BREAKING..ਟਾਂਡਾ ਵਿਖੇ ਬੱਸ ਅਤੇ ਕਾਰ ਹੋਈ ਜਬਰਦਸਤ ਟੱਕਰ, ਕਾਰ ਦੇ ਉੱਡੇ ਪਰਖੱਚੇ,ਸ਼ਾਦੀ ਸਮਾਰੋਹ ‘ਚ ਜਾ ਰਹੇ ਇੱਕੋ ਪਰਿਵਾਰ ਦੇ 6 ਲੋਕ ਗੰਭੀਰ ਜਖਮੀ

ਟਾਂਡਾ ਉੜਮੁੜ /ਹੁਸਿਆਰਪੁਰ (ਚੌਧਰੀ) : ਐਤਵਾਰ ਦੁਪਹਿਰ ਦੇ ਵਕਤ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਦਾਰਾਪੁਰ ਬਾਈਪਾਸ ਟਾਂਡਾ ਨੇੜੇ ਪੈਟਰੋਲ ਪੰਪ ਫੌਜੀਆਂ ਦੀ ਭਰੀ ਹੋਈ ਨਿੱਜੀ ਬੱਸ ਜੋ ਜੈਪੁਰ ਤੋਂ ਜੰਮੂ ਜਾ ਰਹੀ ਸੀ ਤੇ ਕਾਰ ਦੀ ਹੋਈ ਜਬਰਦਸਤ ਟੱਕਰ ਕਾਰਨ ਕਾਰ ਚ ਸਵਾਰ ਇੱਕੋ ਪਰਿਵਾਰ ਦੇ 6 ਲੋਕ ਗੰਭੀਰ ਰੂਪ ਚ ਜਖਮੀਂ ਹੋ ਗਏ।

ਜਦਕਿ ਬੱਸ ਬੇਕਾਬੂ ਹੋ ਕੇ ਸੜਕ ਵਿਚਕਾਰ ਬਣੇ ਡੀਵਾਈਡਰ ਤੇ ਜਾ ਚੜੀ। ਬੱਸ ਚਾਲਕ ਤੇ ਬੱਸ ਚ ਸਵਾਰ ਫੌਜੀਆਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਮੌਕੇ ਤੇ ਸਰਬੱਤ ਦਾ ਭਲਾ ਟਰਸਟ ਮੂਨਕਾ ਵਲੋਂ ਟਰਸਟ ਦੀ ਐਂਬੂਲੈਂਸ ਰਾਹੀਂ ਜਖਮੀ ਕਾਰ ਸਵਾਰਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਜਿੱਥੇ ਉਹ ਜੇਰੇ ਇਲਾਜ ਹਨ।

ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਕਿਸ਼ਨਗੜ ਜਲੰਧਰ ਨੇ ਦੱਸਿਆ ਕਿ ਉਹ ਪਤਨੀ ਪਰਮਜੀਤ ਕੌਰ ਲੜਕੇ ਭੁਪਿੰਦਰ,ਲੜਕੀ ਸਲੋਨੀ,ਤਾਈ ਕਸ਼ਮੀਰ ਕੌਰ ਤੇ ਸਹੁਰੇ ਰਾਮੂ ਉਰਫ ਬਾਲੀ ਰਾਮ ਨਾਲ ਆਪਣੀ ਜੈਨ ਕਾਰ ਤੇ ਸਵਾਰ ਹੋ ਕੇ ਇੱਕ ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਕਿਸ਼ਨਗੜ ਤੋਂ ਦਸੂਹਾ ਜਾ ਰਹੇ ਸਨ ਕਾਰ ਉਹ ਖੁਦ ਚਲਾ ਰਿਹਾ ਸੀ।ਜਦੋਂ ਉਹ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਦਾਰਾਪੁਰ ਬਾਈਪਾਸ ਟਾਂਡਾ ਨੇੜੇ ਹਰਸੀ ਪਿੰਡ ਰੋਡ ਪਹੁੰਚੇ ਤਾਂ ਅਚਾਨਕ ਅੱਗੇ ਜਾ ਰਹੀ ਇੱਕ ਇਨੋਵਾ ਕਾਰ ਨੇ ਮੁੜਨ ਲਈ ਬਰੇਕ ਮਾਰ ਦਿੱਤੀ ਤੇ ਪੀੜਤ ਬਲਦੇਵ ਸਿੰਘ ਨੇ ਵੀ ਕਾਰ ਰੋਕ ਲਈ।

ਇਸ ਦੌਰਾਨ ਪਿਛਿੳ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਉਨਾਂ ਦੀ ਕਾਰ ਨੂੰ ਪਿਛਿੳ ਟੱਕਰ ਮਾਰ ਦਿੱਤੀ। ਜਿਸ ਕਾਰ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਤੇ ਕਾਰ ਚ ਸਵਾਰ ਸਾਰਿਆਂ ਨੂੰ ਹੀ ਗੰਭੀਰ ਸੱਟਾਂ ਵੱਜੀਆਂ । ਮੌਕੇ ਤੇ ਸਰਬੱਤ ਦਾ ਭਲਾ ਟਰਸਟ ਦੀ ਐਂਬੂਲੈਂਸ ਨੇ ਪੜਤ ਦੇ ਉਸਦੇ ਪਰਿਵਾਰਕ ਮੈਬਰਾਂ ਨੂੰ ਜਖਮੀਂ ਹਾਲਤ ਚ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ । ਘਟਨਾ ਦੀ ਸੂਚਨਾ ਮਿਲਣ ਤੇ ਟਾਂਡਾ ਪੁਲਿਸ ਮੌਕੇ ਤੇ ਪਹੁੰਚੀ ਤੇ ਡੀਵਾਈਡਰ ਤੇ ਚੜੀ ਬੱਸ ਨੂੰ ਹਾਈਡਰੇ ਦੀ ਮੱਦਦ ਨਾਲ ਨੇੜੇ ਪੈਟਰੋਲ ਪੰਪ ਤੇ ਪਹੁੰਚਾ ਦਿੱਤਾ।ਬੱਸ ਦਾ ਡਰਾਈਵਰ ਮੌਕੇ ਤੇ ਫਰਾਰ ਦੱਸਿਆ ਜਾ ਰਿਹਾ ਹੈ ।
ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਉਕਤ ਨਿੱਜੀ ਕੰਪਨੀ ਦੀ ਬੱਸ ਜੋ ਜੈਪੁਰ ਤੋਂ ਜੰਮੂ ਲਈ ਜਾ ਰਹੀ ਸੀ ਉਸ ਵਿੱਚ ਫੌਜੀ ਆਪਣੇ ਪਰਿਵਾਰਾਂ ਸਮੇਤ ਸਵਾਰ ਸਨ ਜੋ ਛੁੱਟੀ ਖਤਮ ਹੋਣ ਤੋਂ ਬਾਅਦ ਜੰਮੂ ਡਿਊਟੀ ਤੇ ਹਾਜਰ ਹੋਣ ਲਈ ਜਾ ਰਹੇ ਸਨ।

Related posts

Leave a Reply