6ਵਾਂ ਰੱਸ ਦਾ ਲੰਗਰ ਲਗਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਵੱਲ ਜੱਥਾ ਰਵਾਨਾ

(ਸ੍ਰੀ ਅਨੰਦਪੁਰ ਸਾਹਿਬ ਦੇ ਲਈ ਲੰਗਰ ਵਾਲੇ ਜੱਥੇ ਨੂੰ ਰਵਾਨਾ ਕਰਦੇ ਹੋਏ ਮਨਜੋਤ ਸਿੰਘ ਤਲਵੰਡੀ ਅਤੇ ਹੋਰ)

ਗੜ੍ਹਦੀਵਾਲ 27 ਮਾਰਚ(ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਪਿੰਡ ਕਾਲਰਾ ਦੇ ਸਮੂਹ ਨਿਵਾਸੀਆਂ ਅਤੇ ਨੌਜਵਾਨਾਂ ਦੇ ਸਹਿਜੋਗ ਦੇ ਨਾਲ਼ ਸ੍ਰੀ ਆਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਸ ਦੇ ਲੰਗਰ ਲਗਾਉਣ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਵਾਸਤੇ ਜੱਥਾ ਰਵਾਨਾ ਹੋਇਆ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਵਾਰ ਰਾਤ ਦੀ ਲੰਗਰ ਸੇਵਾ ਦੀ ਸੇਵਾ ਦੇ ਲਈ ਕਾਲਰੇ ਪਿੰਡ ਦੇ ਨੌਜਵਾਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੋ ਸੁਸਾਇਟੀ ਦੇ ਬੈਨਰ ਹੇਠ ਹਰੇਕ ਸਾਲ ਰਸ ਦਾ ਲੰਗਰ ਹੋਲਾ ਮਹੱਲਾ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਾਉਂਦੇ ਹਨ। ਇਹ ਲੰਗਰ ਪਿਛਲੇ 6 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ, ਮਨਿੰਦਰ ਸਿੰਘ ,ਸ਼ਿੰਦਰ ਕਾਲਰਾ, ਦੀਪਾ, ਦਵਿੰਦਰ, ਮਨਦੀਪ ਸਿੰਘ, ਮੰਗਾ ,ਮਨਿੰਦਰ ਸਿੰਘ, ਬਲੀ, ਗੋਸ਼ਾ, ਅਤੇ ਹੋਰ ਨੌਜਵਾਨ ਸ਼ਾਮਲ ਹਨ।

Related posts

Leave a Reply