ਹਿੰਦੂ ਸੁਰੱਖਿਆ ਸਮਿਤੀ ਨੇ ਕੱਢੀ ਮੋਟਰਸਾਈਕਲ ਰੈਲੀ

ਪਠਾਨਕੋਟ, 03 ਦਸੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਬੁਧਵਾਰ ਨੁੰ ਅਖਿਲ ਭਾਰਤੀ ਹਿੰਦੂ ਸੁਰਖਿਆ ਸਮਿਤੀ ਨੇ ਸੂਬਾ ਚੇਅਰਮੈਨ ਸੁਰਿੰਦਰ ਮਨਹਾਸ ਦੀ ਅਗੁਵਾਈ ਹੇਠ ਮੈਂਬਰਾਂ ਵਲੋਂ ਅੱਤਵਾਦ ਅਤੇ ਨਸ਼ੇ ਦੇ ਖਿਲਾਫ ਸੁਜਾਨਪੁਰ ਤੌ ਪਠਾਨਕੋਟ ਤੱਕ ਬਾਇਕ ਰੈਲੀ ਕੱਡੀ ਗਈ।ਜਿਸ ਵਿੱਚ ਪ੍ਰਧਾਨ ਵਿਕਾਸ ਮੱਖਨ, ਹਿੰਦੂ ਤੱਖਤ ਪ੍ਰਚਾਰਕ ਪੁਨੀਤ, ਸੂਬਾ ਯੁਵਾ ਪ੍ਰਧਾਨ ਵਿੱਕੀ ਠਾਕੁਰ, ਪ੍ਰਦੇਸ਼ ਯੁਵਾ ਵਿੰਗ ਚੇਅਰਮੈਨ ਗੁਰਪ੍ਰੀਤ ਸਿੰਘ ਰਿੱਕੀ, ਸੰਦੀਪ ਸੰਦਲ ਸਮੇਤ ਭਾਰੀ ਗਿਣਤੀ ‘ਚ ਨੋਜਵਾਨਾ ਨੇ ਹਿੱਸਾ ਲਿਆ।

Read More

ਮੰਡੀ ਬੋਰਡ ਦੇ ਡਾਇਰੈਕਟਰ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਦਿੱਲੀ ਵਿਖੇ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਲਈ ਹੋਏ ਰਵਾਨਾ

ਗੜ੍ਹਦੀਵਾਲਾ 3 ਦਸੰਬਰ (ਚੌਧਰੀ) :ਹੁਸ਼ਿਆਰਪੁਰ ਜ਼ਿਲ੍ਹੇ ਦੇ ਯੂਥ ਕਾਂਗਰਸੀ ਆਗੂ ਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਐਡਵੋਕੇਟ
ਗੁਰਵੀਰ ਸਿੰਘ ਚੌਟਾਲਾ ਵੱਲੋਂ ਪੰਜਾਬ ਤੋਂ ਆਪਣੇ ਸਾਥੀਆਂ ਸਮੇਤ ਦਿੱਲੀ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸਘੰਰਸ਼ ਚ
ਕਿਸਾਨਾਂ ਦੇ ਹੱਕ ‘ਚ ਸ਼ਮੂਲੀਅਤ ਕੀਤੀ ਗਈ।ਐਡਵੋਕੇਟ ਚੌਟਾਲਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਭਰੋਸੇ ‘ਚ ਲਿਆਂ ਬਿਨਾਂ ਹੀ ਦੇਸ਼ ਭਰ ਦੇ ਕਿਸਾਨਾਂ ਉੱਤੇ ਆਪਣੇ ਬਣਾਏ ਬਿੱਲ ਥੋਪ ਦਿੱਤੇ ਹਨ।

Read More

LETEST.. ਪੰਜਾਬ ਵਿੱਚ ਸਰਕਾਰੀ ਤੇ ਵਿਦਿਅਕ ਅਦਾਰਿਆਂ ਦੀਆਂ ਬੱਸਾਂ ਨੂੰ 31 ਦਸੰਬਰ ਤੱਕ ਮੋਟਰ ਵਹੀਕਲ ਟੈਕਸ ’ਚ 100 ਫੀਸਦੀ ਛੋਟ

ਚੰਡੀਗੜ / ਹੁਸਿਆਰਪੁਰ,2 ਦਸੰਬਰ(ਚੌਧਰੀ) : ਪੰਜਾਬ ਕੈਬਨਿਟ ਨੇ ਬੁੱਧਵਾਰ ਨੂੰ ਕੋਵਿਡ ਮਹਾਂਮਾਰੀ ਦੇ ਦਰਮਿਆਨ ਸੂਬੇ ਦੀਆਂ ਸਰਕਾਰੀ ਬੱਸਾਂ ਅਤੇ ਵਿਦਿਅਕ ਅਦਾਰਿਆਂ ਸਕੂਲਾਂ/ਕਾਲਜਾਂ ਦੀਆਂ ਬੱਸਾਂ ਲਈ 31 ਦਸੰਬਰ, 2020 ਤੱਕ ਮੋਟਰ ਵਹੀਕਲ ਟੈਕਸ ਤੋਂ 100 ਫੀਸਦੀ ਦੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਛੋਟ 23 ਮਾਰਚ ਤੋਂ ਲਾਗੂ ਹੋਵੇਗੀ। ਮੰਤਰੀ ਮੰਡਲ ਨੇ ਇਨਾਂ ਵਾਹਨਾਂ ਨੂੰ 19 ਮਈ, 2020 ਤੱਕ ਮੋਟਰ ਵਹੀਕਲ ਟੈਕਸ ਤੋਂ ਛੋਟ ਦੇਣ ਲਈ ਜੂਨ ਵਿੱਚ ਜਾਰੀ ਨੋਟੀਫਿਕੇਸ਼ਨ ਨੂੰ ਅੱਗੇ 20 ਮਈ ਤੋਂ 31 ਦਸੰਬਰ, 2020 ਤੱਕ ਹੋਰ ਵਾਧਾ ਕਰਨ ਲਈ ਕਾਰਜ ਬਾਅਦ ਮਨਜ਼ੂਰੀ ਦੇ ਦਿੱਤੀ।

Read More

BREAKING..ਵਿਜੀਲੈਂਸ ਵਲੋਂ ਨਗਰ ਨਿਗਮ ਦਾ ਸੈਨਟਰੀ ਇੰਸਪੈਕਟਰ 5000 ਰੁਪਏ ਰਿਸ਼ਵਤ ਲੈਂਦਾ ਕਾਬੂ

ਚੰਡੀਗੜ / ਹੁਸਿਆਰਪੁਰ,2 ਦਸੰਬਰ (ਚੌਧਰੀ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਨਗਰ ਨਿਗਮ ਅੰਮਿ੍ਰਤਸਰ ਵਿਖੇ ਤਾਇਨਾਤ ਸੈਨਟਰੀ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਜਦਕਿ ਉਥੋਂ ਦੇ ਹੀ ਇੱਕ ਹੋਰ ਮੁਲਾਜ਼ਮ ਖਿਲਾਫ ਵੀ ਕੇਸ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ।

Read More

ਹੁਸ਼ਿਆਰਪੁਰ ਜਿਲੇ ਵਿੱਚ 20 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 7021 ਪੁੱਜੀ,ਮੌਤਾਂ ਦੀ ਗਿਣਤੀ 258

ਹੁਸ਼ਿਆਰਪੁਰ 2 ਦਸੰਬਰ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1612 ਨਵੇ ਸੈਪਲ ਲੈਣ ਨਾਲ ਅਤੇ 834 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 20 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7021 ਹੋ ਗਈ ਹੈ।ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ198004 ਹੋ ਗਈ ਹੈ

Read More

8 ਦਸੰਬਰ ਤੋਂ 17 ਦਸੰਬਰ ਤੱਕ ਲਗਾਏ ਜਾਣਗੇ ਜਿਲਾ ਪਠਾਨਕੋਟ ਵਿਚ ਸਵੈ-ਰੋਜ਼ਗਾਰ ਲੋਨ ਮੇਲੇ

ਪਠਾਨਕੋਟ,2 ਦਸੰਬਰ(ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਮੁਹਿੰਮ ਤਹਿਤ ਰਾਜ ਪੱਧਰ ਤੇ ਸਵੈ-ਰੋਜਗਾਰ ਲੋਨ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਘਰ-ਘਰ ਰੋਜ਼ਗਾਰ ਸਕੀਮ ਤਹਿਤ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਅਨੁਸਾਰ ਦਸੰਬਰ-2020 ਵਿੱਚ ਰਾਜ ਪੱਧਰੀ ਲੋਨ ਮੇਲੇ ਲਗਾਏ ਜਾਣੇ ਹਨ। ਇਸ ਅਜੰਡੇ ਨੂੰ ਮੁੱਖ ਰੱਖਦੇ ਹੋਏ ਏ.ਡੀ.ਸੀ ਵਲੋਂ ਸਵੈ-ਰੋਜਗਾਰ ਨਾਲ ਸਬੰਧਤ ਵਿਭਾਗ ਅਤੇ ਜਿਲ੍ਹਾ ਪਠਾਨਕੋਟ ਦੇ ਸਾਰੇ ਬੈਕਾਂ ਦੇ ਨਾਲ ਮੀਟਿੰਗ ਵੀ ਕੀਤੀ ਅਤੇ ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਨੂੰ 3600 ਲਾਭਪਾਤਰੀਆਂ ਨੂੰ ਲੋਨ ਮੁਹੇਈਆਂ ਕਰਵਾਉਣ ਦਾ ਜੋ ਟੀਚਾ ਮਿਲਿਆ ਹੈ ਉਸਨੂੰ ਦਸੰਬਰ 2020 ਵਿਚ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।

Read More

ਵੱਖ-ਵੱਖ ਕੋਰਸਾਂ ਵਿੱਚ ਲੇਟ ਫੀਸ ਨਾਲ ਦਾਖਿਲੇ ਦੀ ਅੰਤਿਮ ਮਿਤੀ 7 ਦਸੰਬਰ ਤੱਕ ਵਧਾਈ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਯੂਨੀਵਰਸਿਟੀ ਤਹਿਤ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਵੱਖ ਵੱਖ ਕੋਰਸਾਂ ਵਿੱਚ ਤਿੰਨ ਹਜ਼ਾਰ ਰੁਪਏ ਲੇਟ ਫੀਸ ਨਾਲ ਦਾਖਿਲ ਹੋਣ ਦੀ ਅੰਤਿਮ ਮਿਤੀ ਸੱਤ ਦਸੰਬਰ ਤੱਕ ਵਧਾਈ ਗਈ ਹੈ।

Read More

ਪੰਜਾਬੀ ਕਹਾਣੀ ਦੇ ਪਿਤਾਮਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ 6 ਦਸੰਬਰ ਨੂੰ

ਗੁਰਦਾਸਪੁਰ, 2 ਦਸੰਬਰ (ਅਸ਼ਵਨੀ) : ਪੰਜਾਬੀ ਕਹਾਣੀ ਦੇ ਪਿਤਾਮਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਅਤੇ ਡਾ. ਨਿਰਮਲ ਸਿੰਘ ਆਜ਼ਾਦ ਯਾਦਗਾਰੀ ਸਲਾਨਾ ਸਨਮਾਨ ਸਮਾਰੋਹ 6 ਦਸੰਬਰ ਦਿਨ ਐਤਵਾਰ ਨੂੰ ਰਾਮ ਸਿੰਘ ਦੱਤ ਯਾਦਗਾਰੀ ਭਵਨ, ਗੁਰਦਾਸਪੁਰ ਵਿੱਚ ਜ਼ਿਲ੍ਹਾ ਸਾਹਿਤ ਕੇਂਦਰ, ਗੁਰਦਾਸਪੁਰ ਵੱਲੋਂ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਤਿਆਰੀ ਅਤੇ ਰੂਪ ਰੇਖਾ ਸਬੰਧੀ ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਯੋਗੀ, ਸੰਯੋਜਕ ਮੱਖਣ ਕੁਹਾੜ ਅਤੇ ਮੰਗਤ ਚੰਚਲ ਜਨਰਲ ਸਕੱਤਰ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਇਸ ਵਾਰ ਦਾ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪਹਿਲਾ ਸਨਮਾਨ ਸੁਰਿੰਦਰ ਰਾਮਪੁਰੀ ਨੂੰ ਅਤੇ ਉਤਸ਼ਾਹ ਵਰਧਕ ਸਨਮਾਨ ਡਾ. ਅਰਵਿੰਦਰ ਕੌਰ ਧਾਲੀਵਾਲ ਨੂੰ ਭੇਂਟ ਕੀਤੇ ਜਾਣਗੇ ।

Read More

ਜਰੂਰੀ ਮਰੂੰਮਤ ਕਾਰਣ 3 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 2 ਦਸੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਟਿਡ ਗੜਦੀਵਾਲਾ ਨੇ ਦੱਸਿਆ ਕਿ ਮਿਤੀ 3 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਫੀਡਰ ਮੱਕੋਵਾਲ ਤੇ ਚੱਲਦੇ ਪਿੰਡ ਫਤਿਹਪੁਰ,ਭੱਟਲਾਂ,ਮੱਕੋਵਾਲ,ਕੋਈ,ਬਰੂਹੀ, ਲੱਬਰ,ਪੁਹਾਰੀ,ਸ਼ਨਚੱਕ,ਸੰਸਾਰਪੁਰ,ਕਾਲੋਵਾਲ,ਛੰਗਿਆਲ,ਸੰਘਵਾਲ,ਅੱਦੋਚੱਕ,ਅਗਲੋਰ,ਜਾਗਲਾਂ ਆਦਿ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।

Read More

BREAKING.. ਮਸ਼ਹੂਰ ਫਿਲਮ ਸਟਾਰ ਤੇ ਗੁਰਦਾਸਪੁਰ ਤੋਂ ਐਮ ਪੀ ਸੰਨੀ ਦਿਓਲ ਆਏ ਕੋਰੋਨਾ ਦੀ ਲਪੇਟ ‘ਚ,ਟਵੀਟ ਰਾਹੀਂ ਖੁਦ ਦਿੱਤੀ ਜਾਣਕਾਰੀ

ਗੁਰਦਾਸਪੁਰ 2 ਦਸੰਬਰ (CDT) : ਬਾਲੀਵੁੱਡ ਦੇ ਮਸ਼ਹੂਰ ਫਿਲਮ ਸਟਾਰ ਅਤੇ ਗੁਰਦਾਸਪੁਰ ਤੋਂ ਐਮ ਪੀ ਸੰਨੀ ਦਿਓਲ ਦੇ ਫੈਨਜ ਲਈ ਬੁਰੀ ਖਬਰ ਸਾਹਮਣੇ ਆਈ ਹੈ। ਸੰਨੀ ਦਿਓਲ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਇਸ ਦੀ ਜਾਣਕਾਰੀ ਉਨ੍ਹਾਂ ਨੇ ਅੱਜ ਖੁਦ ਸਵੇਰੇ 7.56 ਮਿੰਟ ਤੇ ਟਵੀਟ ਕਰਕੇ ਕੀਤੀ। ਹਿੰਦੀ ਦੇ ਲਿਖੇ ਸੰਦੇਸ਼ ਚ ਉਨਾਂ ਲਿਖਿਆ ਕਿ ਮੈਂ ਕੋਰੋਨਾ ਟੈਸਟ ਕਰਵਾਇਆ ਤੇ ਰਿਪੋਰਟ ਪਾਜੀਟਿਵ ਆਈ ਹੈ ।ਮੈਂ ਇਕਾਂਤਵਾਸ ਚ ਹਾਂ ਅਤੇ ਮੈਂ ਠੀਕ ਹਾਂ। ਉਨਾਂ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਪਿਛਲੇ ਦਿਨੀਂ ਮੇਰੇ ਸੰਪਰਕ ਚ ਆਏ ਹਨ ਉਹ ਕਿਰਪਾ ਕਰਕੇ ਆਪਣੇ ਆਪ ਨੂੰ ਇਕਾਂਤਵਾਸ ਕਰਕੇ ਅਪਣੀ ਜਾਂਚ ਕਰਵਾਉਣ।

Read More

ਵਿਜੀਲੈਂਸ ਬਿਊਰੋ ਵਲੋਂ ਸੱਤ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ,65000 ਰੁਪਏ ਦੀ ਰਿਸ਼ਵਤ ਲੈਣ ਵਾਲੇ 4 ਪੁਲਿਸ ਮੁਲਾਜ਼ਮ ਗਿ੍ਰਫਤਾਰ

ਚੰਡੀਗੜ /ਹੁਸਿਆਰਪੁਰ ,1 ਦਸੰਬਰ(ਚੌਧਰੀ) : ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੀਡੀਓ ਸਬੂਤਾਂ ਦੇ ਅਧਾਰ ‘ਤੇ ਅੰਮਿ੍ਰਤਸਰ ਜ਼ਿਲੇ ਦੇ ਚਾਟੀਵਿੰਡ ਥਾਣੇ ਦੇ ਸੱਤ ਪੁਲਿਸ ਮੁਲਾਜ਼ਮਾਂ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਚੋਂ ਚਾਰ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ।

Read More

ਹੁਸਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ 3 ਮੌਤਾਂ,30 ਲੋਕ ਹੋਰ ਆਏ ਕੋਰੋਨਾ ਦੀ ਚਪੇਟ ‘ਚ

ਹੁਸ਼ਿਆਰਪੁਰ 1 ਦਸੰਬਰ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1586 ਨਵੇ ਸੈਪਲ ਲੈਣ ਨਾਲ ਅਤੇ 1094 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 30 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7001 ਹੋ ਗਈ ਹੈ ।

Read More

ਸਿੰਘਲੈਂਡ ਸੁੁਸਾਇਟੀ ਵਲੋਂ ਵੱਡਾ ਉਪਰਾਲਾ,ਲੋੜਵੰਦ ਦੇ ਇਲਾਜ ਲਈ 15 ਹਾਜ਼ਰ ਰੁਪਏ ਦੀ ਦਿੱਤੀ ਆਰਥਿਕ ਮਦਦ

ਗੜ੍ਹਦੀਵਾਲਾ 1 ਦਸੰਬਰ (ਚੌਧਰੀ) : ਸਿੰਘਲੈਂਡ ਸੁਸਾਇਟੀ ਯੂ ਐਸ ਏ ਵਲੋਂ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਕਰਨੈਲ ਸਿੰਘ ਵਾਸੀ ਕੁਲਾਰਾਂ ਦੇ ਇਲਾਜ ਲਈ 15 ਹਜ਼ਾਰ ਰੁਪਏ ਦੀ ਮਦਦ ਦਿੱਤੀ ਹੈ । ਇਸ ਮੌਕੇ ਇਹ ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਦੀ ਫੂਡ ਪਾਈਪ ਬੰਦ ਹੋਣ ਕਾਰਨ ਲੰਬੇ ਸਮੇਂ ਤੋਂ ਤਕਲੀਫ਼ ਵਿਚ ਸਨ।ਜਿਨ੍ਹਾਂ ਦਾ ਇਲਾਜ ਇਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

Read More

ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੇ ? ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਨੂੰ ਪੁੱਛਿਆ

ਗੁਰਦਾਸਪੁਰ / ਡੇਰਾ ਬਾਬਾ ਨਾਨਕ 30 ਨਵੰਬਰ ( ਅਸ਼ਵਨੀ ):-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਕਿਉਂ ਅਪਣਾ ਰਹੀ ਹੈ ਅਤੇ ਉਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ’।

Read More

ਪੁਲਿਸ ਦੀ ਢਿੱਲੀ ਕਾਰਵਾਈ ਨੇ ਬੁਲੰਦ ਕੀਤਾ ਦੜੇ ਸੱਟਾ ਤੇ ਗੈਰ ਕਾਨੂੰਨੀ ਲਾਟਰੀ ਅੱਡਿਆਂ ਦੇ ਸੰਚਾਲਕਾਂ ਦੇ ਹੌਂਸਲੇ

ਬਟਾਲਾ, 30 ਨਵੰਬਰ (ਸੰਜੀਵ ਨਈਅਰ/ਅਵਿਨਾਸ਼ ): ਕੁਝ ਦਿਨ ਪਹਿਲਾਂ ਪਿਲਸ ਵੱਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ‘ਚ ਗੈਰ ਕਾਨੂੰਨੀ ਤਰੀਕੇ ਨਾਲ ਚਲ ਰਹੇ ਦੜਾ ਸੱਟਾ ਤੇ ਗੈਰ ਕਾਨੂੰਨੀ ਲਾਟਰੀ ਦੇ ਅੱਡਿਆ ਤੇ ਰੇਡਮਾਰੀ ਕਰਕੇ ਇਨ੍ਹਾਂ ਨੂੰ ਬੰਦ ਕਰਵਾਇਆ ਗਿਆ ਸੀ, ਲੇਕਿਨ ਅੱਜ ਫਿਰ ਸ਼ਹਿਰ ਦੇ ਕੁਝ ਖੇਤਰਾਂ ਵਿੱਚ ਦੜਾ ਸੱਟਾ ਤੇ ਲਾਟਰੀ ਦੇ ਅੱਡੇ ਖੁੱਲੇ ਪਾਏ ਗਏ। ਇਨ੍ਹਾਂ ਅੱਡਿਆਂ ਦੇ ਸੰਚਾਲਕ ਬੇਖੌਫ ਹੋ ਕੇ ਆਪਣੇ ਅੱਡਿਆਂ ਨੂੰ ਚਲਾ ਰਹੇ ਹਨ

Read More

LETEST.. ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸੁਲਤਾਨਪੁਰ ਲੋਧੀ / ਡੇਰਾ ਬਾਬਾ ਨਾਨਕ / ਹੁਸਿਆਰਪੁਰ, 30 ਨਵੰਬਰ(ਚੌਧਰੀ /ਰਾਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ / ਸੰਜੀਵ ਨਈਅਰ) : ਪਵਿੱਤਰ ਨਗਰੀ ਦੇ ਵਿਕਾਸ ਨੂੰ ਨਵੀਆਂ ਸਿਖ਼ਰਾਂ `ਤੇ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰੀਬ 40.75 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾਣ ਵਾਲੇ ਛੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।

Read More

ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾਈ ਜਰਨਲ ਸੱਕਤਰ ਅਜੈਬ ਸਿੰਘ ਬੋਪਾਰਾਏ ਨੂੰ ਸਦਮਾ,ਦਾਦੀ ਦਾ ਦਿਹਾਂਤ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਆਲ ਇੰਡੀਆ ਜਟ ਮਹਾ ਸਭਾ ਦੇ ਸੂਬਾਈ ਜਰਨਲ ਸਕਤਰ ਅਜੈਬ ਸਿੰਘ ਬੋਪਾਰਾਏ ਨੂੰ ਉਦੋਂ ਭਾਰੀ ਸਦਮਾ ਲਗਿਆ ਜਦੋਂ ਉਹਨਾਂ ਦੇ ਦਾਦੀ ਪ੍ਰੀਤਮ ਕੌਰ(97) ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਪ੍ਰਮਾਤਮਾ ਦੇ ਚਰਨਾਂ ਚ ਜਾ ਵਿਰਾਜੇ। ਪਰਿਵਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਪ੍ਰੀਤਮ ਕੌਰ ਦਾ ਅਤਿਮ ਸੰਸਕਾਰ ਇਕ ਦਸੰਬਰ ਨੂੰ ਸਵੇਰੇ ਗਿਆਰਾਂ ਵਜੇ ਪਿੰਡ ਝੋਣੋਵਾਲ ਬੀਤ ਵਿਖੇ ਕੀਤਾ ਜਾਵੇਗਾ।

Read More

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਤੇ ਰਾਹਗੀਰਾਂ ਲਈ ਲਗਾਇਆ ਲੰਗਰ

ਗੜ੍ਹਦੀਵਾਲਾ 30 ਨਵੰਬਰ (ਚੌਧਰੀ): ਸ੍ਰੀ ਗੁਰੂੂ ਨਾਨਕ ਦੇਵ ਜੀ ਦੇ 55 ਵੇਂ ਪ੍ਰਕਾਸ਼ ਉਤਸਵ ਪਰ ਨਨੋਜਵਾਨੋ ਦੇ ਸਹਿਯੋਗ ਨਾਲ ਦੇ ਸਹਿਯੋ ਗ ਲੰਗਰ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਉਪਰੰਤ ਰਾਹਗੀਰਾਂ ਲਈ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸੇਵਾਦਾਰਾਂ ਨੇ ਵੱਧਚੜ ਕੇ ਹਿੱਸਾ ਪਾਇਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਯੂਥ ਮੀਤ ਪ੍ਰਧਾਨ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਸ਼ਿਰਕਤ ਕੀਤੀ।ਇਸ ਮੌਕੇ ਸ਼ਹਿਰੀ ਸਰਕਲ ਪ੍ਰਧਾਨ ਗੜਦੀਵਾਲਾ ਕੁਲਦੀਪ ਸਿੰਘ ਲਾਡੀ ਬੁੱਟਰ,ਦਲਿਤ ਆਗੂ ਸ਼ੁਭਮ ਸਹੋਤਾ,ਯੂਥ ਸ਼ਹਿਰੀ ਮੀਤ ਪ੍ਰਧਾਨ ਵਿਵੇਕ ਗੁਪਤਾ, ਸ਼ੈਂਕੀ ਕਲਿਆਣ, ਚਰਨਜੀਤ ਸਿੰਘ ਸੰਧਲ,ਆਦੇਸ਼ ਗੁਪਤਾ, ਸੋਨੂੰ ਬੁੱਟਰ, ਪ੍ਰਭਦੀਪ ਝਾਵਰ, ਕਿਸ਼ੋਰੀ ਲਾਲ ਕਾਲੂ,ਦਿਸ਼ਾਂਤ ਬਹਿਲ, ਮਨਿੰਦਰ ਵਿਰਦੀ, ਸੁਨੀਲ ਸ਼ਰਮਾ,ਜੀਵਨ ਵਰਮਾ ਆਦਿ ਮੌਜੂਦ ਸਨ।

Read More

BREAKING..ਹਲਕਾ ਸ਼ਾਮ ਚੁਰਾਸੀ ਦੇ ਪਿੰਡ ਫਾਂਬੜਾ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਸ਼ਕੀ ਮੁਲਾਜਿਮ 15 ਸਾਲਾ ਨੌਜਵਾਨ ਪੁਲਿਸ ਵਲੋਂ ਗਿਰਫਤਾਰ

ਗੜਦੀਵਾਲਾ,30 ਨਵੰਬਰ (ਚੌਧਰੀ ) ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਦੇ ਕਸਬਾ ਫਾਂਬੜਾ ਦੇ ਗੁਰਦੁਆਰਾ ਸਿੰਘ ਸਭਾ ਫਾਂਬੜਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦਾ ਸਮਾਚਾਰ ਹੈ।

Read More

ਸਾਡੇ ਕਿਸਾਨ ਸਾਥੀ ਜਿੱਤ ਪ੍ਰਾਪਤ ਕਰਕੇ ਹੀ ਦਿੱਲੀ ਤੋਂ ਪਰਤਣਗੇ : ਕਿਸਾਨ ਆਗੂ

ਗੜਦੀਵਾਲਾ 30 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 53 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 52 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 29 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 52ਵੇਂ ਦਿਨ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।

Read More

BREAKING..ਦਸੂਹਾ ਖੇਤਰ ‘ਚ ਦੋ ਲੋਕ ਆਏ ਕਰੋਨਾ ਦੀ ਮਾਰ ਹੇਠ,ਦੋਵੇਂ ਕੋਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਆਏ ਵਿੱਚ ਆਏ

ਗੜ੍ਹਦੀਵਾਲਾ 29 ਨਵੰਬਰ(ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਅਤੇ ਭੂੰਗਾ ਚ ਕੋਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਦੀ ਟੀਮ ਨੇ ਕੁੱਲ 54 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਸਨ ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਦੀਆਂ ਰਿਪੋਰਟ ਕੋਰੋਨਾ ਪਾਜ਼ਿਟਿਵ ਆਈਆਂ ਹਨ

Read More

ਪੀ ਐਚ ਸੀ ਮੰਡ ਪੰਧੇਰ ਵਿਖੇ ਨਸਬੰਦੀ ਜਾਗਰੂਕਤਾ ਪੰਦਰਵਾੜਾ ਮਨਾਇਆ

ਗੜ੍ਹਦੀਵਾਲਾ 29 ਨਵੰਬਰ (ਚੌਧਰੀ) : ਸਿਵਲ ਸਰਜਨ ਹੁਸ਼ਿਆਰਪੁਰ ਡਾ: ਜਸਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ: ਐੱਸਪੀ ਸਿੰਘ ਐੱਸ.ਐੱਮ.ਓ, ਪੀ.ਐੱਚ.ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਚੀਰਾ ਰਹਿਤ ਨਸਬੰਦੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਆਏ ਹੋਏ ਲੋਕਾਂ ਨੂੰ ਡਾਕਟਰ ਐੱਸ ਪੀ ਸਿੰਘ ਨੇ ਪਰਿਵਾਰ ਨਿਯੋਜਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਬਾਰੇ ਦੱਸਿਆ ਕਿ ਇਹ ਪੰਦਰਵਾੜਾ 04 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ

Read More

ਜਾਤ‌ ਪਾਤ ਤੋਂ ਉੱਪਰ ਉੱਠ ਕੇ ਸਹਾਇਤਾ ਲੋੜਵੰਦਾਂ ਤੱਕ ਪਹੁੰਚਾ ਰਹੀ ਬ੍ਰਾਹਮਣ ਸਭਾ : ਪ੍ਰਧਾਨ ਅਸ਼ਵਨੀ ਸ਼ਰਮਾ

ਪਠਾਨਕੋਟ 28 ਨਵੰਬਰ (ਅਵਿਨਾਸ਼ ਸ਼ਰਮਾ) : ਬ੍ਰਾਹਮਣ ਸਭਾ ਰਜਿ ਪਠਾਨਕੋਟ ਵੱਲੋਂ ਅੱਜ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਦੇਖਰੇਖ ਹੇਠ 140 ਵੀਂ ਲੜਕੀ ਦੇ ਵਿਆਹ ਮੌਕੇ ਰਾਸ਼ਨ ਸਮੱਗਰੀ ਉਨ੍ਹਾਂ ਦੇ ਸਥਾਈ ਪ੍ਰਾਜੈਕਟ ਵਿੱਚ ਆਰਥਿਕ ਤੌਰ ’ਤੇ ਪਛੜੇ ਪਰਿਵਾਰਾਂ ਦੀਆਂ ਲੜਕੀਆਂ ਦੀ ਮਦਦ ਕਰਨ ਦੀ ਕੜੀ ਤਹਿਤ ਦਿੱਤੀ ਗਈ।

Read More

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਕੋਵਿਡ 19 ਕੈਂਪ ਦੌਰਾਨ 118 ਅਧਿਆਪਕਾਂ ਨੇ ਆਪਣੇ ਦਿੱਤੇ ਸੈਂਪਲ

ਪਠਾਨਕੋਟ 29 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼ ਤੇ ਸੈਂਪਲਿੰਗ ਟੀਮ ਡਾ ਹਿਮਾਨੀ ਅਤੇ ,ਸੀ ਐਚ ਉ ਦਿਪਾਲੀ ਦੀ ਅਗਵਾਈ ਵਿੱਚ ਸੀਨੀਅਰ ਸਕੈਡਰੀ ਸਕੂਲ ਪਿੰਡ ਭੋਆ ਪਹੁਚੀ

Read More

ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ‘ਚ ਕੱਢਿਆ ਨਗਰ ਕੀਰਤਨ

ਪਠਾਨਕੋਟ 29 ਨਵੰਬਰ (ਰਾਜਿੰਦਰ ਸਿੰਘ ਰਾਜਨ/ਅਵਿਨਾਸ਼ ਸ਼ਰਮਾ ) : ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿਚ ਸ਼ਹਿਰ ਵਿਚ ਨਗਰ ਕੀਰਤਨ ਧੂਮਧਾਮ ਧੂਮਧਾਮ ਨਾਲ ਕੱਢਿਆ ਗਿਆ।

Read More

BREAKING..ਭਾਰਤ-ਪਾਕਿਸਤਾਨ ਸੱਰਹਦ ਉੱਪਰ ਤੈਨਾਤ ਬੀ ਐਸ ਐਫ ਦੇ ਜਵਾਨਾ ਵੱਲੋਂ ਪਾਕਿਸਤਾਨ ਸਾਈਡ ਤੋਂ ਭੇਜੀ ਗਈ ਲਗਭਗ ਡੇਢ ਕਿੱਲੋ ਹੈਰੋਇਨ ਬਰਾਮਦ

ਗੁਰਦਾਸਪੁਰ 28 ਨਵੰਬਰ ( ਅਸ਼ਵਨੀ ) :- ਭਾਰਤ-ਪਾਕਿਸਤਾਨ ਸੱਰਹਦ ਉੱਪਰ ਤੈਨਾਤ ਬੀ ਐਸ ਐਫ ਸੈਕਟਰ ਗੁਰਦਾਸਪੁਰ ਦੀ 73 ਬਟਾਲੀਅਨ ਪੋਸਟ ਦੇ ਜਵਾਨਾ ਵੱਲੋਂ ਪਾਕਿਸਤਾਨ ਸਾਈਡ ਤੋਂ ਭੇਜੀ ਗਈ ਲਗਭਗ ਡੇਢ ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।ਹੈਰੋਇਨ ਦੀ ਇਹ ਖੇਪ ਪਾਕਿਸਤਾਨੀ ਸਮਗਲਰਾਂ ਵੱਲੋਂ ਦਰਿਆ ਰਾਵੀ ਵਿੱਚ ਜਲਕੁੰਭੀ ਦੇ ਨਾਲ ਬੰਨ ਕੇ ਪਾਣੀ ਵਿੱਚ ਛੱਡੀ ਗਈ ਸੀ ਜਿਸ ਉੱਪਰ ਜਵਾਨਾ ਦੀ ਤੇਜ਼ ਨਜ਼ਰ ਪੈ ਗਈ ।

Read More

BREAKING..10 ਗ੍ਰਾਮ ਹੈਰੋਇਨ ਅਤੇ 1095 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ 6 ਵਿਅਕਤੀਆਂ ਕਾਬੂ

ਗੁਰਦਾਸਪੁਰ 28 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਅਤੇ 1095 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ l

Read More

BREAKING..ਲਹੂ ਲੁਹਾਨ ਕਰਨ ਲੱਗੀ ਚਾਈਨਾ ਡੋਰ,ਪ੍ਰਸ਼ਾਸਨ ਚੁੱਪੀ ਸਾਧੇ

ਪਠਾਨਕੋਟ 28 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ) ਜਿਵੇਂ ਜਿਵੇਂ ਲੋਹੜੀ ਦਾ ਤਿਉਹਾਰ, ਭਾਵ ਪਤੰਗ ਉਡਾਣ ਦਾ ਦਿਨ ਨੇੜੇ ਆ ਰਿਹਾ ਹੈ, ਸ਼ਹਿਰ ਵਿੱਚ ਚਾਈਨਾ ਗੱਟੂ ਡੋਰ ਦੀ ਵਿਕਰੀ ਵੱਧ ਗਈ ਹੈ।ਪੰਜਾਬ ਸਰਕਾਰ ਵੱਲੋਂ ਅਤਿਅੰਤ ਖ਼ਤਰਨਾਕ ਚਾਈਨਾ ਡੋਰ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ

Read More

ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਗੜ੍ਹਦੀਵਾਲਾ 28 ਨਵੰਬਰ (ਚੌਧਰੀ) : ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਪਿੰਡ ਖੁਰਦਾਂ ਦੀ ਪ੍ਰਬੰਧਕ ਕਮੇਟੀ ਦ ਬਾਬਾ ਸਰੂੂਪ ਸਿੰਘ ਚੰੰਡੀਗੜ੍ਹ ਵਾਲਿਿਆਂ ਦੀ ਰਹਿਨੁਮਾਈ ਹੇਠ ਸ੍ਰੀ ਗੁੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ। ਨਗਰ ਕੀਰਤਨ ਵਿੱਚ ਨਾਮਵਰ ਕੀਰਤਨੀ ਜੱਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸੰਗਤਾਂ ਨੇ ਨਗਰ ਕੀਰਤਨ ਦਾ ਫੂਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ।

Read More