ਲੁਟੇਰਿਆਂ ਨੇ ਫਿਲਮੀ ਅੰਦਾਜ ਚ  ਜਿਉੂਲਰਜ ਦੀ ਦੁਕਾਨ ਤੋਂ ਸਾਢੇ ਸੱਤ ਕਰੋੜ ਦੇ ਗਹਿਣੇ ਤੇ ਰੁਪਏ ਲੁੱਟੇ  

 

AMRITSAR (DOABA TIMES)

ਅਮ੍ਰਿਤਸਰ ਚ ਅੱਜ ਗੁਰੂ ਬਜਾਰ ਚ ਸਥਿਤ 8 ਵਜੇ ਦੇ ਲੱਗਭੱਗ 7 ਲੁਟੇਰਿਆਂ ਨੇ ਫਿਲਮੀ ਅੰਦਾਜ ਚ ਇੱਕ ਜਿਉੂਲਰਜ ਦੀ ਦੁਕਾਨ ਤੋਂ ਸਾਢੇ ਸੱਤ ਕਰੋੜ ਰੁਪਏ ਦੇ ਗਹਣੇ ਤੇ ਨਕਦੀ ਲੁੱਟ ਲਏ।
ਇਸ ਸੰਬੰਧੀ ਦੂਕਾਨ ਮਾਲਿਕ ਪ੍ਰੇਮ ਕੁਮਾਰ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਚੇਨ ਦਿਖਾਉਣ ਲਈ ਕਿਹਾ। ਚੇਨ ਦੇਖਣ ਤੋਂ ਬਾਦ ਉਸਨੇ ਕਿਹਾ ਕਿ ਉਸਦੇ ਨਾਲ 6 ਲੋਕ ਹੋਰ ਹਨ।
ਇਨਾਂ ਵਿਚੋਂ ਤਿੰਨ ਵਿਅਕਤੀ ਹੋਰ ਅੰਦਰ ਆ ਗਏ ਤੇ ਬਾਕੀ ਬਾਹਰ ਖੜੇ ਰਹੇ। ਇਸ ਦੌਰਾਨ ਉਨਾਂ ਨੇ ਸਭ ਨੂੰ ਬੰਧਕ ਬਣਾਕੇ ਉਕਤ ਰਕਮ ਤੇ ਗਹਿਣੇ ਲੁੱਟ ਲਈ ਤੇ ਫਰਾਰ ਹੋਏ। ਜਾਂਦੇ ਜਾਂਦੇ ਉਂਨਾ ਨੇ ਹਵਾਈ ਫਾਇਰ ਵੀ ਕੀਤੇ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

Leave a Reply