ਪੰਜਾਬ- ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਵਿੱਤ ਮੰਤਰੀ ਦੀ ਗਲਤ ਬਿਆਨਬਾਜ਼ੀ ਕੀਤੀ ਨਿਖੇਧੀ ਅਤੇ ਫਰਵਰੀ ਦੇ ਦੂਜੇ ਹਫ਼ਤੇ ਮਹਾਂ ਰੈਲੀ ਦਾ ਐਲਾਨ

ਹੁਸ਼ਿਆਰਪੁਰ 10 ਜਨਵਰੀ (ਚੌਧਰੀ ) : ਪੰਜਾਬ- ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਸਾਥੀ ਸੱਜਣ ਸਿੰਘ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰ ਕਮ ਕੋਆਰਡੀਨੇਟਰ ਸਤੀਸ਼ ਰਾਣਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਵੱਧ ਤਨਖ਼ਾਹਾਂ, ਤਨਖਾਹ ਕਮਿਸ਼ਨ ਦੀ ਰਿਪੋਰਟ ਅੱਗੇ ਪਾਉੁਣ ਅਤੇ ਸਾਂਝਾ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਕੀਤੇ ਫ਼ੈਸਲਿਆਂ ਨੂੰ ਲਾਗੂ ਨਾ ਕਰਕੇ ਕੀਤੀ ਵਾਅਦਾ ਖਿਲਾਫੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ।

Read More

ਹੁਸ਼ਿਆਰਪੁਰ ਜਿਲੇ ‘ਚ 20 ਨਵੇਂ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 7873 ਪੁੱਜੀ

ਹੁਸ਼ਿਆਰਪੁਰ 10 ਜਨਵਰੀ(ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 590 ਨਵੇੰ ਸੈਪਲ ਲੈਣ ਨਾਲ ਅਤੇ 3503 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ ,20 ਨਵੇੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7873 ਹੋ ਗਈ ਹੈ ।

Read More

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 63 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 400 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 63 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।

Read More

BREAKING.. ਗੜ੍ਹਦੀਵਾਲਾ ‘ਚ 90,000 ਹਜ਼ਾਰ ਨਸ਼ੀਲੀਆਂ ਗੋਲੀਆਂ,ਇਨੋਵਾ ਗੱਡੀ ਸਮੇਤ ਦੋ ਕਾਬੂ

ਗੜ੍ਹਦੀਵਾਲਾ 10 ਜਨਵਰੀ (ਚੌਧਰੀ) : ਸਥਾਨਕ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇੱਕ ਇਨੋਵਾ ਗੱਡੀ ਸਵਾਰ ਦੋ ਵਿਅਕਤੀਆਂ
ਨੂੰ 90,000 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

Read More

ਇੰਗਲੈਂਡ ਤੋਂ ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਦੀ ਸਪੁੱਤਰੀ ਵਲੋਂ ਕਿਸਾਨ ਸੰਯੁਕਤ ਮੋਰਚੇ ਨੂੰ 50 ਹਜਾਰ ਰਕਮ ਭੇਂਟ

ਗੜਦੀਵਾਲਾ 10 ਜਨਵਰੀ(ਚੌਧਰੀ) : ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਜੀ ਦੀ ਸਪੁੱਤਰੀ ਬੀਬੀ ਪ੍ਰੀਤਮ ਕੌਰ ਅਤੇ ਸਰਦਾਰ ਮਨਮੋਹਨ ਸਿੰਘ ਔਜਲਾ ਵਲੋਂ ਕਿਸਾਨੀ ਅੰਦੋਲਨ ਲਈ ਸੰਯੁਕਤ ਕਿਸਾਨ ਮੋਰਚੇ ਨੂੰ 50000 ਹਜਾਰ ਰੁਪਏ ਦੀ ਸਹਾਇਤਾ ਭੇਜੀ ਹੈ ।

Read More

ਸਿੱਖਿਆ ਵਿਭਾਗ ਵਲੋਂ ਸ.ਸ.ਸ.ਸ ਸਕੂਲ ਅੰਬਾਲਾ ਜੱਟਾਂ ਦੀ ਅਧਿਆਪਕਾ ਪ੍ਰਸ਼ੰਸਾ ਪਤੱਰ ਨਾਲ ਸਨਮਾਨਿਤ

ਗੜ੍ਹਦੀਵਾਲਾ 10 ਜਨਵਰੀ (ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਪੰਜਾਬੀ ਮਿਸਟ੍ਰੈਸ ਸ਼੍ਰੀਮਤੀ ਰਜਨੀ ਬਾਲਾ ਨੂੰ ਉਹਨਾਂ ਦੀਆਂ ਵਧੀਆਂ ਸੇਵਾਂਵਾ ਲਈ ਮਾਨਯੋਗ ਸੱਕਤਰ, ਸਿੱਖਿਆ ਵਿਭਾਗ ਵਲੋਂ ਪ੍ਰਸ਼ੰਸਾ ਪਤੱਰ ਦੇ ਕੇ ਸਨਮਾਨਿਤ ਕੀਤਾ ਗਿਆ।

Read More

ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ : ਅਪਨੀਤ ਰਿਆਤ

ਹੁਸ਼ਿਆਰਪੁਰ, 9 ਜਨਵਰੀ(ਚੌਧਰੀ) : ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀ ਸਮਰੱਥਾ ਅਨੁਸਾਰ ਜ਼ਰੂਰਤਮੰਦਾਂ ਦੀ ਸੇਵਾ ਜ਼ਰੂਰ ਕਰੀਏ।ਇਹ ਵਿਚਾਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਹੁਸ਼ਿਆਰਪੁਰ ਦੇ ਵੱਖ-ਵੱਖ ਸਥਾਨਾਂ ਵਿੱਚ ਜ਼ਰੂਰਤਮੰਦਾਂ ਨੂੰ ਕੰਬਲ ਵੰਡਦੇ ਹੋਏ ਰੱਖੇ।

Read More

ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ ਇੱਕ ਮੌਤ,13 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 9 ਜਨਵਰੀ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1391 ਨਵੇ ਸੈਪਲ ਲੈਣ ਨਾਲ ਅਤੇ 2238 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ-19 ਦੇ 13 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7853 ਹੋ ਗਈ ਹੈ।

Read More

ਸਰਕਾਰੀ ਕਾਲਜ ’ਚ ਗਰਲਜ਼ ਹੋਸਟਲ ਅਤੇ ਲਾਇਬ੍ਰੇਰੀ ਦਾ ਕੰਮ ਜਲਦ ਹੋਵੇਗਾ ਮੁਕੰਮਲ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ, 09 ਜਨਵਰੀ(ਚੌਧਰੀ) : ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਸਰਕਾਰੀ ਕਾਲਜ ਵਿੱਚ ਉਸਾਰੀ ਅਧੀਨ ਗਰਲਜ਼ ਹੋਸਟਲ ਅਤੇ ਲਾਇਬ੍ਰੇਰੀ ਦੇ ਕੰਮ ਲਈ 2,37,50,000 ਰੁਪਏ ਦਾ ਚੈੱਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨਾਂ ਦੋਵਾਂ ਅਹਿਮ ਪ੍ਰਾਜੈਕਟਾਂ ਦਾ ਕੰਮ ਜਲਦ ਮੁਕੰਮਲ ਕਰਵਾ ਕੇ ਉਚੇਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

Read More

ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਪੀ.ਜੀ.ਡੀ.ਸੀ. ਏ.ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਦਸੂਹਾ 9 ਜਨਵਰੀ (ਚੌਧਰੀ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਪੀ.ਜੀ.ਡੀ.ਸੀ.ਏ.ਸਮੈਸਟਰ ਦੂਜਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

Read More

ਹੁਣ ਦਸੂਹਾ ‘ਚ ਚਾਇਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੀ ਖੈਰ ਨਹੀਂ : ਡੀ ਐਸ ਪੀ ਦਸੂਹਾ ਮੁਨੀਸ਼ ਸ਼ਰਮਾ

ਦਸੂਹਾ 9 ਜਨਵਰੀ (ਚੌਧਰੀ) : ਹੁਣ ਦਸੂਹਾ ‘ਚ ਚਾਇਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਤੇ ਪੁਲਸ ਨੇ ਸ਼ਕੰਜਾ ਕਸਣਾ ਸ਼ੁੁਰੂ ਕਰ ਦਿੱਤਾ ਹੈ।ਇਸ ਸਬੰਧੀ ਡੀ ਐਸ ਪੀ ਦਸੂਹਾ ਮੁਨੀਸ਼ ਸ਼ਰਮਾ ਨੇ ਚਾਇਨਾ ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲੇ ਦੁਕਾਨ ਦਾਰਾਂ ਅਤੇ ਦਸੂਹਾ ਵਾਸੀਆਂ ਨੂੰ ਸਖਤ ਸ਼ਬਦਾਂ ਨਾਲ ਚੇਤਾਵਨੀ ਦਿੱਤੀ ਹੈ ਕਿ ਚਾਇਨਾ ਡੋਰ ਵੇਚਣਾ ਅਤੇ ਇਸਤੇਮਾਲ ਕਰਨਾ ਦੋਵੇਂ ਕਨੰਨੀ ਅਪਰਾਧ ਹਨ।ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

Read More

ਗੜ੍ਹਦੀਵਾਲਾ ਸ਼ਹਿਰ ਅੰਦਰ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਸ਼ੂਰੂ

ਦਸੂਹਾ 8 ਜਨਵਰੀ(ਚੌਧਰੀ) : ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰਾਂ ਬਚਨਵੱਧ ਹੈ ਤੇ ਰਾਜ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ,ਪੇਡੂ ਅਤੇ ਸ਼ਹਿਰੀ ਖੇਤਰ ਅੰਦਰ ਪਾਰਟੀਬਾਜੀ ਤੋਂ ਉਪਰ ਉੱਠਕੇ ਵਿਕਾਸ ਕਾਰਜ਼ਾ ਦੇ ਕੰਮ ਕਰਵਾਏ ਜਾਣਗੇ।

Read More

ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰਾਂ ਨੇ ਜੀਓ ਦਫਤਰ ਦਸੂਹਾ ਦੇ ਸਾਹਮਣੇ ਦਿੱਤਾ ਧਰਨਾ

ਦਸੂਹਾ 8 ਜਨਵਰੀ (ਚੌਧਰੀ) :ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ਨੇ ਕਾਮਰੇਡ ਚਰਨਜੀਤ ਸਿੰਘ ਚਠਿਆਲ ਅਤੇ ਚੈਂਚਲ ਸਿੰਘ ਪਵਾ ਦੀ ਅਗਵਾਈ ਵਿੱਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ।ਇਸ ਮੌਕੇ ਉਨਾਂ ਨੇ ਜੀਉ ਦੇ ਦਫਤਰ ਨੂੰ ਲਗਾਤਾਰ ਬੰਦ ਕਰਵਾਉਣ ਦੀ ਲੜੀ ਨੂੰ ਜਾਰੀ ਰੱਖਿਆ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਕੇਂਦਰ ਦਾ ਅੜੀਅਲ ਰਵੱਈਆ ਕਿਸਾਨਾਂ ਦੇ ਹੌਸਲੇ ਨੂੰ ਨੂੰ ਕਦੇ ਵੀ ਚਕਨਾਚੂਰ ਨਹੀਂ ਕਰ ਸਕਦਾ।

Read More

ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ 3 ਮੌਤਾਂ,13 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 8 ਜਨਵਰੀ(ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇੇ 1967 ਨਵੇਂ ਸੈਂਪਲ ਲੈਣ ਨਾਲ ਅਤੇ1881ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ-19 ਦੇ, 13 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7840 ਹੋ ਗਈ ਹੈ ।

Read More

ਤਨਖਾਹ ਕਮਿਸ਼ਨ ਦੀ ਰਿਪੋਰਟ ਅੱਗੇ ਵਧਾਉਣ ਖ਼ਿਲਾਫ਼ ਤਲਵਾੜਾ ‘ਚ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਰੋਸ ਪ੍ਰਦਰਸ਼ਨ

ਤਲਵਾੜਾ / ਦਸੂਹਾ 8 ਜਨਵਰੀ (ਚੌਧਰੀ) : ਪੰਜਾਬ ਯੂਟੀ ਅਤੇ ਪੈਨਸ਼ਨਰ ਪੰਜਾਬ ਵੱਲੋਂ ਬਲਾਕ ਤਲਵਾੜਾ ਦੀ ਤਰਫੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਅੱਗੇ ਵਧਾਉਣ ਖ਼ਿਲਾਫ਼ ਰੋਸ ਪ੍ਰਦਰਸ਼ਨ, ਰਾਜੀਵ ਸ਼ਰਮਾ ਅਤੇ ਪੈਨਸ਼ਨਰ ਆਗੂ ਯੁਗਰਾਜ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਖਿਲਾਫ ਤਲਵਾੜਾ ਚੌਂਕ ਤੋਂ ਹੁੰਦੇ ਹੋਏ ਗਿਆਨ ਸਿੰਘ ਚੌਂਕ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।

Read More

ਚੌਧਰੀ ਮੈਮੋਰੀਅਲ ਟਰੱਸਟ ਵੱਲੋਂ ਨਵ-ਨਿਰਮਾਣ ਕੁਮਾਰ ਆਡੀਟੋਰੀਅਮ ਕੇ.ਐਮ. ਐਸ ਕਾਲਜ ਨੂੰ ਸਮਰਪਿਤ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 8 ਜਨਵਰੀ (ਚੌਧਰੀ) : ਚੌਧਰੀ ਮੈਮੋਰੀਅਲ ਟਰੱਸਟ ਦਸੂਹਾ ਵੱਲੋ ਨਵ-ਨਿਰਮਾਣ ਕੀਤੇ ਗਏ ਕੁਮਾਰ ਆਡੀਟੋਰੀਅਮ ਨੂੰ ਅੱਜ ਵਿਧੀ ਪੂਰਵਕ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਦਸੂਹਾ ਨੂੰ ਸੌਂਪਿਆ ਗਿਆ।

Read More

ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ 91ਵੇਂ ਦਿਨ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ

ਗੜਦੀਵਾਲਾ, 7 ਜਨਵਰੀ (ਚੌਧਰੀ) : ਅੱਜ ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 91ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇ ਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

ਦਸੂਹਾ ਦਾ ਮਸ਼ਹੂਰ ਬਲੱਗਣ ਚੌਂਕ ਬਣਿਆ ਹਨੇਰ ਚੌਂਕ,ਸਥਾਨਕ ਦੁਕਾਨਦਾਰਾਂ ਨੇ ਰੋਇਆ ਅਪਣਾ ਦੁੱਖੜਾ

ਦਸੂਹਾ 7 ਜਨਵਰੀ (ਚੌਧਰੀ) : ਦਸੂਹਾ ਦੇ ਬਲੱਗਣ ਚੋਂਕ ਨੂੰ ਹਨੇਰ ਚੌਂਕ ਕਹਿਣਾ ਗਲਤ ਨਹੀਂ ਹੈ।ਰਾਤ ਸਮੇਂ ਜਦੋਂ ਦਸੂਹਾ ਦੇ ਸਾਰੇ ਚੌਂਕ ਦੁਧਿਆ ਰੋਸ਼ਨੀ ਨਾਲ ਚਮਕਦੇ ਹਨ।ਉਥੇ ਇਹ ਇੱਕਲਾ ਬਲੱਗਣ ਚੌਂਕ ਆਪਣੀ ਬਦਕਿਸਮਤੀ ਤੇ ਹੰਝੂ ਵਹਾਉਦਾ ਨਜਰ ਆਉਂਦਾ ਹੈ।

Read More

ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਮ ਐਸ ਸੀ ਮੈਥੇਮੈਟਿਕਸ ਸਮੈਸਟਰ ਚੌਥਾ ਦੇ ਵਿਦਿਆਰਥੀ ਪਰਮਿੰਦਰ ਸਿੰਘ ਜਿਲ੍ਹੇ ‘ਚ ਤੀਜੇ ਸਥਾਨ ਤੇ ਰਿਹਾ

ਦਸੂਹਾ 7 ਜਨਵਰੀ (ਚੌਧਰੀ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ ਐਸ ਸੀ ਮੈਥੇਮੈਟਿਕਸ ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਵਿਦਿਆਰਥੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

Read More

ਖਾਲਸਾ ਕਾਲਜ ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ

ਗੜ੍ਹਦੀਵਾਲਾ 7 ਜਨਵਰੀ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ-ਕਾਮ ਅਤੇ ਐੱਮ-ਕਾਮ ਸਮੈਸਟਰ ਚੌਥਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਬੀ-ਕਾਮ ਵਿੱਚ ਜਸਵਿੰਦਰ ਕੌਰ ਨੇ 88% ਅੰਕ, ਕਿਰਨਦੀਪ ਕੌਰ ਨੇ 85.67 % ਅਤੇ ਪਲਕ ਕੌਸਲ ਨੇ 85% ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

Read More

ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਦੁਕਾਨਦਾਰਾਂ ਦੇ ਕੱਟੇ ਚਲਾਨ

ਪਠਾਨਕੋਟ 7 ਜਨਵਰੀ (ਰਾਜਿੰਦਰ ਸਿੰਘ ਰਾਜਨ / ਅਵਿਨਾਸ਼) : ਸਿਵਲ ਸਰਜਨ ਪਠਾਨਕੋਟ ਡਾ ਹਰਵਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਡਾ ਨਿਸ਼ਾ ਜੋਤੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਗੁਰਦਾਸਪੁਰ ਰੋਡ ਪਠਾਨਕੋਟ ਵਿਖੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਗਿਆ

Read More

ਸਵ:ਵਿਜੈ ਕੁਮਾਰ ਗੁਪਤਾ ਦੀ ਯਾਦ ‘ਚ ਪਰਿਵਾਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਗੜ੍ਹਦੀਵਾਲਾ,7 ਜਨਵਰੀ(ਚੌਧਰੀ) : ਸਵ: ਵਿਜੈ ਕੁਮਾਰ ਗੁਪਤਾ ਗੜਦੀਵਾਲਾ ਨਿਵਾਸੀ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਇਸ਼ੂ ਗੁਪਤਾ ਵੱਲੋਂ ਦਾਰਾਪੁਰ ਡਿਸਪੈਂਸਰੀ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡਾ.ਨਿਰਮਲ ਸਿੰਘ ਵੱਲੋਂ ਮਰੀਜ਼ਾ ਦਾ ਚੈੱਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਟੀਮ ਚੰਗੇ ਕਰਮ ਵੱਲੋਂ 35 ਵੇਂ ਮਹੀਨਾਵਾਰ ਰਾਸ਼ਨ ਸਮਾਗਮ ਦੌਰਾਨ 49 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਭੇਂਟ ਕੀਤਾ। ਇਸ ਮੌਕੇ ਇਸ਼ ਗੁਪਤਾ ਵੱਲੋਂ ਡਿਸਪੈਂਸਰੀ ਲਈ ਹੋਰ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ। ਆਖਿਰ ਵਿਚ ਡਾ.ਨਿਰਮਲ ਸਿੰਘ ਵੱਲੋਂ ਇਸ ਸਹਿਯੋਗ ਲਈ ਉਕਤ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਇਸ਼ ਗੁਪਤਾ ਧਰੇਆ ਗੁਪਤਾ ਅਕੁਲ ਗੁਪਤਾ,ਦੀਪਕਾ ਗੁਪਤਾ,ਗੁਰਿੰਦਰਜੀਤ ਸਿੰਘ,ਦੀਪਕ ਸੰਧੂ, ਅਨੀਸ਼ ਰਾਹੁਲ,ਗੋਲਡੀ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

Read More

ਜਰੂਰੀ ਮੁਰੰਮਤ ਕਾਰਨ 8 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 6 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਿਟਿੰਡ ਗੜਦੀਵਾਲਾ ਨੇ ਦੱਸਿਆ ਕਿ ਮਿਤੀ 08 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 66 ਕੇ ਵੀ ਲਾਇਨ ਦਸੂਹਾ, ਗੜਦੀਵਾਲਾ ਤੋਂ ਚੱਲਦੇ ਸਾਰੇ ਫੀਡਰ ਮਾਨਗੜ,ਚੱਕਖੇਲਾਂ , ਧੂਤਕਲਾਂ,ਸੰਸਾਰਪੁਰ,ਮੱਕੋਵਾਲ,ਮਸਤੀਵਾਲ,ਪੰਡੋਰੀ ਅਟਵਾਲ, ਗੜਦੀਵਾਲਾ ਸ਼ਹਿਰ,ਗੜਦੀਵਾਲਾ ਖਾਲਸਾ ਕਾਲਜ,ਬਾਹਗਾ ਏ ਪੀ,ਧੁੱਗਾ ਏ ਪੀ,ਰੂਪੋਵਾਲ ਏ ਪੀ,ਤਲਵੰਡੀ ਜੱਟਾ ਏ ਪੀ ਆਦਿ ਸਾਰੇ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।

Read More

ਪੁਰਾਣੀ ਰੰਜਿਸ਼ ਦੇ ਚੱਲਦਿਆ ਧਾਰੀਵਾਲ ‘ਚ ਨੌਜਵਾਨ ਦਾ ਕਤਲ

ਗੁਰਦਾਸਪੁਰ 5 ਜਨਵਰੀ ( ਅਸ਼ਵਨੀ ) :- ਜਿਲਾਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਹਾਲਤ ਉਸ ਸਮੇਂ ਤਨਾਵ ਭਰੇ ਹੋ ਗਏ
ਜਦੋਂ ਪਿੰਡ ਡਡਵਾਂ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

Read More

20 ਗ੍ਰਾਮ ਹੈਰੋਇਨ ਅਤੇ 40 ਕਿੱਲੋ ਭੂਕੀ ਸਮੇਤ ਤਿੰਨ ਕਾਬੂ

ਗੁਰਦਾਸਪੁਰ 5 ਜਨਵਰੀ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਦੀਨਾਨਗਰ ਦੀ ਪੁਲਿਸ ਵੱਲੋਂ 3 ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ ਅਤੇ 40 ਕਿੱਲੋ ਭੂਕੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

ਠੰਡੀਆਂ ਹਵਾਵਾਂ ਤੋਂ ਬਚਣ ਲਈ ਕੀਤੀਆਂ ਜਾਣ ਅਗਾਉਂ ਤਿਆਰੀਆਂ : ਡਿਪਟੀ ਕਮਿਸ਼ਨਰ

ਪਠਾਨਕੋਟ,5 ਜਨਵਰੀ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਰਦੀ ਦੇ ਇਸ ਮੌਸਮ ਵਿਚ ਠੰਡੀਆਂ ਹਵਾਵਾਂ ਚੱਲਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਲੋਕਾਂ ਨੂੰ ਅਗਾਉਂ ਤੋਂ ਹੀ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ।

Read More

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੋਤਾ ਵਿਖੇ ਆਯੋਜਿਤ ਵਿਸ਼ੇਸ਼ ਪ੍ਰੋਗਰਾਮ,ਪੰਜਾਬ ਸਰਕਾਰ ਦੇ ਭੇਜੇ 91 ਸਮਾਰਟ ਫੋਨ ਵਿਦਿਆਰਥੀਆਂ ਨੂੰ ਵੰਡੇ

ਪਠਨਕੋਟ 5 ਜਨਵਰੀ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੋਤਾ ਵਿਖੇ ਵਿਸ਼ੇਸ਼ ਸਮਾਗਮ ਪ੍ਰਿੰਸੀਪਲ ਤਾਜ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ।ਇਸ ਸਮਾਰੋਹ ਵਿੱਚ ਕਾਂਗਰਸੀ ਆਗੂ ਭਾਨੂ ਪ੍ਰਤਾਪ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

Read More

ਹਿੰਦੂ ਕੋਪਰੇਟਿਵ ਬੈਂਕ ਦੇ ਧਾਰਕਾਂ ਵਲੋਂ ਧਰਨਾ ਸਤਵੇਂ ਮਹੀਨੇ ਵੀ ਜਾਰੀ

ਪਠਾਨਕੋਟ,5 ਜਨਵਰੀ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ) : ਜਨਵ ਹਿੰਦੂ ਕੋਪਰੇਟਿਵ ਬੈਂਕ ਦੇ ਖਾਤਾ ਧਾਰਕਾਂ ਦੀ ਸੰਘਰਸ਼ ਕਮੇਟੀ ਵਲੋਂ ਚਲਾਏ ਜਾ ਰਹੇ ਸਤਿਆਗ੍ਰਹਿ ਧਰਨੇ ਦਾ ਸੱਤਵਾਂ ਮਹੀਨੇ ਦਾ ਪੰਦਰਹਵਾ ਦਿਨ ਹੈ।ਕਲ੍ਹ ਸਹਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਠਾਨਕੋਟ ਪਧਾਰੇ ਸਨ ਅਤੇ ਵਿਧਾਇਕ ਅਮਿਤ ਵਿਜ ਨੇ ਉਨਾ ਤੋਂ ਭੇਂਟ ਕੀਤੀ ਸੀ।

Read More

ਛੱਟੀਆਂ ਉਪਰਾਂਤ ਡਿਉਟੀ ਤੇ ਜਾ ਰਹੇ ਆਰ ਪੀ ਐਫ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਗੁਰਦਾਸਪੁਰ 5 ਜਨਵਰੀ ( ਅਸ਼ਵਨੀ ) :- ਪੁਲਿਸ ਸਟੇਸ਼ਨ ਧਾਰੀਵਾਲ ਅਧੀਨ ਪੈਂਦੇ ਪਿੰਡ ਫੱਤੂ ਪੀਲੀ ਦੇ ਛੂਟੀਆ ਉਪਰਾਂਤ ਡਿਉਟੀ ਤੇ ਜਾ ਰਿਹਾ ਸੀ ਆਰ ਪੀ ਐਫ ਜਵਾਨ ਦੀ ਸੜਕ ਹਾਦਸੇ ਵਿੱਚ ਮੋਤ ਹੋ ਗਈ

Read More

ਭਰਵੀਂ ਬਾਰਸ਼ ਵਿਚ ਕਿਸਾਨਾਂ ਦੇ ਹੌਂਸਲੇ ਬੁਲੰਦ

ਗੁਰਦਾਸਪੁਰ 5 ਜਨਵਰੀ (ਅਸ਼ਵਨੀ) : ਕੁੱਲ ਹਿੰਦ ਸੰਯੁਕਤ ਕਿਰਸਾਨ ਮੋਰਚਾ ਜਿਲਾ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਲਗਿਆ ਪੱਕਾ ਕਿਰਸਾਨ ਮੋਰਚਾ 97 ਵੇ ਦਿਨ ਵਿੱਚ ਦਾਖਲ ਹੋ ਗਿਆ ਹੈ। ਭਰਵੀਂ ਬਾਰਸ਼ ਵਿਚ ਵੀ ਰੇਲਵੇ ਸਟੇਸ਼ਨ ਤੇ ਦਿਨ ਰਾਤ ਮੋਰਚੇ ਵਿਚ ਬੈਠੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਅਤਿ ਦੀ ਸਰਦੀ ਨੂੰ ਦਰਕਿਨਾਰ ਕਰਕੇ ਲਗਾਤਾਰ ਭੁੱਖ ਹੜਤਾਲ ਕਰਕੇ ਸੰਘਰਸ਼ ਦੀ ਮਸ਼ਾਲ ਨੂੰ ਜਗਮਗਾਉਂਦੇ ਰੱਖਿਆ ਹੈ

Read More