ਪੰਜਾਬ ਪੁਲਿਸ ‘ਚ ਵੀ ਆਈ ਪੀ ਕੋਟੇ ਵਿਚ ਭਰਤੀ ਕਰਾੳੇਣ ਦੇ ਨਾਂ ਤੇ 9 ਲੱਖ 50 ਹਜਾਰ ਦੀ ਮਾਰੀ ਠੱਗੀ,ਤਿੰਨ ਤੇ ਮਾਮਲਾ ਦਰਜ

ਗੁਰਦਾਸਪੁਰ 15 ਅਕਤੂਬਰ ( ਅਸ਼ਵਨੀ ) : ਪੰਜਾਬ ਪੁਲਿਸ ‘ਚ ਵੀ ਆਈ ਪੀ ਕੋਟੇ ਵਿਚ ਭੱਰਤੀ ਕਰਾੳੇਣ ਦੇ ਨਾਂ ਤੇ 9 ਲੱਖ 50 ਹਜਾਰ ਦੀ ਠੱਗੀ ਮਾਰਣ ਦੇ ਦੋਸ਼ ਵਿਚ ਤਿੰਨ ਵਿਰੁਧ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਹਰਭਜਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਸਮਸ਼ੇਰਪੁਰ ਨੇ ਪੁਲਿਸ ਨੂੰ ਸ਼ਿਕਇਤ ਕੀਤੀ ਕਿ ਕਮਲਦੀਪ ਸਿੰਘ ਉਰਫ ਲਾਡੀ ਪੁੱਤਰ ਮੋਹਨ ਸਿੰਘ,ਹਰਜੀਤ ਕੋਰ ਪਤਨੀ ਕਮਲਦੀਪ ਸਿੰਘ ਅਤੇ ਟਵਿੰਕਲ ਪੁੱਤਰੀ ਕਮਲਦੀਪ ਸਿੰਘ ਵਾਸੀਆ ਗੁਰਦਾਸਪੁਰ ਨੇ ਆਪਸ ਵਿਚ ਮਿਲੀਭੁਗਤ ਕਰਕੇ ਉਸ ਨੂੰ ਪੰਜਾਬ ਪੁਲਿਸ ਵਿਚ ਵੀ ਆਈ ਪੀ ਕੋਟੇ ਵਿਚ ਭੱਰਤੀ ਕਰਾੳੇਣ ਦੇ ਨਾਂ ਤੇ 9 ਲੱਖ 50 ਹਜਾਰ ਦੀ ਠੱਗੀ ਮਾਰੀ ਹੈ ।ਇਸ ਸ਼ਿਕਾਇਤ ਦੀ ਜਾਂਚ ਪੁਲਿਸ ਕਪਤਾਨ ਇੰਨਵੇਸਟੀਗੇਸ਼ਨ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਉਕਤ ਤਿਨਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ।

Related posts

Leave a Reply