ਦਰਦਨਾਕ ਹਾਦਸਾ : ਬੋਲੇਰੋ ਜੀਪ ਅਤੇ ਰੋਡਵੇਜ਼ ਦੀ ਬੱਸ ਵਿੱਚ ਹੋਈ ਟੱਕਰ ਵਿੱਚ 9 ਲੋਕਾਂ ਦੀ ਮੌਤ

ਪੀਲੀਭੀਤ: ਪੀਲੀਭੀਤ ਜ਼ਿਲ੍ਹੇ ਦੇ ਪੂਰਨਪੁਰ ਵਿੱਚ ਸ਼ਨੀਵਾਰ ਨੂੰ ਇੱਕ ਬੋਲੇਰੋ ਜੀਪ ਅਤੇ ਇੱਕ ਰੋਡਵੇਜ਼ ਦੀ ਬੱਸ ਵਿੱਚ ਹੋਈ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਤਕਰੀਬਨ 30 ਹੋਰ ਲੋਕ ਜ਼ਖਮੀ ਹੋਏ ਹਨ।

ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਦੀ ਐਂਬੂਲੈਂਸ ਤੋਂ ਲਿਜਾਇਆ ਜਾ ਰਿਹਾ ਹੈ।

ਪੀਲੀਭੀਤ ਦੇ ਐਸ.ਪੀ. ਜੈਪ੍ਰਕਾਸ਼ ਯਾਦਵ ਵੀ ਮੌਕੇ ‘ਤੇ ਪਹੁੰਚ ਗਏ ਹਨ।

ਪੁਲਿਸ ਅਧਿਕਾਰੀ ਜੈ ਪ੍ਰਕਾਸ਼ ਯਾਦਵ ਨੇ ਕਿਹਾ ਕਿ ਸ਼ਨੀਵਾਰ ਤੜਕੇ  ਪੂਰਨਪੁਰ ਕੋਤਵਾਲੀ ਖੇਤਰ ਵਿੱਚ ਰੋਡਵੇਜ ਬੱਸ ਅਤੇ ਬੋਲੇਰੋ ਜੀਪ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਅਤੇ ਬੱਸ ਤੇ ਬੋਲੇਰੋ ਜੀਪ ਦੇ ਪਖੜਚੇ  ਉੜ ਗਏ। ਇਸ ਭਿਅੰਕਰ ਹਾਦਸੇ  ਵਿੱਚ ਦੋਵਾਂ ਵਾਹਨਾਂ ਵਿੱਚ ਸਵਾਰ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 30 ਤੋਂ ਜਿਆਦਾ ਲੋਕ ਜ਼ਖਮੀ  ਗਏ ਹਨ.

 

Related posts

Leave a Reply