ਜਲੰਧਰ : 3 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ

                 ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਮੀਤ ਸਿੰਘ) – ਕੋਰੋਨਾ ਵਾਇਰਸ ਜਿੱਥੇ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ, ਉਥੇ ਹੀ ਭਾਰਤ ਦੇ ਲਗਭਗ 27 ਸੂਬੇ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਲਈ ਜਕੜ ‘ਚ ਹਨ। ਪੰਜਾਬ ‘ਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਨਵਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ 3 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ‘ਚੋਂ 65 ਸਾਲਾ ਔਰਤ ਮਕਸੂਦਾ ਦੀ ਹੈ, 42 ਸਾਲਾ ਨੌਜਵਾਨ ਭੈਰੋ ਬਾਜ਼ਾਰ ਦਾ ਹੈ ਅਤੇ ਤੀਜੀ ਔਰਤ 53 ਸਾਲਾ ਪੁਰਾਣੀ ਸਬਜ਼ੀ ਮੰਡੀ ਦੀ ਹੈ। ਅੱਜ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਹਸਪਤਾਲ ‘ਚ ਇਨ੍ਹਾਂ ਤਿੰਨਾਂ ਉਕਤ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅੱਜ ਗੁਰੂ ਨਾਨਕ ਹਸਪਤਾਲ ਦੀ ਲੈਬੋਰਟਰੀ ‘ਚ ਕੁੱਲ 98 ਟੈਸਟ ਕੀਤੇ ਗਏ, ਜਿਨ੍ਹਾਂ ‘ਚੋਂ 4 ਦੀਆਂ ਰਿਪੋਰਟਾਂ 3 ਜਲੰਧਰ 1 ਅੰਮ੍ਰਿਤਸਰ ਪਾਜ਼ੇਟਿਵ ਆਈਆਂ ਹਨ।

Related posts

Leave a Reply