ਗੁਰੂਦੁਆਰਾ ਰਾਮਪੁਰ ਖੇੜਾ ਵਾਲਿਆਂ ਦੀ 38 ਵੀਂ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਦੌਰਾਨ 73 ਯੁਨਿਟ ਖੂਨ ਇਕੱਠਾ

ਗੜ੍ਹਦੀਵਾਲਾ 5 ਜਨਵਰੀ(ਚੌਧਰੀ) : ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਗੁਰੂਦੁਆਰਾ ਰਾਮਪੁਰ ਖੇੜਾ ਵਾਲਿਆਂ ਦੀ 38 ਵੀਂ ਬਰਸੀ ਨੂੰ ਸਮਰਪਿਤ ਮੈਡੀਕਲ ਕੈਂਪ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਮੈਡੀਕਲ ਕੈਂਪ ਡਾਕਟਰ ਮੋਹਨ ਲਾਲ ਥੱਮਣ ਕਲੀਨਿਕ ਗੜ੍ਹਦੀਵਾਲਾ ਦੇ ਸਹਿਯੋਗ ਨਾਲ ਅਤੇ ਪਾਠਕ ਹਸਪਤਾਲ ਟਾਂਡਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ 400 ਤੋਂ ਵੱਧ ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਡਾਕਟਰ ਅਮਿਤ ਪਾਠਕ ਹੱਡੀਆਂ ਦੇ ਮਾਹਿਰ ਆਪਣੇ ਸਟਾਫ ਨਾਲ ਅਤੇ ਡਾ ਅਭਿਸ਼ੇਕ ਥੱਮਣ ਮੈਡੀਸਨ ਦੇ ਮਾਹਿਰ ਅਤੇ ਅਜੇ ਥੱਮਣ ਵੱਲੋਂ ਸੇਵਾ ਨਿਭਾਈ ਗਈ ਅਤੇ ਖ਼ੂਨਦਾਨ ਕੈਂਪ ਦਾ ਬਲੱਡ ਐਸੋਸੀਏਸ਼ਨ ਟੀਮ ਗੜਦੀਵਾਲਾ ਵੱਲੋਂ ਹਨੀ ਗੁਪਤਾ, ਹੇਮੰਤ ਗੁਪਤਾ,ਸਚਿਨ ਅਰੋੜਾ,ਨਿਖਿਲ ਕਪਿਲਾ,ਪ੍ਰਵੀਨ ਕਪਿਲਾ,ਸੁਮਿਤ ਗੁਪਤਾ ਰੋਹਿਤ ਢੱਟ ਬਿੱਲਾ ਵਿਰਦੀ ਆਦਿ ਵੱਲੋਂ ਸੇਵਾ ਨਿਭਾਈ ਗਈ। ਜਿਸ ਵਿੱਚ ਬਹੁਤ ਸਾਰੇ ਗੁਰੂ ਦੇ ਪਿਆਰਿਆਂ ਨੇ ਖ਼ੂਨਦਾਨ ਕੀਤਾ ਅਤੇ ਦੱਸਣ ਵਾਲੀ ਗੱਲ ਇਹ ਹੈ ਕਿ ਸਾਡੀਆਂ ਕਈ ਭੈਣਾਂ/ਮਾਤਾਵਾਂ ਨੇ ਵੀ ਅੱਗੇ ਹੋਕੇ ਖ਼ੂਨਦਾਨ ਕੀਤਾ।ਜਿਸ ਵਿੱਚ ਸਰਕਾਰੀ ਬਲੱਡ ਬੈਂਕ ਹੁਸ਼ਿਆਰਪੁਰ ਤੋਂ ਡਾਕਟਰ ਅਮਰਜੀਤ ਸਿੰਘ ਦੀ ਦੇਖਰੇਖ ਵਿੱਚ 43 ਯੂਨਿਟ ਤੇ ਆਈ ਐਮ ਏ ਬਲੱਡ ਬੈਂਕ ਹੁਸ਼ਿਆਰਪੁਰ ਨੂੰ 30 ਯੂਨਿਟ ਬਲੱਡ ਕੁਲ 73 ਯੁਨਿਟ ਬਲੱਡ ਦਾਨਵੀਰ ਸੱਜਣਾਂ ਨੇ ਦਿੱਤਾ। ਇਸ ਮੌਕੇ ਸਾਡੀ ਬਲੱਡ ਐਸੋਸੀਏਸ਼ਨ ਦੀ ਟੀਮ ਨੂੰ ਆਈ ਐਮ ਏ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਤੇ ਸਮਾਗਮ ਦੇ ਅੰਤ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਸਾਰੇ ਡਾਕਟਰ ਸਾਹਿਬਾਨ ਦਾ ਤੇ ਸਾਡੀ ਪੂਰੀ ਟੀਮ ਦਾ ਸਨਮਾਨ ਕੀਤਾ ਗਿਆ, ਧੰਨਵਾਦੀ ਹਾਂ ਆਪ ਸਾਰੇ ਸੱਜਣਾਂ ਸਾਥੀਆਂ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਬਹੁਤ ਸ਼ਾਂਤਮਈ ਢੰਗ ਨਾਲ ਸਾਰਾ ਉਲੀਕਿਆ ਕਾਰਜ ਪੂਰਾ ਹੋ ਸਕਿਆ।

Related posts

Leave a Reply