਿਸਨਰ ਕਾਰਪੋਰੇਸ਼ਨ ਪਠਾਨਕੋਟ ਅਤੇ ਹੋਰ ਨਗਰ ਨਿਗਮ ਅਧਿਕਾਰੀ ਵੀ ਹਾਜ਼ਰ ਸਨ। ਪ੍ਰੈਸ ਕਾਨਫਰੰਸ ਦੋਰਾਨ ਸ੍ਰੀ ਅਮਿਤ ਵਿੱਜ ਨੇ ਪਠਾਨਕੋਟ ਸਹਿਰ ਦੀ ਸੁਰੱਖਿਆ ਅਤੇ ਬਿਊਟੀਫਿਕੇਸ਼ਨ ਸਬੰਧੀ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ।ਜਾਣਕਾਰੀ ਦਿੰਦਿਆ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਵਿਖੇ ਮੇਨ ਰੋਡ ਏ.ਪੀ.ਕੇ, ਸੈਲੀ ਰੋਡ, ਸਰਕੂਲਰ ਰੋਡ, ਢਾਂਗੂ ਰੋਡ , ਕੂਲ ਸਹਿਰ ਦੀਆਂ 6 ਮੁੱਖ ਮਾਰਗਾਂ ਦਾ ਵਿਕਾਸ ਕਾਰਜ ਕੀਤਾ ਜਾਵੇਗਾ ਅਤੇ ਸਹਿਰ ਦੇ ਵਿੱਚ ਸਥਿਤ ਉਨਾਂ ਨਾਲਿਆਂ ਦੀ ਸਫਾਈ ਕਰਨ ਦੀ ਵੀ ਵਿਵਸਥਾ ਕੀਤੀ ਜਾਵੇਗੀ, ਜੋ ਨਾਲੇ ਲੰਮੇ ਸਮੇਂ ਤੋਂ ਬੰਦ ਪਏ ਹਨ ਅਤੇ ਪੂਰੀ ਤਰਾਂ ਨਾਲ ਸਾਫ ਸਫਾਈ ਨਾ ਹੋਣ ਕਾਰਨ ਗਲੀਆਂ ਮੁਹੱਲਿਆਂ ਵਿੱਚ ਸੀਵਰੇਜ ਬਲਾਕ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਉਨਾਂ ਕਿਹਾ ਕਿ ਇਨਾਂ ਨਾਲਿਆਂ ਦੀ ਪੂਰਨ ਤੋਰ ਤੇ ਸਫਾਈ ਕਰਵਾਈ ਜਾਵੇਗੀ ਤਾਂ ਜੋ ਸਹਿਰ ਵਿੱਚ ਜੋ ਗਲੀਆਂ ਮੁਹੱਲਿਆਂ ਵਿੱਚ ਸੀਵਰੇਜ ਬਲਾਕੇਜ ਦੀ ਸਮੱਸਿਆ ਆ ਰਹੀ ਹੈ ਉਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਸੜਕਾਂ ਤੇ ਰੋਸਨੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅਤੇ ਸਾਰੇ ਮਾਰਗਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ ਅਤੇ ਇਨਾਂ ਕੈਮਰਿਆਂ ਦਾ ਕੰਟਰੋਲ ਐਸ.ਐਸ.ਪੀ. ਦਫਤਰ ਪਠਾਨਕੋਟ ਵਿਖੇ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਪਠਾਨਕੋਟ ਦੇ ਤਿੰਨ ਮੁੱਖ ਐਂਟਰੀ ਪਵਾਇੰਟਾਂ ਤੇ ਜਿਵੈ ਸੈਨਿਕ ਗੁਰੂ ਦੁਆਰਾ , ਸਿੰਬਲ ਚੋਕ ਅਤੇ ਸੈਲੀ ਰੋਡ ਮੁੱਖ ਮਾਰਗਾਂ ਤੇ ਗੇਟ ਬਣਾਏ ਜਾਣਗੇ ਅਤੇ ਰੋਸਨੀਆਂ ਦੀ ਵਿਵਸਥਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪਠਾਨਕੋਟ ਵਿੱਚ 8 ਸਥਾਨਾਂ ਤੇ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਆਦਿ ਦੇ ਵਿਆਹ ਕਰਨ ਦੇ ਲਈ ਕੰਮਇੰਨਊਟੀ ਹਾਲ ਬਣਾਏ ਜਾਣਗੇ ਅਤੇ ਇਨਾਂ ਕੰਮਨਿਉਟੀ ਹਾਲਾਂ ਵਿੱਚ ਅਧੁਨਿਕ ਸੁਵਿਧਾਵਾਂ ਦਿੱਤੀਆ ਜਾਣਗੀਆਂ। ਉਨਾਂ ਦੱਸਿਆ ਕਿ ਪਿੰਡਾਂ ਵਿੱਚ ਵੀ ਕੰਮਨਿਊਟੀ ਹਾਲ ਬਣਾਏ ਜਾਣਗੇ, ਉਨਾਂ ਕਿਹਾ ਕਿ 1.3 ਕਰੋੜ ਰੁਪਏ ਦੀ ਲਾਗਤ ਨਾਲ ਰੇਹੜੀ ਮਾਰਕਿਟ ਵਿੱਚ ਸੈਡ ਬਣਾਈ ਜਾਵੇਗੀ ਅਤੇ ਰੇਹੜੀ ਮਾਰਕਿਟ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਵੀ ਆਉਂਣ ਵਾਲੇ ਸਮੇਂ ਵਿੱਚ ਕਰੀਬ 10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਹ ਟੈਂਡਰ ਆਧੁਨਿਕ ਮਸਿਨਰੀ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਣਗੇ।ਉਨਾਂ ਪਠਾਨਕੋਟ ਵਿੱਚ ਅਸਲਾ ਡਿਪੂਆਂ ਦੇ ਨਜਦੀਕ ਨਿਰਧਾਰਤ ਸਥਾਨਾਂ ਤੇ ਨਜਾਇਜ ਉਸਾਰੀ ਕਰਵਾਉਂਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਹਿਰ ਦੀ ਸੁਰੱਖਿਆ ਵਿਵਸਥਾ ਬਣਾਈ ਰੱਖਣ ਦੇ ਲਈ ਪ੍ਰਤੀਬੰਦਿਤ ਖੇਤਰਾਂ ਅੰਦਰ ਨਜਾਇਜ ਉਸਾਰੀਆਂ ਕਰਨ ਤੋਂ ਗੁਰੇਜ ਕੀਤਾ ਜਾਵੇ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...