ਗੜ੍ਹਦੀਵਾਲਾ 10 ਜੂਨ (ਚੌਧਰੀ / ਯੋਗੇਸ਼ ਗੁਪਤਾ) : ਕੇਂਦਰ ਸਰਕਾਰ ਵਲੋਂ ਹੁਨਰਮੰਦ ਵਿਦਿਆਰਥੀਆਂ ਦੀ ਚੋਣ ਕਰਨ ਦੇ ਮੰਤਵ ਨਾਲ ਕਰਵਾਈ ਗਈ ਨੈਸ਼ਨਲ ਮੈਰਿਟ ਕਮ ਮੀਨਸ ਸਕਾਲਰਸ਼ਿੱਪ(NMMS) ਪ੍ਰੀਖਿਆ 2020-21 ਵਿਚ ਸਰਕਾਰੀ ਹਾਈ ਸਕੂਲ ਜ਼ੰਡੌਰ ਦੇ ਕੁਲ 7 ਪ੍ਰਤੀਯੋਗੀਆ ਵਿਚੋਂ 5 ਵਿਦਿਆਰਥੀਆਂ ਨੇ ਵਧੀਆ ਰੈਂਕਿੰਗ ਦੇ ਨਾਲ਼ ਕਾਮਯਾਬੀ ਹਾਸਲ ਕੀਤੀ ਹੈ।
Read MoreCategory: PUNJABI
ਅਧਿਆਪਕਾਂ ਦੀ ਸਖ਼ਤ ਮਿਹਨਤ ਦੇ ਚੱਲਦੇ ਸਿੱਖਿਆ ਖੇਤਰ ’ਚ ਸੂਬੇ ਨੇ ਮੋਹਰੀ ਸਥਾਨ ਹਾਸਲ ਕੀਤਾ : ਅਪਨੀਤ ਰਿਆਤ
ਹੁਸ਼ਿਆਰਪੁਰ, 10 ਜੂਨ(ਚੌਧਰੀ) : ਰਾਸ਼ਟਰੀ ਪੱਧਰ ’ਤੇ ਸਕੂਲ ਸਿੱਖਿਆ ਖੇਤਰ ਵਿੱਚ ਕੀਤੀ ਗਈ ਤਾਜ਼ਾ ਦਰਜਾਬੰਦੀ (ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ) ਤਹਿਤ ਦੇਸ਼ ਭਰ ਵਿੱਚ ਪੰਜਾਬ ਵਲੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਕੂਲ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ ਗਈ ਅਤੇ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਸਟਾਫ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।
Read Moreਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਸਰਕਾਰੀ ਸਕੂਲਾਂ ਵਿੱਚ ਵਿਦੇਸ਼ੀ ਭਾਸ਼ਾਵਾਂ ਪੜ੍ਹਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ
ਚੰਡੀਗੜ੍ਹ,10 ਜੂਨ : ਬਦਲਦੇ ਦੌਰ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਰਕਾਰੀ ਸਕੂਲਾਂ ਵਿੱਚ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਚੋਣਵੇਂ ਵਿਸ਼ਿਆਂ ਵਜੋਂ ਵਿਦੇਸ਼ੀ ਭਾਸ਼ਾਵਾਂ ਪੜ੍ਹਾਉਣ ਦਾ ਮੌਕਾ ਦੇਣ ਦੀ ਜ਼ਰੂਰਤ `ਤੇ ਜ਼ੋਰ ਦਿੱਤਾ।
Read Moreਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਦਿੱਤੀ ਹੱਲਾਸ਼ੇਰੀ ਅਧਿਆਪਕ ਵਰਗ ‘ਚ ਭਰਿਆ ਨਵਾਂ ਜੋਸ਼
ਦਸੂਹਾ /ਹੁਸ਼ਿਆਰਪੁਰ 10 ਜੂਨ(ਚੌਧਰੀ ) : ਕੇਂਦਰ ਸਰਕਾਰ ਵੱਲੋਂ ਕਰਵਾਏ ਸਕੂਲ ਸਿੱਖਿਆ ਰਾਸ਼ਟਰੀ ਸਰਵੇਖਣ (ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ) ‘ਚ ਪੰਜਾਬ ਵੱਲੋਂ ਪਹਿਲਾ ਸਥਾਨ ਹਾਸਿਲ ਕਰਨ ਦੇ ਸੰਦਰਭ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ‘ਚ ਹੋਏੇ ਰਾਜ ਪੱਧਰੀ ਵਰਚੂਅਲ ਸਮਾਗਮ ਦੌਰਾਨ ਜਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਸਕੂਲ ਮੁਖੀਆਂ, ਅਧਿਆਪਕਾਂ, ਲੋਕ ਨੁਮਾਇੰਦਿਆਂ ਤੇ ਮੋਹਤਬਰ ਸ਼ਖਸ਼ੀਅਤਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ। ਇਸ ਸਬੰਧੀ ਸਰਕਾਰੀ ਹਾਈ ਸਮਾਰਟ ਸਕੂਲ ਘੋਗਰਾ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਅਧਿਆਪਕਾ ਜਸਪ੍ਰੀਤ ਕੌਰ ਭੁੱਲਰ ਦੀ ਅਗਵਾਈ ‘ਚ ਅਧਿਆਪਕਾਂ ਤੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ।
Read Moreਆਲ ਇੰਡੀਆ ਫੈਡਰੇਸ਼ਨ ਆਲ ਆਂਗਣਵਾੜੀ ਵਰਕਰਜ਼ ਹੈਲਪਰ ਦੇ ਸੱਦੇ ਤੇ 11ਜੂਨ ਨੂੰ ਮਨਾਇਆ ਜਾਵੇਗਾ ਵਿਰੋਧ ਦਿਵਸ
ਗੁਰਦਾਸਪੁਰ 10 ਜੂਨ ( ਅਸ਼ਵਨੀ ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਦੀਨਾਨਗਰ ਵਿਖੇ ਵਿਭਾਗੀ ਮੰਤਰੀਅਰੁਣਾ ਚੌਧਰੀ ਦੀ ਕੋਠੀ ਸਾਹਮਣੇ ਪੱਕਾ ਮੋਰਚਾ 58ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ।ਅੱਜ ਦੇ ਧਰਨੇ ਵਿਚ ਸਰਕਲ ਪ੍ਰਧਾਨ ਕੰਵਲਜੀਤ ਕੌਰ ਦੀ ਅਗਵਾਈ ਵਿਚ ਇਕੱਠੇ ਹੋ ਕੇ ਬਲਾਕ ਡੇਰਾ ਬਾਬਾ ਨਾਨਕ ਦੀਆਂ ਵਰਕਰਾਂ ਹੈਲਪਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ । ਸਰਕਾਰ ਦੀਆਂ ਨੀਤੀਆਂ ਤੇ ਸੂਬਾ,ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਚਾਣਨਾ ਪਾਇਆ ।
Read MoreLATEST.. ਜਿਲੇ ‘ਚ ਅੱਜ ਕੋਵਿਡ-19 ਨਾਲ 2 ਔਰਤਾਂ ਦੀ ਮੌਤ, 59 ਹੋਰ ਨਵੇਂ ਪਾਜੇਟਿਵ ਮਰੀਜ
ਹੁਸ਼ਿਆਰਪੁਰ,10 ਜੂਨ ( ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 3149 ਨਵੇ ਸੈਪਲ ਲੈਣ ਨਾਲ ਅਤੇ 2660 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 54 ਨਵੇ ਪਾਜੇਟਿਵ ਕੇਸ ਅਤੇ 05 ਜਿਲੇ ਤੋ ਬਾਹਰ ਦੀਆ ਲੈਬ ਤੋ ਪ੍ਰਾਪਤ ਹੋਣ ਨਾਲ ਕੁੱਲ 59 ਨਵੇ ਪਾਜੇਟਿਵ ਮਰੀਜ ਹਨ । ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 27721 ਹੈ ਅਤੇ ਬਾਹਰਲੇ ਜਿਲਿਆ ਤੋ 1955 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 29676 ਹਨ ।
Read MoreLATEST.. ਬਸਪਾ ਦੀ ਵੱਧਦੀ ਤਾਕਤ ਦੇਖ ਕੇ ਕਾਂਗਰਸ ਵਰਗੀਆਂ ਪਾਰਟੀਆਂ ‘ਚ ਵੀ ਘਬਰਾਹਟ : ਬੈਨੀਪਾਲ, ਗੜੀ
ਗੜ੍ਹਦੀਵਾਲਾ 10 ਜੂਨ (ਚੌਧਰੀ) : ਗੁਰੂ ਰਵਿਦਾਸ ਗੁਰਦੁਆਰਾ ਗੜਦੀਵਾਲਾ ਵਿੱਚ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨਗੀ ਹੇਠ ਅਹੁਦੇਦਾਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਹਰਿਆਣਾ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਤੇ ਭਗਵਾਨ ਸਿੰਘ ਚੌਹਾਨ ਜਨ ਸੱਕਤਰ ਪੰਜਾਬ,ਰਣਜੀਤ ਸਿੰਘ ਜਰਨਲ ਸੈਕਟਰੀ ਪੰਜਾਬ ਤੇ ਮਨਿੰਦਰ ਸਿੰਘ ਸੇਰਪੁਰੀ ਲੋਕ ਸਭਾ ਇੰਚਾਰਜ,ਮਹਿੰਦਰ ਸਿੰਘ ਇੰਜੀਨੀਅਰ ਜਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ।
Read MoreUPDATED: ਦੁੱਖਦ ਸਮਾਚਾਰ..ਮਨਜੋਤ ਸਿੰਘ ਤਲਵੰਡੀ ਨੂੰ ਸਦਮਾ,ਪਿਤਾ ਦਾ ਦੇਹਾਂਤ
ਗੜ੍ਹਦੀਵਾਲਾ 1 ਜੂਨ (ਚੌਧਰੀ / ਯੋਗੇਸ਼ ਗੁਪਤਾ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖ ਸੇਵਾਦਾਰ ਅਤੇ ਸਰਪੰਚ ਤਲਵੰਡੀ ਜੱਟਾਂ ਸਰਦਾਰ ਮਨਜੋਤ ਸਿੰਘ ਤਲਵੰਡੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਅੱਜ ਸਵੇਰੇ ਉਨ੍ਹਾਂ ਦੇ ਪਿਤਾ ਲੰਬੜਦਾਰ ਸਰਦਾਰ ਇਕਬਾਲ ਸਿੰਘ ਜੀ ਸਦਾ ਲਈ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।
Read Moreਜਿਲੇ ‘ਚ ਅੱਜ ਕੋਵਿਡ-19 ਦੇ ਨਵੇਂ 96 ਪਾਜੇਟਿਵ ਮਰੀਜ ਅਤੇ 01 ਮੌਤ
ਹੁਸ਼ਿਆਰਪੁਰ 09 ਜੂਨ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 3067 ਨਵੇਂ ਸੈਂਪਲ ਲੈਣ ਨਾਲ ਅਤੇ 3044 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 95 ਨਵੇ ਪਾਜੇਟਿਵ ਕੇਸ ਅਤੇ 01 ਜਿਲੇ ਤੋ ਬਾਹਰ ਦੀਆ ਲੈਬ ਤੋ ਪ੍ਰਾਪਤ ਹੋਣ ਨਾਲ ਕੁੱਲ 96 ਨਵੇ ਪਾਜੇਟਿਵ ਮਰੀਜ ਹਨ। ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 27667 ਹੈ ਅਤੇ ਬਾਹਰਲੇ ਜਿਲਿਆਂ ਤੋ 1950 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 29617 ਹਨ।
Read MoreBREAKING.. ਚੋਰਾਂ ਨੇ ਥਾਣੇਦਾਰ ਦੇ ਘਰ ਨੂੰ ਲਗਾਈ ਸੇਧ,ਪਰਿਵਾਰ ਨੂੰ ਕਮਰੇ ਚ ਬੰਦ ਕਰਕੇ ਨਕਦੀ ਤੇ ਲੱਖਾਂ ਰੁਪਏ ਦੇ ਗਹਿਣੇ ਉਡਾਏ
ਟਾਂਡਾ / ਦਸੂਹਾ 9 ਜੂਨ (ਚੌਧਰੀ) : ਬੀਤੀ 8 ਜੂਨ ਦੀ ਰਾਤ ਅਣਪਛਾਤੇ ਚੋਰਾਂ ਵਲੋਂਂ ਟਾਂਡਾ ਦੇ ਪਿੰਡ ਖੱਖਾਂ ਦੇ ਪੰਜਾਬ ਪੁਲਿਸ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਚੋਰਾਂ ਵਲੋਂ ਪਰਿਵਾਰ ਨੂੰ ਇੱਕ ਕਮਰੇ ਚ ਬੰਦ ਕਰਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ।
Read MoreUPDATED: ਬੀਪੀਈਓ ਨੀਰਜ ਕੁਮਾਰ ਨੇ ਚਾਰਜ ਸੰਭਾਲਿਆ, ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ
ਗੁਰਦਾਸਪੁਰ 9 ਜੂਨ (ਅਸ਼ਵਨੀ ) : ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੀਰਜ ਕੁਮਾਰ ਨੇ ਬਲਾਕ ਗੁਰਦਾਸਪੁਰ 2 ਦਾ ਵਾਧੂ ਚਾਰਜ ਸੰਭਾਲ ਲਿਆ । ਚਾਰਜ ਸੰਭਾਲਣ ਸਮੇਂ ਉਨ੍ਹਾਂ ਨੇ ਬਲਾਕ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਦਫ਼ਤਰ ਨਾਲ ਸਬੰਧਤ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ
Read MoreLATEST.. ਆਪ ਵਲੋਂ ਵੱਖ-ਵੱਖ ਸ਼ਹਿਰਾਂ ‘ਚ ਹਲਕਾ ਇੰਚਾਰਜ ਨਿਯੁਕਤ, ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ,ਸ਼ਾਮ ਚੌਰਾਸ਼ੀ ਤੋਂ ਡਾ ਰਵਜੋਤ, ਦਸੂਹਾ ਤੋਂ ਐਡਵੋਕੇਟ ਕਰਮਵੀਰ ਸਿੰਘ ਘੁੰਮਣ.. More Read.
ਹੁਸ਼ਿਆਰਪੁਰ 8 ਜੂਨ (ਚੌਧਰੀ) : ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਜਿਸ ਦੀ ਸੂਚੀ ਜਾਰੀ ਕਈ ਗਈ ਹੈ।
Read Moreਦਵਾਈ ਲੈਣ ਗਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਨਕਦ ਅਤੇ ਗਹਿਣੇ ਚੋਰੀ
ਗੁਰਦਾਸਪੁਰ 8 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਅਧੀਨ ਪੈਂਦੇ ਪਿੰਡ ਨੋਸ਼ਿਹਰਾ ਡਾਟ ਵਸਨੀਕ ਜੋ ਦਵਾਈ ਲੈਣ ਲਈ ਗੁਰਦਾਸਪੁਰ ਗਏ ਹੋਏ ਸਨ ਦੇ ਘਰ ਲੱਖਾਂ ਰੁਪਏ ਅਤੇ ਗਹਿਣੇ ਚੋਰੀ ਹੋ ਜਾਣ ਦੇ ਮਾਮਲੇ ਵਿੱਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਤਰਲੋਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਨੋਸ਼ਿਹਰਾ ਨੇ ਪੁਲਿਸ ਪਾਸ ਦਰਜ ਕਰਵਾਏ ਬਿਆਨ ਰਾਹੀਂ ਦਸਿਆਂ ਕਿ ਬੀਤੇ ਦਿਨ ਕਰੀਬ 9 ਵਜੇ ਉਹ ਆਪਣੀ ਪਤਨੀ ਤੇ ਮਾਤਾ ਦੇ ਨਾਲ ਦਵਾਈ ਲੈਣ ਲਈ ਗੁਰਦਾਸਪੁਰ ਗਿਆ ਸੀ । ਕਰੀਬ 1.30 ਵਜੇ ਜਦੋਂ ਉਹ ਵਾਪਿਸ ਆਪਣੇ ਘਰ ਆਏ ਤਾਂ ਵੇਖਿਆਂ ਕਿ ਘਰ ਦਾ ਪਿਛੱਲਾ ਦਰਵਾਜ਼ਾ ਟੁੱਟਾਂ ਹੋਇਆਂ ਸੀ ਅਤੇ ਸਟੋਰ ਦਾ ਦਰਵਾਜ਼ਾ ਖੁਲਾ ਸੀ ਸਟੋਰ ਅੰਦਰ ਪਏ ਟਰੰਕ ਦਾ ਦਾ ਤਾਲਾ ਟੁੱਟਾਂ ਹੋਇਆਂ ਸੀ ਅਤੇ ਸਮਾਨ ਏਧਰ ਉਧਰ ਖਿੱਲਰਿਆ ਪਿਆਂ ਸੀ ਟਰੰਕ ਨੂੰ ਚੈੱਕ ਕੀਤਾ ਜਿਸ ਵਿੱਚੋਂ 1.50 ਲੱਖ ਰੁਪਏ ਅਤੇ ਸੋਨੇ ਦੇ ਗਹਿਨੇ ਗਾਇਬ ਸਨ ਉਹਨਾਂ ਨੂੰ ਯਕੀਨ ਹੈ ਕਿ ਇਹ ਚੋਰੀ ਰਮਨਪ੍ਰੀਤ ਸਿੰਘ ਵਾਸੀ ਪਿੰਡ ਨੋਸ਼ਿਹਰਾ ਨੇ ਕੀਤੀ ਹੈ । ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਨੇ ਦਸਿਆਂ ਕਿ ਤਰਲੋਕ ਸਿੰਘ ਵੱਲੋਂ ਦਿੱਤੇ ਬਿਆਨ ਤੇ ਮਾਮਲਾ ਦਰਜ ਕਰਕੇ ਅੱਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
Read Moreਪਿਤਾ-ਧੀ ਦਾ ਪਵਿੱਤਰ ਰਿਸ਼ਤਾ ਹੋਇਆ ਤਾਰ-ਤਾਰ , ਨਬਾਲਗ਼ ਧੀ ਦੀ ਸ਼ਿਕਾਇਤ ਤੇ ਪਿਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ
ਗੁਰਦਾਸਪੁਰ 8 ਜੂਨ ( ਅਸ਼ਵਨੀ ) :- ਪਿਤਾ-ਧੀ ਦਾ ਪਵਿੱਤਰ ਰਿਸ਼ਤਾ ਉਸ ਵੇਲੇ ਤਾਰ-ਤਾਰ ਹੋ ਗਿਆ ਜਦੋਂ ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਇਕ ਨਬਾਲਗ਼ ਲੜਕੀ ਦੀ ਸ਼ਿਕਾਇਤ ਤੇ ਉਸ ਦੇ ਹੀ ਪਿਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ । 14 ਸਾਲ ਦੀ ਨਬਾਲਗ਼ ਲੜਕੀ ਨੇ ਪੁਲਿਸ ਸਟੇਸ਼ਨ ਦੀਨਾ ਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਿਤਾ ਫੋਜ ਵਿੱਚ ਨੋਕਰੀ ਕਰਦਾ ਹੈ ਅਤੇ ਜਦੋਂ ਵੀ ਛੁੱਟੀ ਆਉਂਦਾਂ ਸੀ ਤਾਂ ਉਸ ਨਾਲ ਜ਼ਬਰਦਸਤੀ ਸ਼ਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਜਦ ਵੀ ਉਹ ਅਜਿਹਾ ਕਰਨ ਤੋ ਰੋਕਦੀ ਤਾਂ ਉਸ ਦਾ ਪਿਤਾ ਉਸ ਨੂੰ ਧਮਕੀਆਂ ਦੇਂਦਾ ਸੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦਸਿਆਂ ਤਾਂ ਉਸ ਨੂੰ ਮਾਰ ਦੇਵੇਗਾ । ਬੀਤੀ 7 ਜੂਨ ਨੂੰ ਉਸ ਦੀ ਮਾਤਾ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਉਹ ਕਮਰੇ ਵਿੱਚ ਇਕੱਲੀ ਸੀ ਤਾਂ ਉਸ ਦਾ ਪਿਤਾ ਕਮਰੇ ਅੰਦਰ ਆ ਗਿਆ ਤੇ ਉਸ ਨੂੰ ਕੱਪੜੇ ਉਤਾਰਣ ਲਈ ਕਹਿਣ ਲੱਗ ਪਿਆਂ ਤੇ ਉਸ ਨੂੰ ਗੱਲਤ ਤਰੀਕੇ ਦੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ ਜਦੋ ਉਸ ਨੇ ਇਹ ਸਭ ਕਰਨ ਤੋਂ ਆਪਣੇ ਪਿਤਾ ਨੂੰ ਰੋਕਿਆਂ ਤਾਂ ਉਸ ਦੇ ਪਿਤਾ ਨੇ ਉਸ ਨੂੰ ਮਾਰਣਾ ਸ਼ੁਰੂ ਕਰ ਦਿੱਤਾ । ਸਬ ਇੰਸਪੈਕਟਰ ਰਜਨੀ ਬਾਲਾ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਪੀੜਤ ਲੜਕੀ ਦੇ ਬਿਆਨ ਤੇ ਉਸ ਦੇ ਪਿਤਾ ਦੇ ਵਿਰੁੱਧ ਧਾਰਾ 376 , 506 , 311 ਅਤੇ ਪੈਸਕੋ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
Read Moreਆਸ਼ਾ ਪੂਰਣੀ ਸਮਾਜ ਸੁਧਾਰ ਸਭਾ ਵੱਲੋਂ 147 ਵੇਂ ਮਾਸਿਕ ਰਾਸ਼ਨ ਵੰਡ ਸਮਾਰੋਹ ਦੌਰਾਨ 80 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਪਠਾਨਕੋਟ 8 ਜੂਨ(ਰਜਿੰਦਰ ਸਿੰਘ ਰਾਜਨ /ਅਵਿਨਾਸ਼) : ਅੱਜ ਆਸ਼ਾ ਪੂਰਨੀ ਸੁਧਾਰ ਸਭਾ ਵਲੋ ਵਿਨੋਦ ਕੁਮਾਰ ਮਲਹੋਤਰਾ ਦੀ ਅਗਵਾਈ ਹੇਠ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ ।
Read Moreਜਰੂਰਤਮੰਦ ਔਰਤ ਦੇ ਇਲਾਜ ਲਈ ਸੁਸਾਇਟੀ ਵਲੋਂ 10 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ
ਗੜ੍ਹਦੀਵਾਲਾ 8 ਜੂਨ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਰਬਜੀਤ ਕੌਰ ਨਿਵਾਸੀ ਪਿੱਪਲਾਂਵਾਲਾ (ਹੁਸ਼ਿਆਰਪੁਰ) ਦੇ ਇਲਾਜ ਲਈ 10 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।
Read Moreਪੰਜਾਬ ਸਰਕਾਰ ਯੂਥ ਕਲੱਬਾਂ ਨੂੰ ਪਿੰਡ ਪਿੰਡ ਦੇਵੇ ਗ੍ਰਾਂਟ : ਜਸਵੀਰ ਸਿੰਘ ਰਾਜਾ
ਗੜ੍ਹਦੀਵਾਲਾ 8 ਜੂਨ (ਚੌਧਰੀ) : ਅੱਜ ਪਿੰਡ ਕੁੱਲੀਆਂ ਵਿਖੇ ਸਰਦਾਰ ਜਸਵੀਰ ਸਿੰਘ ਰਾਜਾ ਵਲੋਂ ਨੌਜਵਾਨਾਂ ਨੂੰ ਵਾਲੀਬਾਲ ਕਿੱਟ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਖੇਡਣ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌੌਰਾਨ ਸਮਾਜ ਸੇਵਾ ਵਿੱਚ ਅੱਗੇ ਆਉਣ ਲਈ ਪ੍ਰੇਰਤ ਕੀਤਾ। ਇਸ ਮੌਕੇ ਉਨਾਂ ਨੇ ਕਿਹਾ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਤੇ ਪੰਜਾਬ ਸਰਕਾਰ ਸਾਡੀ ਨੌਜਵਾਨੀ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਸਪੋਰਟਸ ਕਲੱਬਾਂ ਨੂੰ ਗ੍ਰਾੰਟ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਚੌਧਰੀ ਰਾਜਵਿੰਦਰ ਸਿੰਘ ਰਾਜਾ,ਚੌਧਰੀ ਸੁਖਰਾਜ ਸਿੰਘ,ਕੁਲਦੀਪ ਮਿੰਟੂ,ਐਡਵੋਕੇਟ ਰਾਮ ਸਰੂਪ ਅੱਬੀ, ਪ੍ਰੋਫੈਸਰ ਸ਼ਾਮ ਸਿੰਘ, ਹਰਪ੍ਰੀਤ ਸਿੰਘ ਯੂ ਐਸ ਏ,ਗਿਫਟੀ,ਲਖਵੀਰ ਸਿੰਘ ਲੱਖੀ, ਸੱਮੀ, ਭਿੰਦਾ, ਹੈਪੀ, ਹੈਰੀ, ਹਰਦੀਪ ਸਿੰਘ ਹੈਪੀ, ਮਨਦੀਪ ਸਿੰਘ, ਜਸਕਰਨ ਸਿੰਘ, ਪਰਮਵੀਰ ਸਿੰਘ, ਯੂਥ ਪ੍ਰਧਾਨ ਗੜ੍ਹਦੀਵਾਲਾ ਵਿਨੈ ਕੁਮਾਰ, ਸਤੀਸ਼ ਕੂਮਾਰ ਮੋਨੂ ਆਦਿ ਹਾਜ਼ਰ ਸਨ ।
Read Moreਅਕਾਲੀ ਦਲ(ਬ) ਦੀ ਸਰਕਾਰ 2022 ‘ਚ ਆਉਣੀ ਤੈਅ : ਕਮਲਜੀਤ ਕੁਲਾਰ
ਗੜ੍ਹਦੀਵਾਲਾ 8 ਜੂਨ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਯੂਥ ਵਰਕਰਾਂ ਵਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕੌਮੀ ਜਰਨਲ ਸਕੱਤਰ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਯੂਥ ਨੂੰ ਕਮਰ ਕੱਸਣ ਦੀ ਅਪੀਲ ਕੀਤੀ।
Read Moreਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ : ਨੰਬਰਦਾਰ ਯੂਨੀਅਨ ਪੰਜਾਬ ਆਗੂ
ਮੁਕੇਰੀਆਂ 8 ਜੂਨ (ਕੁਲਵਿੰਦਰ ਸਿੰਘ) : ਅੱਜ ਮੁਕੇਰੀਆਂ ਬੀਡੀਪੀਓ ਦਫ਼ਤਰ ਕਮਿਊਨਟੀ ਹਾਲ ਵਿਚ ਅੱਜ ਪੰਜਾਬ ਲੰਬਰਦਾਰ ਯੂਨੀਅਨ ਪੰਜਾਬ ਨੇ ਸਮੂਹ ਦੋਆਬੇ,ਮਾਝੇ, ਮਾਲਵੇ, ਜੋਨਾਂ ਦੇ ਅਤੇ ਸਮੂਹ ਜਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਅੱਜ ਮੁਕੇਰੀਆਂ ਵਿੱਚ ਗੁਰਪਾਲ ਸਿੰਘ ਸਮਰਾ ਸੂਬਾ ਪ੍ਰਧਾਨ, ਅਤੇ ਜਸਵੰਤ ਸਿੰਘ ਰੰਧਾਵਾ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਹੋਈ।
Read MoreLATEST.. वार्ड नंबर 10 के कांग्रेसी पार्षद के घर के बाहर खड़ी मोटरसाइकिल को अज्ञात लोगों ने लगाई आग
सुजानपुर 8 जून(राजिंदर सिंह राजन / अविनाश) : सुजानपुर की आबादी कॉले चक्क वार्ड नंबर 10 के कांग्रेसी पार्षद रमेश कुमार की घर के बाहर खड़ी मोटरसाइकिल को देर रात किसी ने आग लगा दी जिससे मोटरसाइकिल बुरी तरह जल गई इससे संबंधित जानकारी देते हुए पार्षद रमेश कुमार ने बताया कि लगभग पिछले 5 वर्षों से अपने घर के बाहर अपनी मोटरसाइकिल खड़ी करते आ रहा हैक्त।
Read Moreਮੌਜੂਦਾ ਸਰਕਾਰਾਂ ਨੇ ਅੱਜ ਤੱਕ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਕੁਝ ਹੋਰ ਕੰਮ ਨਹੀਂ ਕੀਤਾ : ਡਾ ਜਸਪਾਲ ਸਿੰਘ
ਗੜ੍ਹਦੀਵਾਲਾ 8 ਜੂਨ (ਚੌਧਰੀ) : ਅੱਜ ਡਾਕਟਰ ਸੁਖਦੇਵ ਸਿੰਘ ਰਮਦਾਸਪੁਰ ਦੀ ਪ੍ਰਧਾਨਗੀ ਹੇਠ ਪਿੰਡ ਚਿਪੜਾ ਵਿੱਚ ਬਸਪਾ ਦੀ ਮੀਟਿੰਗ ਹੋਈ। ਜਿਸ ਵਿੱਚ ਜੱਟ ਭਾਈਚਾਰੇ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ,ਪਟੇਲ ਸਿੰਘ ਧੁੱਗਾ ਪ੍ਰਧਾਨ ਯੂਥ ਟਾਂਡਾ,ਗੁਰਦੀਪ ਸਿੰਘ ਵਾਈਸ ਯੂਥ ਵਿਸ਼ੇਸ਼ ਤੌਰ ਤੇ ਪਹੁੰਚੇ।
Read MoreLATEST…ਜਰੂਰੀ ਮੁਰੰਮਤ ਕਾਰਨ 9 जून ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 8 ਜੂਨ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇਜੀ: ਸੰਤੋਖ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿੰਡ ਗੜਦੀਵਾਲਾ ਨੇ ਦੱਸਿਆ ਕਿ 11 ਕੇ ਵੀ ਧੂਤਕਲਾਂ ਫੀਡਰ ਤੋਂ ਮਹਿਕਮੇ ਦੇ ਕਰਮਚਾਰਿਆਂ ਦੁਆਰਾ ਮੈਨਟੀਨੈਂਸ / ਬਾਈਫਰਕੇਸ਼ਨ ਕਰਨ ਲਈ ਸਟਾਰ ਕੰਪਨੀ ਦੁਆਰਾ ਵਰਕ ਕੀਤਾ ਜਾਣਾ ਹੈ। ਜਿਸ ਕਾਰਣ ਸਵੇਰੇ 10 ਤੋ ਸ਼ਾਮ 4 ਵਜੇ ਤੱਕ ਮਿਤੀ 9-6-2021 ਦਿਨ ਬੁੱਧਵਾਰ ਨੂੰ ਚੱਲਦੇ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ ।
Read Moreਡਾ.ਬੀ.ਆਰ ਅੰਬੇਡਕਰ ਮੈਡੀਕਲ ਸਾਇੰਸ ਦੀ ਨਵੀਂ ਲੈਬ ਦਾ ਕੇ.ਐੱਮ.ਐਸ ਕਾਲਜ ਦੀ ਮੈਨੇਜਮੇਂਟ ਵਲੋਂ ਕੀਤਾ ਨਿਰੀਖਣ : ਪ੍ਰਿੰਸੀਪਲ ਡਾ ਸ਼ਬਨਮ ਕੌਰ
ਦਸੂਹਾ 8 ਜੂਨ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਡਾ. ਬੀ.ਆਰ ਅੰਬੇਡਕਰ ਡਿਪਾਰਟਮੇਂਟ ਆਫ ਮੈਡੀਕਲ ਸਾਇੰਸ ਵੱਲੋ ਬਣਾਈ ਗਈ ਨਵੀਂ ਲੈਬ ਦਾ ਨਿਰੀਖਣ ਚੇਅਰਮੈਨ ਚੌ. ਕੁਮਾਰ ਸੈਣੀ ਦੀ ਅਗਵਾਈ ਵਿੱਚ ਮੈਨੇਜਿੰਗ ਕਮੇਟੀ, ਪ੍ਰਿੰਸੀਪਲ ਡਾ ਸ਼ਬਨਮ ਕੌਰ ਅਤੇ ਡਾਇਰੈਕਟਰ ਡਾ ਮਾਨਵ ਸੈਣੀ ਵੱਲੋ ਸਾਂਝੇ ਤੌਰ ਤੇ ਕੀਤਾ ਗਿਆ।
Read Moreਬਸਪਾ ਵਲੋਂ 2022 ਦੀਆਂ ਚੋਣਾਂ ਲਈ ਕੱਸੀ ਕਮਰ,ਵੱਖ-ਵੱਖ ਪਿੰਡਾਂ ‘ਚ ਆਹੁਦੇਦਾਰਾਂ ਦੀ ਕੀਤੀ ਚੋਣ
ਗੜ੍ਹਦੀਵਾਲਾ 8 ਜੂਨ (ਚੌਧਰੀ) : ਜਗਤ ਗੁਰੂ ਰਵਿਦਾਸ ਜੀ ਗੁਰਦੁਆਰਾ ਗੜਦੀਵਾਲਾ ਵਿੱਚ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੀਟਿੰਗ ਹੋਈ।
Read Moreਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ ਵਿੱਚ ਸ.ਮਿ.ਸ ਮਸਤੀਵਾਲ ਦੀਆਂ ਤਿੰਨ ਵਿਦਿਆਰਥਣਾਂ ਨੇ ਜਿਲ੍ਹਾ ਮੈਰਿਟ ‘ਚ ਰੈਂਕ ਕੀਤਾ ਹਾਸਲ
ਗੜ੍ਹਦੀਵਾਲਾ 8 ਜੂਨ (ਚੌਧਰੀ) : ਜਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਕੂਲ ਮੁੱਖੀ ਸ੍ਰੀ ਹਰਮਿੰਦਰ ਕੁਮਾਰ ਦੀ ਯੋਗ ਅਗਵਾਈ ਸਦਕਾ ਸਾਲ 2020-21 ਵਿੱਚ ਹੋਈ ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ ਵਿੱਚ ਸਰਕਾਰੀ ਮਿਡਲ ਸਕੂਲ ਮਸਤੀਵਾਲ ਦੀਆਂ ਤਿੰਨ ਵਿੱਦਿਆਰਥਣਾ ਛਾਇਆ, ਸੁੱਖਪ੍ਰੀਤ, ਕੋਮਲ ਨੇ ਕ੍ਰਮਵਾਰ ਜਿਲ੍ਹਾ ਮੈਰਿਟ ਵਿੱਚ 23ਵਾਂ, 41ਵਾਂ,83ਵਾਂ ਰੈਂਕ ਹਾਸਲ ਕੀਤਾ ਹੈ।
Read Moreਖਾਲਸਾ ਕਾਲਜ ਗੜ੍ਹਦੀਵਾਲਾ ਦੇ ਐਨ ਸੀ ਸੀ ਕੈਡਿਟਾਂ ਨੇ ਵਾਤਾਵਰਣ ਦਿਵਸ ਮਨਾਇਆ
ਗੜ੍ਹਦੀਵਾਲਾ 7 ਜੂਨ (ਚੌਧਰੀ) : ਖਾਲਸਾ ਕਾਲਜ ਗੜ੍ਹਦੀਵਾਲਾ ਦੇ ਐਨ ਸੀ ਸੀ ਕੈਡਿਟਾਂ ਵਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਐਨ ਸੀ ਸੀ ਅਫਸਰ ਲੈਫਟੀਨੈਂਟ ਗੁਰਪ੍ਰੀਤ ਸਿੰਘ ਉੱਪਲ ਵਲੋਂ ਦੱਸਿਆ ਗਿਆ ਕਿ 12 ਪੰਜਾਬ ਐਨ ਸੀ ਸੀ ਬਟਾਲੀਅਨ ਹੁਸ਼ਿਆਰਪੁਰ ਦੇ ਕਮਾਂਡਿੰਗ ਅਫਸਰ ਕਰਨਲ ਸੰਦੀਪ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਪ੍ਰਿੰਸੀਪਲ ਡਾ ਸਤਵਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਕਾਲਜ ਦੇ ਐਨ ਸੀ ਸੀ ਕੈਡਿਟਾਂ ਵਲੋਂ ਆਪਣੇ ਆਪਣੇ ਘਰਾਂ ਦੇ ਆਲੇ-ਦੁਆਲੇ ਖਾਲੀ ਥਾਵਾਂ ਬੂਟੇ ਲਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।
Read Moreਪੰਜਾਬੀ ਕਲਾਕਾਰਾਂ ਦੇ ਕੋਰੋਨਾ ਮਹਾਂਮਾਰੀ ਦੌਰਾਨ ਹਾਲਾਤ ਬਣੇ ਨਾਜੁਕ,ਪੰਜਾਬ ਸਰਕਾਰ ਨੂੰ ਕਲਾਕਾਰਾਂ ਲਈ ਰਾਹਤ ਦੇਣ ਦੀ ਕੀਤੀ ਅਪੀਲ
ਟਾਂਡਾ ਉੜਮੁੜ / ਦਸੂਹਾ (ਚੌਧਰੀ) : ਕੋਰੋਨਾ ਮਾਹਾਮਾਰੀ ਦੌਰਾਨ ਆਰਥਿਕ ਤੰਗੀ ਨਾਲ ਜੂਝ ਰਹੇ ਪੰਜਾਬ ਇੰਡਸਟਰੀਜ਼ ਦੇ ਕਲਾਕਾਰਾਂ ਦੇ ਹਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਹਨ। ਪ੍ਰਸਿੱਧ ਪੰਜਾਬੀ ਗਾਇਕ ਗੁਰਮੀਤ ਸਿੰਘ ਗੈਰੀ ਨੇ ਕਨੇੇਡੀਅਨ ਦੋਆਬਾ ਟਾਈਮਜ਼ ਦੇ ਸੀਨੀਅਰ CORESSPONDENT ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ।
Read Moreਗੜ੍ਹਦੀਵਾਲਾ ਦੇ ਪਿੰਡ ਨੰਗਲ ਦਾਤਾ ਵਿਖੇ ਬੀ ਐਸ ਪੀ ਦੀ ਹੋਈ ਹੰਗਾਮੀ ਮੀਟਿੰਗ
ਗੜ੍ਹਦੀਵਾਲਾ 7 ਜੂਨ (ਚੌਧਰੀ) : ਸਰਦਾਰ ਜਸਵੀਰ ਸਿੰਘ ਗੜੀ ਦੇ ਤੇ ਮਨਿੰਦਰ ਸਿੰਘ ਸ਼ੇਰਪੁਰੀ ਲੋਕ ਸਭਾ ਇੰਚਾਰਜ ਹੁਸ਼ਿਆਰਪੁਰ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਵਿਧਾਨ ਸਭਾ ਟਾਂਡਾ ਦੇ ਪਿੰਡ ਨੰਗਲ ਦਾਤਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਤੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ,ਡਾਕਟਰ ਸੁਖਦੇਵ ਸਿੰਘ ਰਮਦਾਸਪੁਰ ਵਿਸ਼ੇਸ਼ ਤੌਰ ਤੇ ਹਾਜਰ ਹੋਏ।
Read MoreLATEST.. ਡਾਕਟਰ ਸਮੇਸ਼ ਸਿੰਘ ਨੇ ਬਤੌਰ ਸੀਨੀਅਰ ਵੈਟਨਰੀ ਅਫਸਰ ਵਜੋਂ ਅਹੁਦਾ ਸੰਭਾਲਿਆ
ਪਠਾਨਕੋਟ, 7 ਜੂਨ ( ਰਾਜਿੰਦਰ ਸਿੰਘ ਰਾਜਨ) ਮੰਤਰੀ ਪਸੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਡਾ: ਸਮੇਸ਼ ਸਿੰਘ ਵੈਟਨਰੀ ਅਫਸਰ ਧਾਰ ਖੁਰਦ ਨੇ ਵਿਭਾਗ ਦੇ ਵਧੀਕ ਸਕੱਤਰ ਪਸ਼ੂ ਪਾਲਣ ਵਿਭਾਗ ਵਿਜੇ ਕੁਮਾਰ ਜੰਜੂਆ ਆਈ ਏ ਐਸ ਦੇ ਹੁਕਮਾਂ ਅਨੁਸਾ਼ਰ ਅੱਜ ਪਸੂ ਹਸਪਤਾਲ ਪਠਾਨਕੋਟ ਵਿਖੇ ਬਤੌਰ ਸੀਨੀਅਰ ਵੈਟਨਰੀ ਪਠਾਨਕੋਟ ਦਾ ਵਾਧੂ ਚਾਰਜ ਸੰਭਾਲ ਲਿਆ ਹੈ।
Read Moreਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਨ ਐਸ ਐਸ ਯੂਨਿਟ ਦੇ ਵਲੰਟੀਅਰ ਵਲੋਂ ਅੰਤਰ ਰਾਸ਼ਟਰੀ ਵਾਤਾਵਰਣ ਦਿਵਸ ਮਨਾਇਆ
ਦਸੂਹਾ 7 ਜੂਨ (ਚੌਧਰੀ ) : ਮਿਤੀ 5 ਜੂਨ, 2021 ਨੂੰ ਅੰਤਰ-ਰਾਸ਼ਟਰੀ ਪੱਧਰ ਉੱਤੇ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਮੱਦੇਨਜਰ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਨ ਐਸ ਐਸ ਯੂਨਿਟ ਦੇ ਵਲੰਟੀਅਰ ਵਲੋਂ ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਦੀ ਯੋਗ ਅਗਵਾਈ ਹੇਠ ਆਪਣੇ ਘਰਾਂ ਅਤੇ ਘਰਾਂ ਦੇ ਆਲੇ-ਦੁਆਲੇ ਵੱਖ-ਵੱਖ ਫਲਦਾਰ ਅਤੇ ਛਾਂ ਦੇਣ ਵਾਲੇ ਰੁੱਖਾਂ ਨੂੰ ਲਾ ਕੇ ਮਨਾਇਆ ਗਿਆ
Read More