ਗੁਰਦਾਸਪੁਰ 4 ਅਪ੍ਰੈਲ ( ਅਸ਼ਵਨੀ ) : ਗੁਰਦਾਸਪੁਰ ਦੇ ਬਾਰੀਅਰ ਬਾਈਪਾਸ ਚੌਕ ‘ਤੇ ਮੋਟਰਸਾਈਕਲ ਸਵਾਰ ਨੂੰ ਅਚਾਨਕ ਓਵਰਟੇਕ ਕਰਨ ਕਾਰਨ ਇੱਕ ਤੇਜ਼ ਰਫਤਾਰ ਆਟੋ ਬੇਕਾਬੂ ਹੋ ਕੇ ਪਲਟ ਗਿਆ।ਹਾਦਸੇ ਵਿੱਚ ਸਵਾਰ ਚਾਰ ਔਰਤਾਂ ਸਣੇ ਨੌਂ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਆਟੋ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਚੌਕੀ ਬਾਰੀਅਰ ਦੇ ਇੰਚਾਰਜ ਹਰਪਾਲ ਸਿੰਘ ਟੀਮ ਸਮੇਤ ਮੌਕੇ’ ਤੇ ਪਹੁੰਚੇ ਅਤੇ ਜ਼ਖਮੀਆ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ। ਡਾਕਟਰਾਂ ਅਨੁਸਾਰ ਜ਼ਖਮੀਆਂ ਵਿਚੋਂ ਇਕ ਔਰਤ ਦੀ ਹਾਲਤ ਨਾਜ਼ੁਕ ਹੈ।
Read MoreCategory: PUNJABI
ਸਿੱਧੀ ਅਦਾਇਗੀ ਦੇ ਮਾਮਲੇ ਤੇ ਆਡ਼੍ਹਤੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਵਜਾਇਆ ਬਿਗਲ
ਗੁਰਦਾਸਪੁਰ 4 ਅਪ੍ਰੈਲ ( ਅਸ਼ਵਨੀ ) : ਇਸ ਵਾਰ ਕੇਂਦਰ ਸਰਕਾਰ ਵੱਲੋਂ ਤੇ ਐਫਸੀਆਈ ਵੱਲੋਂ ਪੰਜਾਬ ਵਿੱਚ ਖ਼ਰੀਦੀ ਹੋਈ ਕਣਕ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਕਿਸਾਨ ਅਤੇ ਆਡ਼੍ਹਤੀਆਂ ਵਿਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ।ਇਸ ਫੈਸਲੇ ਦੇ ਵਿਰੋਧ ‘ਚ ਅੱਜ ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਪੈਂਦੀਆਂ 100 ਤੋਂ ਵੱਧ ਮੰਡੀਆਂ ਦੇ ਆੜ੍ਹਤੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ।
Read Moreਮੰਡੀਆਂ ਵਿੱਚ ਕਿਸਾਨ ਦੀ ਮਿਹਨਤ ਦਾ ਮਿਲੇ ਪੂਰਾ ਮੁੱਲ ਕਿਸਾਨ ਨੂੰ ਹੋਣਾ ਪਵੇਗਾ ਜਾਗਰੁਕ
ਪਠਾਨਕੋਟ, 4 ਅਪ੍ਰੈਲ (ਰਾਜਿੰਦਰ ਸਿੰਘ ਰਾਜਨ) : ਕਣਕ ਹਾੜੀ ਦੀ ਮੁੱਖ ਫਸਲ ਹੈ ਜੋ ਸਾਲ 2019-20 ਦੌਰਾਨ ਤਕਰੀਬਨ 35.20 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਗਈ ਸੀ ਅਤੇ ਕੁੱਲ 182 ਲੱਖ ਮੀਟਰਿਕ ਟਨ ਪੈਦਾਵਾਰ ਹੋਈ ।ਚਾਲੂ ਹਾੜ੍ਹੀ ਦੌਰਾਨ ਮੰਡੀਆਂ ਵਿੱਚ ਕਣਕ ਦੀ ਰਿਕਾਰਡ ਤੋੜ ਆਮਦ ਹੋਣ ਦੀ ਸੰਭਾਵਨਾ ਹੈ ਪਰ ਵਿਸ਼ਵ ਪੱਧਰ ਤੇ ਕਰੋਨਾ ਵਾਇਰਸ ਦੀ ਦੂਜੀ ਲਹਿਰ ਮਾਹਮਾਰੀ ਕਾਰਨ ਕਣਕ ਦੀ ਕਟਾਈ ਅਤੇ ਮੰਡੀਕਰਨ ਦਾ ਸੀਜਨ ਪਿਛਲੇ ਸਾਲ ਵਾਂਗ ਹੀ ਰਹਿਣ ਦੀ ਸੰਭਾਵਨਾ ਹੈ।
Read MoreLATEST..2004 ਤੋਂ ਬਾਅਦ ਭਰਤੀ ਕਰਮਚਾਰੀ 10 ਅਪ੍ਰੈਲ ਨੂੰ ਪੁੱਛਣਗੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਸਵਾਲ : ਸੰਜੀਵ ਧੂਤ
ਗੜ੍ਹਦੀਵਾਲਾ 4 ਅਪ੍ਰੈਲ (ਚੌਧਰੀ) : ਜਿਲ੍ਹਾ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ 10 ਅਪ੍ਰੈਲ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਕੀਤੇ ਜਾਣ ਵਾਲੇ ਘਿਰਾਓ ਕਰ ਵਾਅਦਾ ਯਾਦ ਕਰਵਾਓ ਪੱਤਰ ਦੇਣ ਦੀ ਮੁਹਿੰਮ ਤਹਿਤ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਵਾਇਦਾ ਯਾਦ ਕਰਾਉ ਪੱਤਰ ਸੋਪਿਆ ਜਾਵੇਗਾ ।
LATEST…ਸ.ਮਨਜੀਤ ਸਿੰਘ ਦਸੂਹਾ ਵਲੋਂ ਸ਼ਗਨ ਸਕੀਮ ਤਹਿਤ ਪਿੰਡ ਮਾਨਗੜ੍ਹ ਵਿਖੇ 5100 ਰੁਪਏ ਪਰਿਵਾਰ ਨੂੰ ਭੇਂਟ
ਗੜ੍ਹਦੀਵਾਾਲਾ 4 ਅਪ੍ਰੈਲ(ਚੌਧਰੀ) : ਸੀਨੀਅਰ ਸਮਾਜ ਸੇਵਕ ਅਤੇ ਸੀਨੀਅਰ ਅਕਾਲੀ ਦਲ (ਡੀ) ਆਗੂ ਹਲਕਾ ਉੜਮੁੜ ਸਰਦਾਰ ਮਨਜੀਤ ਸਿੰਘ ਦਸੂਆ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀਆਂ ਦੀ ਸ਼ਾਦੀ ਲਈ ਇੱਕ ਸ਼ਗਨ ਸਕੀਮ ਚਲਾਈ ਹੋਈ ਹੈ।
Read MoreBREKING..ਗੜ੍ਹਦੀਵਾਲਾ ਦੇ ਪਿੰਡ ਸ਼ੇਖਾਂ ਦੇ ਜੰਗਲਾਤ ਰਕਬੇ ਵਿੱਚ ਲੱਗੀ ਜਬਰਦਸਤ ਅੱਗ,ਫਾਇਰ ਬ੍ਰਿਗੇਡ ਵਿਭਾਗ ਨੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ
ਗੜ੍ਹਦੀਵਾਲਾ 2 ਅਪ੍ਰੈਲ (ਚੌਧਰੀ) : ਅੱਜ ਦੁਪਹਿਰ ਬਾਦ ਗੜ੍ਹਦੀਵਾਲਾ ਦੇ ਪਿੰਡ ਸ਼ੇਖਾ ਦੇ ਜੰਗਲਾਤ ਰਕਬੇ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਵਰ ਵਿਅਕਤੀਆਂ ਨੇ ਅੱਗ ਲੱਗਣ ਦੀ ਸੂਚਨਾ ਗੜ੍ਹਦੀਵਾਲਾ ਪੁਲਿਸ ਅਤੇ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਦਿੱਤੀ। ਗੜ੍ਹਦੀਵਾਲਾ ਪੁਲਿਸ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਫਾਇਰ ਬ੍ਰਿਗੇਡ ਵਿਭਾਗ ਹੁਸ਼ਿਆਰਪੁਰ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚਕੇ ਅੱਗ ਤੇ ਕਾਬੂ ਪਾ ਲਿਆ ਹੈ
ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ।
LETEST..ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨਾਲ ਹੋਇਆਂ 6 ਮੌਤਾਂ,166 ਹੋਰ ਲੋਕਾਂ ਦੀ ਰਿਪੋਰਟ ਆਈ ਪਾਜਿਟਿਵ
ਹੁਸ਼ਿਆਰਪੁਰ 3 ਅਪ੍ਰੈਲ (ਚੌਧਰੀ ) : ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2016 ਨਵੇਂ ਸੈਂਪਲ ਲਏ ਗਏ ਹਨ ਅਤੇ 2496 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ 166 ਨਵੇਂ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 14154 ਹੋ ਗਈ ਹੈ।
Read MoreLETEST..ਉਪ ਜਿਲਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਮਸਤੀਵਾਲ ਦਾ ਅਚਨਚੇਤ ਨਿਰੀਖਣ
ਗੜ੍ਹਦੀਵਾਲਾ 3 ਅਪ੍ਰੈਲ (ਚੌਧਰੀ) ਅੱਜ ਸ਼ਹੀਦ ਕਾਂਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
Read MoreLETEST.. ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ) ਵਲੋਂ 31ਮਾਰਚ ਦੇ ਸੰਘਰਸ਼ ਐਲਾਨ ਉਪਰੰਤ ਡਿਪਟੀ ਡਾਇਰੈਕਟਰ ਪਟਿਆਲਾ ਨੇ 9 ਅਪ੍ਰੈਲ ਨੂੰ ਮੀਟਿੰਗ ਦਾ ਦਿੱਤਾ ਸੱਦਾ
ਗੜ੍ਹਦੀਵਾਲਾ 3 ਅਪ੍ਰੈਲ (ਚੌਧਰੀ ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਜਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ ਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਜਲ ਸਪਲਾਈ ਵਿਭਾਗ ਅੰਦਰ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਇਨਲਿਸਟਮੈਟ/ਸੈਲਫ ਇੰਪਲਾਈਜ਼ ਵਰਕਰਾਂ ਦਾ ਸਿੱਧਾ ਵਿਭਾਗੀ ਕੰਟਰੈਕਟ ਜਾਰੀ ਕਰਨ ਲਈ ਡਿਪਾਰਟਮੈਂਟ ਤੇ ਪੰਜਾਬ ਸਰਕਾਰ ਖਿਲਾਫ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ।
Read Moreਗੜ੍ਹਦੀਵਾਲਾ ਵਿਖੇ ਖੂਨਦਾਨ ਕੈਂਪ ਦੌਰਾਨ 46 ਯੂਨਿਟ ਬਲੱਡ ਇਕੱਤਰ
ਗੜ੍ਹਦੀਵਾਲਾ 3 ਅਪ੍ਰੈਲ (ਚੌਧਰੀ) : ਬੀਤੇ ਦਿਨ 2 ਅਪ੍ਰੈਲ 2021 ਨੂੰ ਗੁਰੂ ਨਾਨਕ ਪਾਤਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਤੇ ਦੀ ਬਲੱਡ ਐਸੋਸੀਏਸ਼ਨ ਹੁਸ਼ਿਆਰਪੁਰ, ਟੀਮ ਗੜ੍ਹਦੀਵਾਲਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਲਾਕੇ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕੈਂਪ ਦਾ ਉਦਘਾਟਨ ਥਾਣਾ ਮੁਖੀ ਸਬ ਇੰਸਪੈਕਟਰ ਸੱਤਪਾਲ ਸਿੰਘ ਜਲੋਟਾ ਨੇ ਕੀਤਾ ਅਤੇ ਉਨ੍ਹਾਂ ਨਾਲ ਅਡੀਸ਼ਨਲ ਸਬ ਇੰਸਪੈਕਟਰ ਸਤਵਿੰਦਰ ਸਿੰਘ ਚੀਮਾ ਵੀ ਹਾਜਰ ਸਨ।
Read Moreਪਿੰਡ ਡੱਫਰ ਮੋਖਾ ਵਿਖੇ ਕਿਸਾਨ ਮਜ਼ਦੂਰ ਏਕਤਾ ਮੋਰਚੇ ਦੀ ਚੜਦੀਕਲਾ ਲਈ ਅਰਦਾਸ ਸਮਾਗਮ 3 ਅਪ੍ਰੈਲ ਤੋਂ ਆਰੰਭ
ਗੜ੍ਹਦੀਵਾਲਾ, 3 ਅਪ੍ਰੈਲ (ਚੌਧਰੀ ) ਭਾਈ ਘਨਈਆ ਜੀ ਸੇਵਾ ਸਿਮਰਨ ਸੁਸਾਇਟੀ,ਐਨ ਆਰ ਆਈ ਵੀਰਾਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਸਦਕਾ ਦੋ ਰੋਜਾ ਮਹਾਨ ਕੀਰਤਨ ਦਰਬਾਰ 4 ਅਪ੍ਰੈਲ 2021 ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਪਿੰਡ ਡੱਫਰ ਮੋਖਾ ਵਿਖੇ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲਿਆਂ ਦੇ ਅਸ਼ੀਰਵਾਦ ਸਦਕਾ ਕਰਵਾਏ ਜਾ ਰਹੇ ਹਨ।
Read MoreLETEST…ਕੋਵਿਡ ਲੋਕਡਾਊਨ ਦੌਰਾਨ ਕੇ.ਐਮ.ਐਸ ਕਾਲਜ ਦਸੂਹਾ ਵਿਖੇ ਆਨਲਾਈਨ ਕਲਾਸਾਂ ਸ਼ੁਰੂ : ਚੇਅਰਮੈਨ ਚੌ.ਕੁਮਾਰ ਸੈਣੀ
ਦਸੂਹਾ 3 ਅਪ੍ਰੈਲ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਰਾਜੀਵ ਦਿਕਸ਼ਿਤ ਆਈ.ਟੀ ਵਿਭਾਗ, ਮੰਜੁਲਾ ਸੈਣੀ ਫੈਸ਼ਨ ਟੈਕਨੌਲੋਜੀ ਵਿਭਾਗ ਅਤੇ ਡਾ.ਐਮ.ਐਸ ਰੰਧਾਵਾ ਖੇਤੀਬਾੜੀ ਵਿਭਾਗ ਦੀਆਂ ਪਿਛਲੇ 15 ਦਿਨ ਤੋ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ।
Read MoreLETEST.. ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਬਾਇਓਟਿਕ ਵਿਭਾਗ ਵਲੋਂ ਬੋਧਿਕ ਸੰਪਤੀ ਦਾ ਅਧਿਕਾਰ’ ਵਿਸ਼ੇ ਉੱਤੇ ਰਾਸ਼ਟਰੀ ਵੈਬੀਨਾਰ
ਦਸੂਹਾ 3 ਅਪ੍ਰੈਲ (ਚੌਧਰੀ) : ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਬਾਇਓਟਿਕ ਵਿਭਾਗ ਵਲੋਂ ‘ਬੋਧਿਕ ਸੰਪਤੀ ਦਾ ਅਧਿਕਾਰ’ ਵਿਸ਼ੇ ਉੱਤੇ ਰਾਸ਼ਟਰੀ ਵੈਬੀਨਾਰ
ਕਰਵਾਇਆ ਗਿਆ ਜਿਸ ਦੇ ਮੁੱਖ ਵਕਤਾ ਸ੍ਰੀਮਤੀ ਦਿਵਿਆ ਕੋਸ਼ਿਕ, ਸਾਇੰਟਿਸ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਸਨ।
BREAKING.. ਮਾਹਿਲਪੁਰ ਪੁਲਸ ਵਲੋਂ 8 ਕਿਲੋ ਹੈਰੋਇਨ ਸਮੇਤ ਦੋ ਕਾਬੂ
ਹੁਸ਼ਿਆਰਪੁਰ 3 ਅਪ੍ਰੈਲ (ਚੌਧਰੀ) : ਦੇਰ ਰਾਤ ਸੀ ਆਈ ਏ ਸਟਾਫ਼ ਹੁਸ਼ਿਆਰਪੁਰ ਅਤੇ ਮਾਹਿਲਪੁਰ ਪੁਲਸ ਵਲੋਂ ਸੰਯੁਕਤ ਆਪ੍ਰੇਸ਼ਨ ਦੌਰਾਨ ਮਾਹਿਲਪੁਰ ਥਾਣਾ ਅਧੀਨ ਪੈਂਦੇ ਪਿੰਡ ਠੁਆਣਾ ਕੋਲੋਂ ਇੱਕ ਫਾਰਚੂਨਰ ਗੱਡੀ ਨੂੰ ਕਾਬੂ ਕੀਤਾ ਹੈ। ਜਿਸਦੀ ਤਲਾਸ਼ੀ ਲੈਣ ਤੇ ਉਸ ਵਿਚੋਂ 8 ਕਿਲੋਂ ਹੈਰੋਇਨ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read Moreਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ,ਹਰ ਸੰਭਵ ਮਦਦ ਦਾ ਭਰੋਸਾ
ਹੁਸ਼ਿਆਰਪੁਰ, 2 ਅਪ੍ਰੈਲ(ਚੌਧਰੀ) : ਥਾਣਾ ਬੁਲੋਵਾਲ ਦੀ ਹੱਦ ਵਿੱਚ ਪੈਂਦੇ ਇਕ ਪਿੰਡ ਵਿੱਚ ਕੁਝ ਦਿਨ ਪਹਿਲਾਂ ਜਹਿਰੀਲਾ ਪਦਾਰਥ ਖਾ ਕੇ ਜਾਨ ਦੇਣ ਵਾਲੀ ਇਕ ਨਾਬਾਲਗ ਲੜਕੀ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪਹੁੰਚੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੀੜਤ ਪਰਿਵਾਰ ਨੂੰ ਕਮਿਸ਼ਨ ਵਲੋਂ ਹਰ ਸੰਭਵ ਮਦਦ ਅਤੇ ਜਲਦ ਤੋਂ ਜਲਦ ਨਿਆਂ ਦੁਆਉਣ ਦਾ ਭਰੋਸਾ ਦਿੱਤਾ।
Read MoreBREAKING..ਥਾਣਾ ਦਸੂਹਾ ਦੇ ਮੰਡ ਏਰੀਆ(ਬਿਆਸ ਦਰਿਆ) ਨਾਲ ਲੱਗਦੇ ਮੰਡ ਏਰੀਆ ਵਿੱਚ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਕਰਕੇ ਕੀਤੀ ਨਸ਼ਟ
ਦਸੂਹਾ 2 ਅਪ੍ਰੈਲ (ਚੌਧਰੀ) : ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਸਾਹਿਬ, ਹੁਸ਼ਿਆਰਪੁਰ ਵੱਲੋਂ ਨਜਾਇਜ ਸ਼ਰਾਬ ਦੀ ਬਾਮਦਗੀ ਅਤੇ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਮਨੀਸ਼ ਕੁਮਾਰ ਪੀ.ਪੀ.ਐਸ,ਉਪ ਕਪਤਾਨ ਪੁਲਿਸ,ਸਬ ਡਵੀਜਨ,ਦਸੂਹਾ ਦੀ ਹਦਾਇਤ ਪਰ ਐਸ.ਆਈ. ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਸਮੇਤ ਪੁਲਿਸ ਕਰਮਚਾਰੀਆਂ ਅਤੇ ਆਬਕਾਰੀ ਸਟਾਫ ਹੁਸ਼ਿਆਰਪੁਰ ਦੇ ਇੰਸਪੈਕਟਰ ਨਰੇਸ਼ ਸਹੋਤਾ,ਤਰਲੋਚਨ ਸਿੰਘ,ਮਹਿੰਦਰ ਸਿੰਘ ਅਤੇ ਮਨਜੀਤ ਕੌਰ ਨਾਲ ਰੇਡ ਕਰਕੇ ਪਿੰਡ ਰਾਜਪੁਰ ਮੰਡ ਏਰੀਆ (ਬਿਆਸ
ਦਰਿਆ) ਵਿੱਚ ਰੇਡ ਕਰਕੇ ਹੇਠ ਲਿਖੇ ਅਨੁਸਾਰ ਲਾਹਣ ਅਤੇ ਨਜਾਇਜ਼ ਸ਼ਰਾਬ ਦੇਸੀ ਤਿਆਰ ਕਰਨ ਲਈ ਵਰਤੋਂ ਵਿੱਚ ਲਿਆਂਦਾ ਸਮਾਨ ਬਰਾਮਦ ਕੀਤਾ ਗਿਆ
LETEST.. ਨਗਰ ਕੌਂਸਲ ਗੜਦੀਵਾਲਾ, ਟਾਂਡਾ ਅਤੇ ਦਸੂਹਾ ਦੀ ਬਾਗਡੋਰ ਜਨਰਲ ਕੈਟਾਗਰੀ ਦੇ ਹੱਥਾਂ ‘ਚ, ਮੁਕੇਰੀਆਂ ਐਸ ਸੀ ਰਿਜਰਵ
ਗੜ੍ਹਦੀਵਾਲਾ 2 ਅਪ੍ਰੈਲ(ਚੌਧਰੀ) : ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਪ੍ਰਧਾਨਾਂ ਦੀ ਜਾਰੀ ਕੀਤੀ ਨੋਟੀਫਿਕੇਸ਼ਨ ਮੁਤਾਬਕ ਨਗਰ ਕੌਂਸਲ ਗੜਦੀਵਾਲਾ, ਟਾਂਡਾ ਦਸੂਹਾ ਦੀ ਬਾਗਡੋਰ ਜਨਰਲ ਕੈਟਾਗਰੀ ਦੇ ਹੱਥਾਂ ਵਿਚ ਅਤੇ ਮੁਕੇਰੀਆਂ, ਹੁਸ਼ਿਆਰਪੁਰ ਦੀ ਐਸ ਸੀ ਰਿਜਰਵ ਦੇ ਹੱਥਾਂ ਵਿਚ ਬਾਗਡੋਰ ਸੌਂਪੀ ਜਾਵੇਗੀ।
Read Moreਦਸੂਹਾ ਪੁਲਿਸ ਵਲੋਂ 20 ਕਿਲੋ ਡੋਡੇ ਚੂਰਾ ਪੋਸਤ ਸਮੇਤ ਟੈਂਕਰ ਡਰਾਈਵਰ ਗਿ੍ਰਫਤਾਰ
ਦਸੂਹਾ 2 ਅਪ੍ਰੈਲ(ਚੌਧਰੀ) : ਸਥਾਨਕ ਪੁਲਿਸ ਨੇ ਇੱਕ ਤੇਲ ਵਾਲੇ ਟੈਂਕਰ ਚੋਂ ਟੈਂਕਰ ਡਰਾਈਵਰ ਨੂੰ 20 ਕਿਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਇਸ ਮੌਕੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਆਪਣੇ ਸਾਥੀਆਂ ਸਮੇਤ ਨੈਸ਼ਨਲ ਹਾਈਵੇ ਜਲੰਧਰ ਪਠਾਨਕੋਟ ਤੇ ਐਸ ਡੀ ਐਮ ਦਸੂਹਾ ਚੌਂਕ ਵਿਖੇ ਨਾਕਾ ਲਗਾਇਆ ਹੋਇਆ ਸੀ
Read Moreਚੋਰੀ ਦੇ ਮੋਟਰ-ਸਾਈਕਲ ਸਮੇਤ ਇਕ ਕਾਬੂ
ਗੁਰਦਾਸਪੁਰ 2 ਅਪ੍ਰੈਲ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰ-ਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
Read More8 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
ਗੁਰਦਾਸਪੁਰ 2 ਅਪ੍ਰੈਲ ( ਅਸ਼ਵਨੀ ) : – ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ 8 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
Read MoreUPDATED BREAKING.. ਗੜ੍ਹਦੀਵਾਲਾ ਵਿਖੇ ਕਰਿਆਨਾ ਦੁਕਾਨ ਅਤੇ 4 ਹੋਰ ਗੋਦਾਮਾਂ ‘ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਗੜ੍ਹਦੀਵਾਲਾ 1 ਅਪ੍ਰੈਲ (ਚੌਧਰੀ ) : ਅੱਜ ਸਵੇਰੇ ਤਕਰੀਬਨ 6 ਵਜੇ ਕਰੀਬ ਕੋਈ ਰੋਡ ਗੜ੍ਹਦੀਵਾਲਾ ਵਿਖੇ ਇੱਕ ਵੱਡੀ ਦੁਕਾਨ ਮੁਕੇਸ਼ ਕਰੀਆਨਾ ਸਟੋਰ ਅਤੇ ਇਸਦੇ ਨਾਲ ਲਗਦੇ 4 ਗੋਦਾਮਾਂ ਵਿਚ ਭਾਰੀ ਅੱਗ ਲੱਗਣ ਨਾਲ ਸਭ ਕੁਝ ਸੜ ਕੇ ਸੁਆਹ ਹੋ ਗਿਆ।
Read MoreLETEST..ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਨੌਜਵਾਨ ਦੇ ਇਲਾਜ ਲਈ 15 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ
ਗੜ੍ਹਦੀਵਾਲਾ 1 ਅਪ੍ਰੈਲ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸ਼ਿਆਮ ਪੁੱਤਰ ਰਮੇਸ਼ ਨਿਵਾਸੀ ਗੜ੍ਹਦੀਵਾਲਾ ਦੇ ਇਲਾਜ ਲਈ 15 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ। ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਆਮ ਦਾ ਕੁੱਝ ਸਮਾਂ ਪਹਿਲਾਂ ਇੱਕ ਰੋੜ ਐਕਸੀਡੈਂਟ ਹੋਇਆ ਸੀ। ਜਿਸ ਨਾਲ ਉਸਦੇ ਸਿਰ ਵਿਚ ਗੰਭੀਰ ਸੱਟ ਵੱਜੀ ਸੀ
Read MoreBREAKING.. ਗੜ੍ਹਦੀਵਾਲਾ ‘ਚ ਕੋਈ ਰੋੜ ਤੇ ਕਰਿਆਨਾ ਸਟੋਰ ਨੂੰ ਲੱਗੀ ਭਿਆਨਕ ਅੱਗ,ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ
ਗੜ੍ਹਦੀਵਾਲਾ 1 ਅਪ੍ਰੈਲ (ਚੌਧਰੀ ) : ਅੱਜ ਸਵੇਰੇ ਲਗਭਗ 6.30 ਵਜੇ ਦੇ ਕਰੀਬ ਗੜ੍ਹਦੀਵਾਲਾ ਕੋਈ ਮੋੜ ਨਜਦੀਕ ਬਿਜਲੀ ਘਰ ਇੱਕ ਕਰਿਆਨਾ ਸਟੋਰ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਭਿਆਨਕ ਲੱਗੀ ਅੱਗ ਨੂੰ ਦੇਖਦੇ ਹੋਏ ਇਕ ਹਿੰਦੀ ਅਖਬਾਰ ਦੇ ਪੱਤਰਕਾਰ ਯੋਗੇਸ਼ ਗੁਪਤਾ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
Read MoreEXCLUSIVE.. ਗੜ੍ਹਦੀਵਾਲਾ ਚ ਕੋਰੋਨਾ ਗਿਆ ਛੁੱਟੀ ਤੇ,ਬਿਨਾਂ ਮਾਸਕ ਲੋਕਾਂ ਦੀ ਸ਼ਰਾਬ ਦੇ ਠੇਕੇ ਤੇ ਪਈ ਭੀੜ,ਪੁਲਿਸ ਪ੍ਰਸਾਸ਼ਨ ਵੀ ਰਿਹਾ ਗਾਇਬ
ਗੜ੍ਹਦੀਵਾਲਾ 31 ਮਾਰਚ(ਚੌਧਰੀ) : ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਮੁੜ ਆਪਣੇ ਪੈਰ ਪਸਾਰ ਰਿਹਾ ਹੈ। ਜਿਸਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਗਾਈਡ ਲਾਈਨ ਜਾਰੀ ਕੀਤੀ ਗਈ ਹਨ। ਉਨਾਂ ਗਾਈਡਲਾਈਨ ਨੂੰ ਸਹੀ ਤਰਾਂ ਲੋਕਾਂ ਲਈ ਅਮਲ ਵਿੱਚ ਲਿਆਉਣ ਲਈ ਪੂਰੇ ਪੰਜਾਬ ਦੇ ਡੀ ਸੀ ਸਹਿਬਾਨ ਅਤੇ ਜਿਲਾ ਪੁਲਿਸ ਕਪਤਾਨਾਂ ਵਲੋਂ ਕਈ ਤਰਾਂ ਦੇ ਤਰੀਕਿਆਂ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ
Read MoreLETEST..ਰਾਹ ਜਾਂਦੇ ਨੌਜਵਾਨ ਨੂੰ ਘੇਰ ਕੇ ਦਾਤਰ ਅਤੇ ਬੇਸਵਾਲ ਨਾਲ ਹਮਲਾ ਕਰਨ ਤੇ ਤਲਵਾੜਾ ਪੁਲਸ ਨੇ 6 ਲੋਕਾਂ ਤੇ ਕੀਤਾ ਮਾਮਲਾ ਦਰਜ
ਤਲਵਾੜਾ / ਦਸੂਹਾ 31 ਮਾਰਚ (ਚੌਧਰੀ ) : ਬਿਆਨ ਅਜਾਨੇ ਅਮਨਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੁਆਟਰ ਨੰਬਰ
1049 LT3 ਸੈਕਟਰ ਨੰਬਰ 1 ਤਲਵਾੜਾ,ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਉਮਰ ਕਰੀਬ 24 ਸਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੈਂ ਬੀ ਏ ਪਾਸ ਹਾਂ ਅਤੇ ਅੱਜ ਕੱਲ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹਾਂ ਮਿਤੀ 24 ਮਾਰਚ 2021 ਨੂੰ ਵਕਤ ਕਰੀਬ 7.30 ਵਜੇ ਸ਼ਾਮ ਦਾ ਹੋਵੇਗਾ ਤਾਂ ਮੈ ਆਪਣੇ ਘਰ ਸੈਕਟਰ ਇੱਕ ਤੋਂ ਖਾਣਾ ਖਾਣ ਲਈ ਹੋਟਲ ਹੰਗਰੀ ਹੋਪ ਸੈਕਟਰ 2 ਨੂੰ ਜਾ ਰਿਹਾ ਸੀ।
BREAKING..ਅੰਨੇ ਕਤਲ ਦੀ ਗੁੱਥੀ ਨੂੰ ਦਸੂਹਾ ਪੁਲਸ ਨੇ15 ਸਾਲ ਬਾਅਦ ਸੁਲਝਾਇਆ,ਅਗਵਾ ਕੀਤੇ ਪਰਿਵਾਰਕ ਮੈਂਬਰਾਂ ਨੂੰ ਵੀ ਕੀਤਾ ਬਰਾਮਦ
ਦਸੂਹਾ 31 ਮਾਰਚ (ਚੌਧਰੀ) : ਨਵਜੋਤ ਸਿੰਘ ਮਾਹਲ,ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵੱਲੋਂ ਮੁਜਰਿਮ ਇਸਤਿਹਾਰੀਆਂ
ਨੂੰ ਗ੍ਰਿਫਤਾਰ ਕਰਨ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਮਨੀਸ਼ ਕੁਮਾਰ ਸ਼ਰਮਾ,ਉਪ ਕਪਤਾਨ ਪੁਲਿਸ,ਸਬ ਡਵੀਜ਼ਨ ਦਸੂਹਾ ਦੀ ਹਦਾਇਤ ਪਰ ਐਸ.ਆਈ.ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਸਮੇਤ ਐਸ.ਆਈ.ਮਲਕੀਅਤ ਸਿੰਘ ਥਾਣਾ ਦਸੂਹਾ ਵਗੈਰਾ ਵੱਲੋਂ ਪੁਲਿਸ ਪਾਰਟੀ ਨਾਲ ਪਿੰਡ ਲਾਲੇਵਾਲ ਤੋਂ 15 ਸਾਲ ਪਹਿਲਾ ਅਗਵਾ ਕੀਤੇ ਪਰਿਵਾਰ ਅਤੇ ਬਾਅਦ ਕਤਲ ਕਰਕੇ ਆਲੋਪ ਹੋਇਆ ਮੁਜਰਿਮ ਇਸਤਿਹਾਰੀ ਸਤਪਾਲ ਮਸੀਹ ਉਰਫ ਬਿੱਲਾ ਪੁੱਤਰ ਜਰਨੈਲ ਉਰਫ ਜੈਲੂ ਵਾਸੀ ਪਿੰਡ ਰੜਾ ਥਾਣਾ ਟਾਂਡਾ 30 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ।
LETEST..ਕੇਂਦਰ ਸਰਕਾਰ ਵਲੋਂ ਉੜਮੁੜ ਟਾਂਡਾ ਹਲਕੇ ਦੇ ਬਲਾਕ ਭੂੰਗਾ ਅਤੇ ਬਲਾਕ ਟਾਂਡਾ ਦੀਆਂ ਪੰਚਾਇਤਾਂ ਨੂੰ 25 ਕਰੋਡ਼ 54 ਲੱਖ 74 ਹਜਾਰ 625 ਰੁਪਏ ਜਾਰੀ
ਗੜ੍ਹਦੀਵਾਲਾ 30 ਮਾਰਚ (ਚੌਧਰੀ) : ਕੇਂਦਰ ਸਰਕਾਰ ਵੱਲੋਂ ਵਿੱਤ ਕਮਿਸ਼ਨ ਗ੍ਰਾੰਟ ਦੇ ਤਹਿਤ ਉੜਮੁੜ ਟਾਂਡਾ ਹਲਕੇ ਦੇ ਬਲਾਕ ਭੂੰਗਾ ਅਤੇ ਬਲਾਕ ਟਾਂਡਾ ਦੀਆਂ ਪੰਚਾਇਤਾਂ ਨੂੰ 25 ਕਰੋਡ਼ 54 ਲੱਖ 74 ਹਜਾਰ 625 (255474625) ਰੁਪਏ ਆਨਲਾਈਨ ਪੰਚਾਇਤਾਂ ਦੇ ਅਕਾਊਂਟ ਵਿੱਚ ਪਾਏ ਹਨ।ਅੱਜ ਟਾਂਡਾ ਹਲਕੇ ਦੇ ਪਿੰਡ ਭੰਬੋਵਾਲ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ ਹੋਈ।
Read MoreLETEST.. ਵਿਨੋਦ ਕਲਿਆਣ ਭੀਮ ਆਰਮੀ ਸੰਗਠਨ ਗੜ੍ਹਦੀਵਾਲਾ ਦੇ ਪ੍ਰਧਾਨ ਅਤੇ ਸਨੀ ਜਨਰਲ ਸਕੱਤਰ ਨਿਯੁਕਤ
ਗੜ੍ਹਦੀਵਾਲਾ 30 ਮਾਰਚ(ਚੌਧਰੀ) : ਬੀਤੇ ਦਿਨ 29 ਮਾਰਚ ਨੂੰ ਸਨੀ ਜੱਸਲ ਜਰਨਲ ਸਕੱਤਰ ਭੀਮ ਆਰਮੀ ਸੰਗਠਨ ਪੰਜਾਬ ਅਪਣੇ ਸਾਥੀਆਂ ਨਾਲ ਗੜ੍ਹਦੀਵਾਲ (ਹੁਸ਼ਿਆਰਪੁਰ) ਵਿੱਖੇ ਪਹੁੰਚੇ ਅਤੇ ਭੀਮ ਆਰਮੀ ਗੜ੍ਹਦੀਵਾਲ ਦੀ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਵਿਨੋਦ ਕਲਿਆਣ ਨੂੰ ਗੜ੍ਹਦੀਵਾਲ ਦਾ ਪ੍ਰਧਾਨ, ਸਨੀ ਵਾਲਮੀਕਿ ਜਰਨਲ ਸਕੱਤਰ,ਮਾਲਾ ਕਲਿਆਣ ਵਾਇਸ ਪ੍ਰਧਾਨ, ਗੁਰੀ ਮਲਿਕ, ਰਾਹੁਲ ਮਲਿਕ, ਸ਼ੇਖਰ ਮਲਿਕ, ਸ਼ਿਦੇ ਮਲਹੋਤਰਾ, ਕਰਨ ਅਰੋੜਾ, ਗੋਬਿੰਦ ਸਿੱਧੂ, ਲਵਦੀਪ, ਹਨੀ ਸਿੱਧੂ, ਮਨੀਸ਼ ਆਦਿ ਮੈਂਬਰ ਨਿਯੁਕਤ ਕੀਤੇ ਗਏ।
Read More” ਅਸੀਂ ਮੁੱਕਦੇ ਨਹੀਂ ” ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਿੰਗਲ ਟਰੈਕ ਗੀਤ ਸ਼ੋਸ਼ਲ ਮੀਡੀਆ ਤੇ ਬਣਿਆ ਲੋਕਾਂ ਦੀ ਪਹਿਲੀ ਪਸੰਦ
ਗੜ੍ਹਦੀਵਾਲਾ 30 ਮਾਰਚ (ਚੌਧਰੀ) : ਸੁਰੀਲੀ ਆਵਾਜ਼ ਦੇ ਮਾਲਕ ਅਤੇ ਸੁਰ ਦੀ ਸਮਝ ਰੱਖਣ ਵਾਲੇ ਅਤੇ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਆਪਣੇ ਵੱਲ ਨੂੰ ਖਿਚਣ ਵਾਲੇ ਮਸ਼ਹੂਰ ਗਾਇਕ ਮਲਕੀਤ ਬੁੱਲਾ ਦਾ ਇਕ ਸਿੰਗਲ ਟਰੈਕ ਗੀਤ ਰਲੀਜ਼ ਹੋ ਚੁੱਕਾ ਹੈ, ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਹਿਲਾ ਗੀਤ ਹੈ।
Read Moreਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਪ੍ਰਤੀਭਾਵਾਨ ਵਿਦਿਆਰਥੀਆਂ ਨੇ ਐਸ ਓ ਐਫ ਨੈਸ਼ਨਲ ਅੰਗ੍ਰੇਜ਼ੀ ਅਤੇ ਸਾਇੰਸ ਦੀ ਪ੍ਰੀਖਿਆ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਦਸੂਹਾ 30 ਮਾਰਚ(ਚੌਧਰੀ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੋਰ ਪ੍ਰੀਖਿਆਂਵਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦਾ ਉਦਾਹਰਨ ਓਲੰਪਿਯਾਡ ਦੀ ਪ੍ਰੀਖਿਆ ਦਾ ਨਤੀਜਾ ਹੈ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਐਸ ਓ ਐਫ ਦੀ ਅੰਗ੍ਰੇਜ਼ੀ ਅਤੇ ਸਾਇੰਸ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਕੂਲ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ।
Read More