ਸਬਜ਼ੀ ਮੰਡੀਆਂ ਵਿਖੇ ਸ਼ੋਸਲ ਡਿਸਟੈਂਸ ਮੈਨਟੇਨ ਕਰਨ ਨੂੰ ਬਣਾਇਆ ਗਿਆ ਯਕੀਨੀ
ਗੁਰਦਾਸਪੁਰ, 12 ਅਪ੍ਰੈਲ ( ਅਸ਼ਵਨੀ )  ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਮੰਡੀ ਬੋਰਡ ਵਿਭਾਗ ਵਲੋਂ ਸ਼ਬਜ਼ੀਆਂ ਮੰਡੀਆਂ ਵਿਖੇ ਸ਼ੋਸਲ ਡਿਸਟੈਂਸ (ਸਮਾਜਿਕ ਦੂਰੀ) ਬਣਾ ਕੇ ਰੱਖਣ ਨੂੰ ਯਕੀਨੀ ਬਣਾਇਆ ਗਿਆ ਹੈ।


ਜ਼ਿਲਾ ਮੰਡੀ ਅਫਸਰ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਬਜ਼ੀਆਂ ਮੰਡੀਆਂ ਵਿਖੇ ਆੜਤੀਏ ਤੇ ਦੁਕਾਨਦਾਰਾਂ ਨੂੰ ਸ਼ੋਸਲ ਡਿਸਟੈਂਸ ਲਈ ਜਾਗਰੂਕ ਕੀਤਾ ਗਿਆ ਹੈ ਸ਼ਬਜ਼ੀ ਮੰਡੀ ਗੁਰਦਾਸਪੁਰ, ਦੀਨਾਨਗਰ, ਬਟਾਲਾ, ਧਾਰੀਵਾਲ ਤੇ ਕਾਦੀਆਂ ਆਦਿ ਵਿਖੇ ਸ਼ੋਸਲ ਡਿਸਟੈਂਸ਼ ਨੂੰ ਮੈਨਟੇਨ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।


ਉਨਾਂ ਨੇ ਅੱਗੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਜਿਲੇ ਅੰਦਰ ਕਰਫਿਊ ਚੱਲ ਰਿਹਾ ਹੈ ਪਰ ਇਸ ਸਮੇਂ ਦੋਰਾਨ ਲੋਕਾਂ ਨੂੰ ਉਨਾਂ ਦੇ ਘਰਾਂ ਤਕ ਘਰੇਲੂ ਵਰਤੋਂ ਵਾਲੀਆਂ ਸਬਜ਼ੀਆਂ ਦੀ ਸਪਲਾਈ ਨਿਰਵਿਘਨ ਕੀਤੀ ਜਾ ਰਹੀ ਹੈ ਅਤੇ ਰੋਜਾਨਾ ਸਬਜ਼ੀਆਂ ਤੇ ਫਲਾਂ ਦੇ ਕੀ ਭਾਅ ਹਨ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

 ਉਨਾਂ ਨਾਲ ਹੀ ਦੱਸਿਆ ਕਿ ਵਿਭਾਗ ਵਲੋਂ ਨਿਰਧਾਰਿਤ ਕੀਮਤਾਂ ਤੋਂ ਵੱਧ ਕੀਮਤ ਵਸੂਲਣ ਵਾਲੇ ਦੁਕਾਨਦਾਰ/ਰੇਹੜੀ ਆਦਿ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਸ਼ਚਿਤ ਕੀਤੀਆਂ ਕੀਮਤਾਂ ‘ਤੇ ਹੀ ਸਬਜ਼ੀਆਂ ਵੇਚਣ। ਵੱਧ ਕੀਮਤ ਵਸੂਲਣ ਵਾਲੇ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਲੋਕਾਂ ਨੂੰ ਸ਼ੋਸਲ ਡਿਸਟੈਂਸ ਨੂੰ ਮੈਨਟੇਨ ਕਰਕੇ ਰੱਖਣ ਦੀ ਅਪੀਲ ਕੀਤੀ।

Related posts

Leave a Reply