ਕੇਂਦਰੀ ਸੁਧਾਰ ਘਰ ਦਾਖਲ ਕਰਾਉਣ ਲਿਆਂਦੇ ਵਿਚਾਰ ਅਧੀਨ ਕੈਦੀਆਂ ਪਾਸੋਂ 9 ਸਿੰਮ ਕਾਰਡ ਬਰਾਮਦ


ਸੁਪਰਡੈਂਟ ਕੇਂਦਰੀ ਜ਼ੈਲ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਮਾਮਲਾ ਦਰਜ

ਗੁਰਦਾਸਪੁਰ 15 ਨਵੰਬਰ ( ਅਸ਼ਵਨੀ ) : ਕੇਂਦਰੀ ਸੁਧਾਰ ਘਰ ਗੁਰਦਾਸਪੁਰ ਵਿਖੇ ਪੁਲਿਸ ਸਟੇਸ਼ਨ ਝੰਡੇਰ ਦੀ ਗਾਰਦ ਵੱਲੋਂ ਦਾਖਲ ਕਰਾਉਣ ਲਿਆਂਦੇ ਵਿਚਾਰ ਅਧੀਨ ਕੈਦੀਆਂ ਪਾਸੋਂ 9 ਸਿੰਮ ਕਾਰਡ ਬਰਾਮਦ ਹੋਣ ਅਤੇ ਇਸ ਬਾਰੇ ਸੁਪਰਡੈਂਟ ਕੇਂਦਰੀ ਜ਼ੈਲ ਵਲੋ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਵੱਲੋਂ 4 ਵਿਚਾਰ ਅਧੀਨ ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
             
ਇਸ ਬਾਰੇ ਜਾਣਕਾਰੀ ਦੇਂਦੇ ਹੋਏ ਸਹਾਇਕ ਸਬ ਇੰਸਪੈਕਟਰ ਅਜੈ ਰਾਜਨ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਸ਼ਮਸ਼ੇਰ ਸਿੰਘ ਉਰਫ ਸ਼ੇਰਾਂ ਪੁੱਤਰ ਸੁਰਜੀਤ,ਜਤਿੰਦਰ ਸਿੰਘ ਪੁੱਤਰ ਜਸਵੰਤ ਸਿੰਘ,ਇੰਦਰਜੀਤ ਸਿੰਘ ਉਰਫ ਹੜੱਬਾ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਹਰਦੇ ਪੁਤਲੀ ਅਮਿ੍ਤਸਰ ਅਤੇ ਚੰਦ ਪੁੱਤਰ ਮੰਗਾ ਮਸੀਹ ਵਾਸੀ ਅਜਨਾਲਾ ਜਿਨਾਂ ਉਪਰ ਧਾਰਾ 379 ਬੀ ਅਤੇ 506 ਅਧੀਨ ਪੁਲਿਸ ਸਟੇਸ਼ਨ ਝੰਡੇਰ ਵਿਖੇ ਮਾਮਲਾ ਦਰਜ ਹੈ ਨੂੰ ਸਥਾਨਕ ਕੇਂਦਰੀ ਜ਼ੈਲ ਵਿੱਚ ਦਾਖਲ ਕਰਾਉਣ ਲਈ ਪੁਲਿਸ ਸਟੇਸ਼ਨ ਝੰਡੇਰ ਦੀ ਗਾਰਦ ਲੈਕੇ ਆਈ ਸੀ ਜਦੇ ਇਹਨਾਂ ਦੀ ਜ਼ੈਲ ਦੀ ਡਿਉੜੀ ਵਿੱਚ ਤਲਾਸ਼ੀ ਕੀਤੀ ਗਈ ਤਾਂ ਸ਼ਮਸ਼ੇਰ ਸਿੰਘ ਉਰਫ ਸ਼ੇਰਾਂ ਪਾਸੋਂ ਦੋ,ਜਤਿੰਦਰ ਸਿੰਘ ਪਾਸੋ ਦੋ ਇੰਦਰਜੀਤ ਸਿੰਘ ਪਾਸੋਂ ਤਿੰਨ ਅਤੇ  ਚੰਦ ਪਾਸੋ ਦੋ ਸਿੰਮ ਕਾਰਡ ਬਰਾਮਦ ਹੋਏ ।

Related posts

Leave a Reply